ਜ਼ਿਲ੍ਹੇ ਭਰ ਵਿਚ ਮੁਸਲਿਮ ਭਾਈਚਾਰੇ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ
ਅਜੀਤ ਡੈਸਕ
29-05-2026
ਬੀਬੀ ਪੀਰੋਂ ਵਾਲੀ ਮਸਜਿਦ ਵਿਚ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ
ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਬੀਬੀ ਪੀਰੋਂਵਾਲੀ ਮਸਜਿਦ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਸਮਾਜ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ | ਇਸੇ ਦੌਰਾਨ ਮੌਲਾਨਾ ਅਮਾਨੁੱਲਾ ਨੇ ਮੁਸਲਿਮ ਭਰਾਵਾਂ ਨੂੰ ਈਦ ਉੱਲ ਅਜ਼ਹਾ ਦੀ ਨਮਾਜ਼ ਅਦਾ ਕਰਵਾਈ | ਉਪਰੰਤ ਉਨ੍ਹਾਂ ਮੁਲਕ ਦੀ ਤਰੱਕੀ, ਸ਼ਾਂਤੀ ਤੇ ਭਾਈਚਾਰਕ ਏਕਤਾ ਲਈ ਦੁਆ ਕੀਤੀ | ਇਸ ਮੌਕੇ ਹਾਜੀ ਅਬਦੁਲ ਗਫਾਰ, ਹਾਜੀ ਉਮਰ, ਹਾਫਿਜ਼ ਦਿਲਸ਼ਾਦ, ਕਾਰੀ ਅਬਦੁਲ ਸਲਾਮ, ਕਾਰੀ ਮੁਨਾਜਰ, ਹਸਰਤ, ਰੋਜੂਦੀਨ, ਨੂਰ ਮੁਹੰਮਦ, ਮੁਹੰਮਦ ਕਾਸਿਮ, ਜੀਸ਼ਾਨ, ਸਮੀਰ, ਰਾਜੂ, ਅਸ਼ਰਫ, ਹਾਜੀ ਗਫੂਰ, ਆਲਮ, ਨਿਆਜ਼ ਮੁਹੰਮਦ, ਮੁਹੰਮਦ ਸਾਬਿਰ ਆਦਿ ਹਾਜ਼ਰ ਸਨ |
ਮੁਸਲਿਮ ਭਾਈਚਾਰੇ ਵੱਲੋਂ ਭੁਲੱਥ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ
ਭੁਲੱਥ, (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਸਾਨੂੰ ਆਪਣੇ ਨਫ਼ਸ ਦੀ ਕੁਰਬਾਨੀ ਦੇਣ ਦਾ ਸੰਦੇਸ਼ ਦਿੰਦਾ ਹੈ ਤੇ ਅਸਲ ਕੁਰਬਾਨੀ ਦਾ ਅਰਥ ਸਿਰਫ਼ ਇਹ ਨਹੀਂ ਕਿ ਕਿਸੇ ਖ਼ਾਸ ਪਸ਼ੂ, ਜਾਨਵਰ ਵਗ਼ੈਰਾ ਦੀ ਕੁਰਬਾਨੀ ਕਰਕੇ ਉਸ ਦਾ ਗੋਸ਼ਤ ਖਾਣ ਤੋਂ ਹੈ, ਸਗੋਂ ਅਸਲ ਕੁਰਬਾਨੀ ਆਪਣੇ ਅੰਦਰ ਰੂਹਾਨੀਅਤ ਭਰੀ ਤਾਜ਼ਗੀ ਤੇ ਆਪਣੇ ਅੰਦਰਲੇ ਨਫ਼ਸ 'ਤੇ ਕੰਟਰੋਲ ਕਰਕੇ ਹਰ ਹਾਲਤ ਵਿਚ ਆਪਣੇ ਰੱਬ ਦੀ ਰਜ਼ਾ ਤੇ ਉਸ ਦੇ ਹੁਕਮਾਂ ਵਿਚ ਰਹਿਣਾ ਤੇ ਉਸ ਨੂੰ ਖ਼ੁਸ਼ ਕਰਨਾ ਹੁੰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਸਜਿਦ ਭੁਲੱਥ ਦੇ ਇਮਾਮ ਮੌਲਵੀ ਮੁਖ਼ਤਿਆਰ ਆਲਮ ਹਾਜੀ ਨੇ ਈਦ-ਉਲ-ਅਜ਼ਹਾ ਦੇ ਪਵਿੱਤਰ ਤਿਉਹਾਰ ਮੌਕੇ ਨਵੀਂ ਈਦਗਾਹ ਭੁਲੱਥ ਦੀ ਗਰਾਊਾਡ ਵਿਚ ਨਮਾਜ਼ ਅਦਾ ਕਰਨ ਉਪਰੰਤ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਤੇ ਫ਼ਿਰਕਾ ਪ੍ਰਸਤੀ ਤੋਂ ਉੱਪਰ ਉੱਠ ਕੇ ਆਪਸੀ ਮਿਲਵਰਤਨ ਤੇ ਭਾਈਚਾਰਕ ਸਾਂਝ ਕਾਇਮ ਕਰਨ ਦੀ | ਇਸ ਮੌਕੇ ਮਸਜਿਦ ਭੁਲੱਥ ਦੇ ਕਮੇਟੀ ਮੈਂਬਰ ਸਰਾਜ ਮੁਹੰਮਦ, ਅਬਦੁਲ ਰਹਿਮਾਨ, ਦਿਲਬਰ ਮੁਹੰਮਦ, ਮਨਜ਼ੂਰ ਮੁਹੰਮਦ, ਹੁਸੈਨ ਮੁਹੰਮਦ, ਰਮਜ਼ਾਨ ਮੁਹੰਮਦ, ਮੁਖ਼ਤਿਆਰ ਮੁਹੰਮਦ, ਸਰਦਾਰੀ ਮੁਹੰਮਦ, ਸ਼ਹਿਬਾਜ਼, ਬਾਬੂ ਖ਼ਾਨ, ਦੀਨਾ ਖ਼ਾਨ, ਅਮੀਰ ਖ਼ਾਨ, ਸਿਕੰਦਰ ਅਲੀ, ਅਸ਼ਰਫ਼ ਮੁਹੰਮਦ, ਸਦੀਕ ਮੁਹੰਮਦ, ਅਲਤਾਫ਼ ਮੁਹੰਮਦ, ਗੌਰਵ, ਤਾਜਦੀਨ, ਸੁਖਵੀਨ ਅਲੀ, ਹਿਦਾਇਤੁ ਉੱਲਾ, ਕਸ਼ਮੀਰ ਅਲੀ ਹਜ਼ਰਤ, ਨਾਜੀਰ ਖ਼ਾਨ, ਇਸਮਾਈਲ, ਦਾਨਿਸ਼, ਅਰਬਾਜ ਖ਼ਾਨ, ਬਿਲਾਲ, ਤਿਰਖੀ, ਇਮਾਮਦੀਨ, ਸਰਫ਼ਰਾਜ਼ ਤੇ ਹੋਰ ਬਹੁਤ ਸਾਰੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ |
ਪਿੰਡ ਬਾਗੜੀਆਂ 'ਚ ਗੁੱਜਰ ਭਾਈਚਾਰੇ ਨੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ
ਪਿੰਡ ਬਾਗੜੀਆਂ ਵਿਖੇ ਗੁੱਜਰ ਭਾਈਚਾਰੇ ਵਲੋਂ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ ਗਿਆ | ਸਵੇਰੇ 9 ਵਜੇ ਈਦ ਦੀ ਨਮਾਜ਼ ਮੌਲਾਨਾ ਮੁਹੰਮਦ ਅਬਸਾਰ ਕਾਸਮੀ ਦੀ ਅਗਵਾਈ ਵਿਚ ਅਦਾ ਕੀਤੀ ਗਈ | ਇਸ ਮੌਕੇ ਮੁਹੰਮਦ ਸ਼ਫੀ, ਸੈਫੁਦੀਨ, ਬਸ਼ੀਰ ਮੁਹੰਮਦ, ਸ਼ਮਸ਼ਾਦ ਅਲੀ, ਬਸ਼ੀਰ ਚੌਹਾਨ, ਮੁਰਾਦ ਅਲੀ, ਤੌਬਾ ਅਲੀ ਮੁੰਨਾ ਅਲੀ, ਰਫੀਕ ਅਲੀ, ਸਿਰਾਜ ਅਲੀ, ਗਨੀ ਅਲੀ, ਸ਼ੇਰ ਅਲੀ, ਰਮਜਾਨ ਅਲੀ ਆਰਫ, ਸੁਦਾਮ ਅਲੀ, ਮਸਕੀਨ ਅਲੀ, ਮੁਖਤਿਆਰ ਅਲੀ, ਲਿਆਕਤ ਅਲੀ, ਛਪਈਆ ਅਲੀ, ਅਬੱਦੁਲ ਗਨੀ, ਮੁਹੰਮਦ ਸਦਾਮ, ਸਮੂਦੀਨ, ਮੁਹੰਮਦ ਸ਼ਫੀ ਤੇ ਹੋਰ ਹਾਜ਼ਰ ਸਨ |
