15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭੁਲੱਥ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 29-05-2026
ਭੁਲੱਥ, 28 ਮਈ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਸਮੂਹ ਫੋਟੋਗ੍ਰਾਫਰਾਂ ਦੀ ਮੀਟਿੰਗ ਅਸ਼ਵਨੀ ਕੁਮਾਰ ਦੀ ਸਰਪ੍ਰਸਤੀ ਤੇ ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪੁਰਾਣੀ ਇਕਾਈ ਨੂੰ ਭੰਗ ਕਰਦੇ ਹੋਏ ਭੁਲੱਥ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਅਸ਼ਵਨੀ ਕੁਮਾਰ ਸਰਪ੍ਰਸਤ, ਗੁਰਤੇਜ ਸਿੰਘ ਪ੍ਰਧਾਨ, ਰਜੇਸ਼ ਕੁਮਾਰ ਕਨੂੰ ਜਨਰਲ ਸਕੱਤਰ, ਬਲਵੀਰ ਸਿੰਘ ਕੈਸ਼ੀਅਰ ਤੇ ਗੌਰਵ ਜਸਲ (ਮੋਨੂੰ ) ਵਾਈਸ ਪ੍ਰਧਾਨ ਚੁਣੇ ਗਏ | ਇਸ ਮੀਟਿੰਗ ਵਿਚ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ | ਇਸ ਮੀਟਿੰਗ ਵਿਚ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਨਹੀਂ ਆਉਣ ਦੇਣਗੇ | ਇਸ ਮੌਕੇ ਤੇ ਸਮੂਹ ਮੈਂਬਰਾਂ ਨੇ ਵੀ ਰਲ ਮਿਲ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਤੇ ਰਾਜ ਕੁਮਾਰ ਰਤਨ, ਮਨੋਹਰ ਸਿੰਘ ਘੁੱਗ, ਲਕੇਸ਼ ਅਰੋੜਾ, ਸੋਹਣ ਸਿੰਘ, ਜਗਮੀਤ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ ਰਤਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਕਾਂਗਰਸ ਪਾਰਟੀ ਨੇ ਗੱਡਿਆਂ ਤੇ ਸਾਈਕਲਾਂ ਦੀ ਸਵਾਰੀ ਕਰਕੇ ਜਤਾਇਆ ਰੋ... ਅਗਲੀ ਖ਼ਬਰ ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਤੱਲ੍ਹਣ 'ਚ ਅੱਜ <br/>
Ad Position 24