15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਸਬੰਧੀ ਦਰਜਨ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 29-05-2026
ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ)- ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਇੱਕ ਦਰਜਨ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਜਸਵਿੰਦਰ ਕੁਮਾਰ ਪੁੱਤਰ ਗੁਰਬਖ਼ਸ਼ ਰਾਮ ਵਾਸੀ ਮਲਕਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਪਿੰਡ ਲੱਖਪੁਰ ਤੋਂ ਮਲਕਪੁਰ ਨੂੰ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਮਲਕਪੁਰ ਦੀ ਫ਼ਿਰਨੀ ਤੇ ਪਹੁੰਚੇ ਤਾਂ ਉਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਜਿਸ ਸਬੰਧ 'ਚ ਪੁਲਿਸ ਨੇ ਡੇਵਿਡ ਵਾਸੀ ਹਦੀਆਬਾਦ, ਗੁਰਜੀਤ ਸਿੰਘ ਉਰਫ਼ ਜੀਤੀ ਪੁੱਤਰ ਹੰਸਰਾਜ ਵਾਸੀ ਮਲਕਪੁਰ ਤੇ 8-9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਫਗਵਾੜਾ 'ਚ ਦੋ ਮਾਸੂਮ ਬੱਚੀਆਂ ਨਾਲ ਵਿਅਕਤੀ ਵਲੋਂ ਅਸ਼ਲੀਲ ਹਰਕਤਾਂ, ਪੁਲਿਸ ਵੱਲੋਂ ਕੇਸ ਦਰਜ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਮੌਤ
Ad Position 24