ਈਦ-ਉੱਲ-ਅਜ਼ਹਾ ਦਾ ਤਿਉਹਾਰ ਵੱਖ-ਵੱਖ ਮਸ਼ਜਿਦਾਂ 'ਚ ਉਤਸ਼ਾਹ ਨਾਲ ਮਨਾਇਆ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਈਦ-ਉੱਲ-ਅਜ਼ਹਾ ਦਾ ਪਵਿੱਤਰ ਤਿਉਹਾਰ ਪੂਰੇ ਦੇਸ ਭਰ ਵਿਚ ਹਰਸ਼ੋ ਹਲਾਸ ਨਾਲ ਮਨਾਇਆ ਗਿਆ | ਮੁਸਲਿਮ ਭਾਈਚਾਰੇ ਵਲੋਂ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ | ਇਸੇ ਤਰ੍ਹਾਂ ਪਲਾਹੀ ਦੀ ਮਦੀਨਾ ਮਸਜਿਦ ਵਿਖੇ ਈਦ-ਉਲ-ਅਜ਼ਹਾ ਦਾ ਮੁਬਾਰਕ ਤਿਉਹਾਰ ਮਨਾਇਆ ਗਿਆ | ਮੁਸਲਿਮ ਭਾਈਚਾਰੇ ਵਲੋਂ ਈਦ-ਉੱਲ-ਅਜ਼ਹਾ ਦੀ ਨਮਾਜ਼ ਮਦੀਨਾ ਮਸਜਿਦ ਪਲਾਹੀ ਵਿਖੇ ਮੌਲਾਨਾ ਨਸੀਮ ਅਹਿਮਦ ਕਾਸਬੀ ਨੇ ਅਦਾ ਕਰਵਾਈ | ਇਸ ਮੌਕੇ ਰਾਸ਼ਟਰੀਆ ਅਲਪ ਸੰਖਿਅਕ ਆਰੱਕਸ਼ਨ ਮੋਰਚਾ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਦਿਲੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ-ਉੱਲ-ਅਜ਼ਹਾ ਨਾ ਸਿਰਫ਼ ਹਜ਼ਰਤ ਇਬਰਾਹੀਮ ਆਲੇ ਸਲਾਮ ਤੇ ਹਜ਼ਰਤ ਇਸਮਾਈਲ ਆਲੇ ਸਲਾਮ ਦੀ ਅਜ਼ੀਮ ਕੁਰਬਾਨੀ ਦੀ ਯਾਦਗਾਰ ਹੈ | ਸਮਾਗਮ ਦੌਰਾਨ ਲੋਕ ਗਾਇਕ ਫ਼ਿਰੋਜ਼ ਖ਼ਾਨ ਨੇ ਸਮੁੱਚੇ ਦੇਸ਼ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆ ਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਮੁਹੱਬਤ ਤੇ ਪਿਆਰ ਕਾਇਮ ਕੀਤਾ ਜਾ ਸਕੇ | ਇਸ ਮੌਕੇ ਕਾਰੀ ਗਯੂਰ ਅਹਿਮਦ, ਮੰਗਲ ਹੁਸੈਨ, ਮੁਹੰਮਦ ਕੇਸਰ, ਮੁਹੰਮਦ ਅਸਲਮ, ਮੁਹੰਮਦ ਸਮੀਰ, ਮੁਹੰਮਦ ਕਮਾਲ ਖ਼ਾਨ, ਇਕਰਾਮਦੀਨ, ਸ਼ੌਕਤ ਅਲੀ, ਮੁਹੰਮਦ ਸਹਿਜਾਦ, ਅਬਦੁਲ ਬਾਸ਼ਿਦ, ਸੋਢੀ ਸੁੰਨੜਾ, ਮੁਹੰਮਦ ਜਹਾਂਗੀਰ, ਮੁਹੰਮਦ ਫ਼ਰਿਆਦ, ਮੁਹੰਮਦ ਸਲੀਮ, ਮੁਹੰਮਦ ਜਨੇਦ, ਨਿਸ਼ਾਨ ਮੱਟੂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ | ਇਸੇ ਤਰ੍ਹਾਂ ਹੀ ਈਦਗਾਹ ਪਲਾਹੀ ਰੋਡ ਵਿਖੇ ਈਦ-ਉੱਲ-ਅਜ਼ਹਾ ਦੀ ਨਮਾਜ਼ ਕਾਸ਼ਿਫ ਰਹਿਮਾਨ ਪ੍ਰਧਾਨ ਜਾਮਾ ਮਸਜਿਦ ਗਊਸ਼ਾਲਾ ਰੋਡ ਫਗਵਾੜਾ ਦੀ ਅਗਵਾਈ ਹੇਠ ਅਦਾ ਕਰਵਾਈ ਗਈ | ਇਸ ਮੌਕੇ ਕਾਸ਼ਿਫ ਰਹਿਮਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ | ਇਸ ਮੌਕੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ | ਇਸ ਮੌਕੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਪੁੱਜ ਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਕਾਸ਼ਿਫ ਰਹਿਮਾਨ, ਮੁਹੰਮਦ ਇਕਬਾਲ ਪੱਪੂ, ਮੁਹੰਮਦ ਮੁਰਸ਼ੀਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ | ਇਸੇ ਤਰ੍ਹਾਂ ਈਦ ਦੀ ਨਮਾਜ਼ ਮਸਜਿਦ ਉਮਰ ਨਾਈਆ ਵਾਲਾ ਚੌਕ ਫਗਵਾੜਾ ਵਿਖੇ ਇਮਾਮ ਜਿਆ ਉੱਲ ਹੱਕ ਕਾਸਬੀ ਨੇ ਅਦਾ ਕਰਵਾਈ | ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਪੁੱਜ ਕੇ ਪੂਰੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ | ਇਸ ਮੌਕੇ ਮੁਹੰਮਦ ਇਜਾਜ਼ ਸਲਮਾਨੀ, ਮੁਹੰਮਦ ਤਾਜੀਮ, ਮੁਹੰਮਦ ਫੈਜਾਨ, ਮੁਹੰਮਦ ਸ਼ਾਰੀਮ, ਮੁਹੰਮਦ ਜੈਅਦ, ਮੁਹੰਮਦ ਅਮਨ, ਮੁਹੰਮਦ ਰਿਜਮਾਨ, ਹਾਫ਼ਿਜ਼ ਇਕਰਾਮ, ਮੁਹੰਮਦ ਸ਼ਾਬੇਜ, ਅਬੂਜਰ, ਮੁਹੰਮਦ ਰਜ਼ੀ, ਮੁਹੰਮਦ ਅਸਲਮ, ਮੁਹੰਮਦ ਬਸ਼ਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ | ਇਸੇ ਪਲਾਹੀ ਰੋਡ ਵਿਖੇ ਦਰਗਾਹ ਮੋਹਕਮਸ਼ਾਹ ਵਿਖੇ ਇਮਾਮ ਨਾਹਿਦ ਰਜਾ ਨੇ ਨਮਾਜ਼ ਅਦਾ ਕਰਵਾਈ ਪ੍ਰਧਾਨ ਰਫ਼ੀਕ ਮੁਹੰਮਦ ਤੇ ਪ੍ਰਬੰਧਕ ਕਮੇਟੀ ਸਭਨਾਂ ਨੂੰ ਵਧਾਈ ਦਿੱਤੀ | ਜਿਸ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ | ਇਸ ਮੌਕੇ ਐੱਮ.ਡੀ. ਅਸ਼ਲਾਮ, ਅਲਾਊਦੀਨ, ਮੁਹੰਮਦ ਯੂਸੀਫ, ਇਲਮੂਦੀਪ ਅਨਸਾਰੀ, ਹੰਸ ਰਾਜ, ਸ਼ਾਹ ਨਿਵਾਜ ਉਰਫ਼ ਸੋਨੂੰ ਤੋ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ | ਇਸੇ ਤਰ੍ਹਾਂ ਹੀ ਅਮਰ ਨਗਰ ਖੋਥੜਾ ਰੋਡ ਵਿਖੇ ਮਸਜਿਦ ਹਮਜਾ ਵਿਖੇ ਵੀ ਮੌਲਾਨਾ ਅਖ਼ਤਰ ਹੁਸੈਨ ਨੇ ਈਦ ਉੱਲ ਅਜ਼ਹਾ ਦੀ ਨਮਾਜ਼ ਅਦਾ ਕਰਵਾਈ | ਇਸ ਮੌਕੇ ਮੌਲਾਨਾ ਨੇ ਦੇਸ ਦੇ ਅਮਨ ਅਮਾਨ ਖ਼ੁਸ਼ਹਾਲੀ ਤੇ ਤਰੱਕੀ ਦੀ ਦੁਆ ਵੀ ਕੀਤੀ | ਇਸ ਮੌਕੇ ਮੁਹੰਮਦ ਮੁੰਨਾ, ਮੋਤੀ ਉਰ ਰਹਿਮਾਨ, ਆਫ਼ਤਾਬ ਖ਼ਾਨ, ਸਦਾਮ ਹੁਸੈਨ, ਮੁਹੰਮਦ ਸ਼ਦੀਕ, ਅਸਲਮ, ਮੁਹੰਮਦ ਰਾਈਸ, ਮੰਗਲ ਖ਼ਾਨ, ਮੁਹੰਮਦ ਇਸਰਾਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |