06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਨਿਗਮ ਦੇ 50 ਵਾਰਡਾਂ 'ਚੋਂ 31 ਵਾਰਡਾਂ ਵਿਚ ਜੇਤੂ ਰਹਿ ਕੇ ਕਾਂਗਰਸ ਦੂਜੀ ਵਾਰ ਨਿਗਮ 'ਤੇ ਹੋਈ ਕਾਬਜ਼

Ad Position 21
No active advertisement
ਅਜੀਤ ਡੈਸਕ 30-05-2026

ਕਪੂਰਥਲਾ, 29 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚ ਹੋਈ ਚੋਣ ਵਿਚ ਕਾਂਗਰਸ ਨੇ 31 ਵਾਰਡਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਨਗਰ ਨਿਗਮ 'ਤੇ ਦੂਜੀ ਵਾਰ ਕਬਜ਼ਾ ਕੀਤਾ | ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ 11 ਵਾਰਡਾਂ ਵਿਚ ਜਿੱਤ ਪ੍ਰਾਪਤ ਕਰਕੇ ਆਪਣੀ ਹੋਂਦ ਬਰਕਰਾਰ ਰੱਖੀ | ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਨੇ 3-3 ਵਾਰਡਾਂ ਵਿਚ ਤੇ ਦੋ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ | ਅੱਜ ਵਿਰਸਾ ਵਿਹਾਰ ਵਿਚ ਬਣਾਏ ਗਏ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਾਰਦਰਸ਼ੀ ਢੰਗ ਨਾਲ ਹੋਇਆ | ਜੇਤੂ ਉਮੀਦਵਾਰਾਂ ਨੇ ਆਪਣੇ ਹਮਾਇਤੀਆਂ ਨਾਲ ਭੰਗੜੇ ਪਾਏ ਤੇ ਆਪਣੇ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਤੇ ਢੋਲ ਦੀ ਤਾਲ 'ਤੇ ਭੰਗੜੇ ਪਾਏ ਗਏ, ਜਦਕਿ ਕੁੱਝ ਉਮੀਦਵਾਰਾਂ ਨੇ ਪਟਾਕੇ ਚਲਾਕੇ ਆਪਣੀ ਜਿੱਤ ਦੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਕਾਂਗਰਸ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ 'ਤੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਜਿਨ੍ਹਾਂ ਨੇ ਕਾਂਗਰਸ ਦੇ ਉਮੀਦਵਾਰਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਆਪਣੀ ਵੋਟ ਪਾ ਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਈ | ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਅਧੂਰੇ ਕੰਮ ਪੂਰੇ ਕਰਨ ਲਈ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਆਪਣੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਾਰਡਾਂ ਵਿਚ ਜਾ ਕੇ ਲੋਕਾਂ ਦਾ ਧੰਨਵਾਦ ਕਰਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨ ਕਰਨ |
ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਦੇ ਚੋਣ ਨਤੀਜੇ
ਵਾਰਡ ਨੰਬਰ-1 ਤੋਂ ਕਾਂਗਰਸ ਦੇ ਦੀਪਕ ਸਲਵਾਨ ਨੇ 476 ਵੋਟ ਲੈ ਕੇ ਜਿੱਤ ਪ੍ਰਾਪਤ ਕੀਤੀ | ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ ਨੂੰ 225, ਆਜ਼ਾਦ ਉਮੀਦਵਾਰ ਅੰਮਿ੍ਤਪਾਲ ਸਿੰਘ ਨੂੰ 11 ਵੋਟਾਂ ਪਈਆਂ | ਜਦਕਿ 16 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ-2 ਤੋਂ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਸਾਹੀ ਨੇ 551 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਚੋਣ ਵਿਚ ਭਾਜਪਾ ਦੀ ਉਮੀਦਵਾਰ ਨੇਹਾ ਨੂੰ 278, ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੁਰਾਧਾ ਸ਼ਰਮਾ ਨੂੰ 237 ਵੋਟਾਂ ਪ੍ਰਾਪਤ ਹੋਈਆਂ |
ਵਾਰਡ ਨੰਬਰ-3 ਤੋਂ ਕਾਂਗਰਸ ਦੇ ਉਮੀਦਵਾਰ ਰਾਜਬੀਰ ਸਿੰਘ 976 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਸ਼ੀ ਪਾਠਕ ਨੂੰ 222, ਭਾਜਪਾ ਦੇ ਉਮੀਦਵਾਰ ਦੀਪਕਮਲ ਸਿੰਘ ਨੂੰ 121 ਵੋਟਾਂ ਪਈਆਂ ਤੇ ਇਸ ਵਾਰਡ ਵਿਚ 71 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ-4 ਤੋਂ ਆਜ਼ਾਦ ਉਮੀਦਵਾਰ ਅਮਨ ਰਾਣੀ 359 ਵੋਟਾਂ ਲੈ ਕੇ ਆਪਣੀ ਜਿੱਤ ਦਰਜ ਕੀਤੀ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰਜੀਤ ਕੌਰ ਨੂੰ 218, ਭਾਜਪਾ ਦੀ ਉਮੀਦਵਾਰ ਨੀਰੂ ਸ਼ਰਮਾ ਨੂੰ 52, ਕਾਂਗਰਸ ਦੀ ਉਮੀਦਵਾਰ ਪ੍ਰੀਆ ਸੂਦ ਨੂੰ 165 ਵੋਟਾਂ ਪਈਆਂ ਤੇ 20 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ-5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਜੀਤ ਸਿੰਘ ਢੋਟ 390 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਕਾਂਗਰਸ ਦੀ ਉਮੀਦਵਾਰ ਮਨਜੀਤ ਕੌਰ ਨੂੰ 249, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਰਣਦੀਪ ਕੌਰ ਨੂੰ 112 ਵੋਟਾਂ ਪਈਆਂ | ਇਸ ਵਾਰਡ ਵਿਚ 19 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-6 ਤੋਂ ਕਾਂਗਰਸ ਦੀ ਉਮੀਦਵਾਰ ਜੋਤੀ ਧੀਰ ਨੇ 465 ਵੋਟਾਂ ਲੈ ਕੇ ਆਪਣੀ ਦੂਜੀ ਵਾਰ ਇਸੇ ਵਾਰਡ ਤੋਂ ਜਿੱਤ ਦਰਜ ਕੀਤੀ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਜੀਤ ਕੌਰ ਨੂੰ 109, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ 259 ਵੋਟਾਂ ਪਈਆਂ | ਇਸ ਵਾਰਡ ਵਿਚ 9 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ-7 ਤੋਂ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ 205 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਨੂੰ 64, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਤਲਵਿੰਦਰ ਸਿੰਘ ਸੌਂਦ ਨੂੰ 73, ਭਾਜਪਾ ਦੇ ਉਮੀਦਵਾਰ ਕਪਿਲ ਧੀਰ ਨੂੰ 35, ਆਜ਼ਾਦ ਉਮੀਦਵਾਰ ਹਰਵਿੰਦਰ ਸਿੰਘ ਮੁਲਤਾਨੀ ਨੂੰ 108 ਵੋਟਾਂ ਪਈਆਂ |
ਵਾਰਡ ਨੰਬਰ-8 ਤੋਂ ਕਾਂਗਰਸ ਦੀ ਉਮੀਦਵਾਰ ਸੋਨਿਕਾ ਅਗਰਵਾਲ ਨੇ 862 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਉਰਮਿਲਾ ਦੇਵੀ ਨੂੰ 42 ਵੋਟਾਂ ਪਈਆਂ ਤੇ ਗਿਣਤੀ ਦੌਰਾਨ 24 ਵੋਟਾਂ ਰੱਦ ਕਰ ਦਿੱਤੀਆਂ ਗਈਆਂ |

ਵਾਰਡ ਨੰਬਰ-9 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਸਹਿਗਲ 551 ਵੋਟਾਂ ਲੈ ਕੇ ਵਾਰਡ ਦੇ ਕੌਂਸਲਰ ਬਣੇ | ਚੋਣ ਵਿਚ ਆਪ ਦੇ ਉਮੀਦਵਾਰ ਜਸਪਾਲ ਸਿੰਘ ਨੂੰ 153, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅੰਤਿਮਜੋਤ ਸਿੰਘ ਨੂੰ 69, ਭਾਜਪਾ ਦੇ ਉਮੀਦਵਾਰ ਸ਼ਾਰਪ ਨੂੰ 18, ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਨੂੰ 108 ਵੋਟਾਂ ਪ੍ਰਾਪਤ ਹੋਈਆਂ | ਇਸ ਵਾਰਡ ਵਿਚ 45 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-10 ਤੋਂ ਕਾਂਗਰਸ ਦੀ ਉਮੀਦਵਾਰ ਜਸਬੀਰ ਕੌਰ 642 ਵੋਟਾਂ ਲੈ ਕੇ ਜੇਤੂ ਰਹੇ | ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵੰਤ ਕੌਰ ਨੂੰ 379, ਭਾਜਪਾ ਦੇ ਉਮੀਦਵਾਰ ਕਵਿਤਾ ਨੂੰ 29, ਆਜ਼ਾਦ ਉਮੀਦਵਾਰ ਰਜਿੰਦਰ ਕੌਰ ਨੂੰ 120 ਵੋਟਾਂ ਪ੍ਰਾਪਤ ਹੋਈਆਂ | ਜਦਕਿ ਇਸ ਵਾਰਡ ਵਿਚ 29 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-11 ਤੋਂ ਕਾਂਗਰਸ ਉਮੀਦਵਾਰ ਬਲਵੀਰ ਸਿੰਘ 432 ਵੋਟਾਂ ਲੈ ਕੇ ਜੇਤੂ ਰਹੇ | ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਹਣ ਲਾਲ ਨੂੰ 224, ਆਜ਼ਾਦ ਉਮੀਦਵਾਰ ਸੁਰਿੰਦਰ ਸਿੰਘ ਨੂੰ 28, ਭਾਜਪਾ ਦੇ ਉਮੀਦਵਾਰ ਲੱਕੀ ਨੂੰ 24 ਵੋਟਾਂ ਮਿਲੀਆਂ ਤੇ ਗਿਣਤੀ ਦੌਰਾਨ 8 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-12 ਤੋਂ ਕਾਂਗਰਸ ਦੀ ਉਮੀਦਵਾਰ ਜਸਵਿੰਦਰ ਕੌਰ 200 ਵੋਟਾਂ ਲੈ ਕੇ ਜੇਤੂ ਰਹੇ | ਇਸ ਵਾਰਡ ਵਿਚ ਭਾਜਪਾ ਦੀ ਉਮੀਦਵਾਰ ਬੀਭਾ ਕੁਮਾਰੀ ਨੂੰ 19, ਆਜ਼ਾਦ ਉਮੀਦਵਾਰ ਕਮਲਜੀਤ ਕੌਰ ਨੂੰ 14 ਵੋਟ ਮਿਲੇ ਤੇ 18 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸ਼ਰਮਾ ਨੇ 237 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ | ਚੋਣ ਵਿਚ ਕਾਂਗਰਸ ਦੇ ਉਮੀਦਵਾਰ ਵਿਨੋਦ ਕੁਮਾਰ ਸੂਦ ਨੂੰ 171, ਭਾਜਪਾ ਦੇ ਉਮੀਦਵਾਰ ਐਡਵੋਕੇਟ ਅਨੁਜ ਆਨੰਦ ਨੂੰ 128 ਵੋਟਾਂ ਪ੍ਰਾਪਤ ਹੋਈਆਂ | ਜਦਕਿ 11 ਵੋਟ ਰੱਦ ਕੀਤੇ ਗਏ |
ਵਾਰਡ ਨੰਬਰ-14 ਤੋਂ ਕਾਂਗਰਸ ਦੀ ਉਮੀਦਵਾਰ ਨੇਹਾ ਅਹੂਜਾ 520 ਵੋਟਾਂ ਲੈ ਕੇ ਜੇਤੂ ਰਹੀ | ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੀਤਾ ਰਾਣੀ ਨੂੰ 295 ਵੋਟਾਂ ਪ੍ਰਾਪਤ ਹੋਈਆਂ ਤੇ 15 ਵੋਟਾਂ ਗਿਣਤੀ ਦੌਰਾਨ ਰੱਦ ਕਰ ਦਿੱਤੀ ਗਈਆਂ |
ਵਾਰਡ ਨੰਬਰ-15 ਤੋਂ ਕਾਂਗਰਸ ਉਮੀਦਵਾਰ ਨਵਜੋਤ ਵਾਲੀਆ 358 ਵੋਟਾਂ ਲੈ ਕੇ ਜੇਤੂ ਰਹੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਚੀਮਾ ਨੂੰ 221, ਭਾਜਪਾ ਦੇ ਉਮੀਦਵਾਰ ਸੰਜੀਵ ਖੰਨਾ ਨੂੰ 176 ਵੋਟਾਂ ਪ੍ਰਾਪਤ ਹੋਈਆਂ ਤੇ 20 ਵੋਟਾਂ ਰੱਦ ਕੀਤੀਆਂ ਗਈਆਂ |
ਵਾਰਡ ਨੰਬਰ-16 ਤੋਂ ਕਾਂਗਰਸ ਦੀ ਉਮੀਦਵਾਰ ਇੰਦਰਦੀਪ ਕੌਰ 534 ਵੋਟਾਂ ਲੈ ਕੇ ਜੇਤੂ ਰਹੇ | ਇਸ ਵਾਰਡ ਤੋਂ ਭਾਜਪਾ ਦੀ ਉਮੀਦਵਾਰ ਕੁਸਮ ਪਸਰੀਚਾ ਨੂੰ 98, ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਬੀਰ ਕੌਰ ਨੂੰ 53 ਵੋਟਾਂ ਮਿਲੀਆਂ ਤੇ 23 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-17 ਤੋਂ ਕਾਂਗਰਸ ਦੇ ਉਮੀਦਵਾਰ ਨਰੈਣ ਵਸ਼ਿਸ਼ਟ 360 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਆਪ ਦੇ ਉਮੀਦਵਾਰ ਪਰਮਿੰਦਰ ਸਿੰਘ ਵਾਲੀਆ ਨੂੰ 295 ਤੇ ਭਾਜਪਾ ਦੇ ਉਮੀਦਵਾਰ ਮਨਮੋਹਨ ਰਾਏ ਨੂੰ 78 ਵੋਟਾਂ ਮਿਲੀਆਂ | ਗਿਣਤੀ ਦੌਰਾਨ 11 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-18 ਤੋਂ ਆਪ ਦੀ ਉਮੀਦਵਾਰ ਰਾਜ ਕੁਮਾਰੀ 439 ਵੋਟਾਂ ਲੈ ਕੇ ਜੇਤੂ ਰਹੀ | ਜਦਕਿ ਕਾਂਗਰਸ ਦੀ ਉਮੀਦਵਾਰ ਸ਼ਰਨਪ੍ਰੀਤ ਕੌਰ ਨੂੰ 349, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਦੀਪ ਕੌਰ ਨੂੰ 356, ਭਾਜਪਾ ਉਮੀਦਵਾਰ ਰਾਜ ਕੁਮਾਰੀ ਨੂੰ 35 ਤੇ ਆਜ਼ਾਦ ਉਮੀਦਵਾਰ ਜੋਗਿੰਦਰ ਕੌਰ ਨੂੰ 26 ਵੋਟਾਂ ਮਿਲੀਆਂ | ਗਿਣਤੀ ਦੌਰਾਨ 45 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ-19 ਤੋਂ ਕਾਂਗਰਸ ਦੇ ਉਮੀਦਵਾਰ ਤਰਸੇਮ ਲਾਲ 620 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਆਪ ਦੇ ਉਮੀਦਵਾਰ ਸਤਪਾਲ ਸਿੰਘ ਨੂੰ 280, ਬਸਪਾ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ 6, ਭਾਜਪਾ ਉਮੀਦਵਾਰ ਬਲਬੀਰ ਸਿੰਘ ਨੂੰ 193 ਵੋਟਾਂ ਮਿਲੀਆਂ ਤੇ 60 ਵੋਟਾਂ ਰੱਦ ਕੀਤੀਆਂ ਗਈਆਂ |
ਵਾਰਡ ਨੰਬਰ-20 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ 536 ਵੋਟਾਂ ਲੈ ਕੇ ਜੇਤੂ ਰਹੇ | ਇੱਥੇ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ ਨੂੰ 426 ਵੋਟਾਂ ਮਿਲੀਆਂ ਜਦਕਿ 21 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-21 ਤੋਂ ਕਾਂਗਰਸ ਦੀ ਉਮੀਦਵਾਰ ਜ਼ੀਨਤ 393 ਵੋਟਾਂ ਲੈ ਕੇ ਜੇਤੂ ਰਹੀ | ਇਸ ਵਾਰਡ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਦਾਖੋ ਦੇਵੀ ਨੂੰ 110, ਆਪ ਦੀ ਉਮੀਦਵਾਰ ਬਲਵਿੰਦਰ ਕੌਰ ਤੇਜੀ ਨੂੰ 138 ਤੇ ਆਜ਼ਾਦ ਉਮੀਦਵਾਰ ਨੀਨਾ ਕੁਮਾਰੀ ਨੂੰ 62 ਵੋਟਾਂ ਮਿਲੀਆਂ ਤੇ 42 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-22 ਤੋਂ ਆਜ਼ਾਦ ਉਮੀਦਵਾਰ ਮੋਨਿਕਾ ਗੋਇਲ 389 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਾਨਿਸ਼ ਵਾਲੀਆ ਨੂੰ 93, ਕਾਂਗਰਸ ਉਮੀਦਵਾਰ ਸਰਬਜੀਤ ਕੌਰ ਨੂੰ 285, ਭਾਜਪਾ ਦੀ ਉਮੀਦਵਾਰ ਰੀਤੂ ਬਾਲਾ ਨੂੰ 61 ਵੋਟਾਂ ਪ੍ਰਾਪਤ ਹੋਈਆਂ ਤੇ ਇਸ ਵਾਰਡ ਵਿਚੋਂ 38 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-23 ਤੋਂ ਆਪ ਦੇ ਉਮੀਦਵਾਰ ਗੌਰਵ 552 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਕਾਂਗਰਸ ਦੇ ਉਮੀਦਵਾਰ ਪਵਨਦੀਪ ਨੂੰ 216, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਜਿੰਦਰ ਸਿੰਘ ਸੇਖੋਂ ਨੂੰ 197 ਤੇ ਭਾਜਪਾ ਦੇ ਉਮੀਦਵਾਰ ਕਰਨ ਸਿੰਘ ਮਾਨ ਨੂੰ 76 ਵੋਟਾਂ ਪ੍ਰਾਪਤ ਹੋਈਆਂ ਤੇ 38 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-24 ਤੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਨੇ 694 ਵੋਟਾਂ ਹਾਸਲ ਕਰਕੇ ਆਪਣੀ ਜਿੱਤ ਦਰਜ ਕੀਤੀ | ਚੋਣ ਵਿਚ ਆਪ ਦੀ ਉਮੀਦਵਾਰ ਨਵਰੀਤ ਕੌਰ ਨੂੰ 210 ਵੋਟਾਂ ਪ੍ਰਾਪਤ ਹੋਈਆਂ ਤੇ 32 ਵੋਟਾਂ ਗਿਣਤੀ ਦੌਰਾਨ ਰੱਦ ਕਰ ਦਿੱਤੀ ਗਈਆਂ |
ਵਾਰਡ ਨੰਬਰ-25 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਧੰਜਲ 249 ਵੋਟਾਂ ਲੈ ਕੇ ਜੇਤੂ ਰਹੇ | ਜਦਕਿ ਕਾਂਗਰਸ ਉਮੀਦਵਾਰ ਸੁਰਿੰਦਰ ਕੁਮਾਰ ਨੂੰ 201, ਭਾਜਪਾ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਰਜਿੰਦਰ ਕੁਮਾਰ ਰਾਜੂ ਨੂੰ 34, ਆਪ ਦੇ ਉਮੀਦਵਾਰ ਰੌਕੀ ਨੂੰ 224 ਵੋਟਾਂ ਮਿਲੀਆਂ ਤੇ ਗਿਣਤੀ ਦੌਰਾਨ 3 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-26 ਤੋਂ ਆਪ ਦੀ ਉਮੀਦਵਾਰ ਦਲਜੀਤ ਕੌਰ ਨੇ 645 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਚੋਣ ਵਿਚ ਕਾਂਗਰਸ ਦੀ ਉਮੀਦਵਾਰ ਜੈਸਮੀਨ ਨੂੰ 158, ਭਾਜਪਾ ਦੀ ਉਮੀਦਵਾਰ ਜੋਤੀ ਨੂੰ 76, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪਲਕ ਬਹਿਲ ਨੂੰ 24 ਵੋਟਾਂ ਪ੍ਰਾਪਤ ਹੋਈਆਂ ਤੇ ਗਿਣਤੀ ਦੌਰਾਨ 24 ਵੋਟਾਂ ਰੱਦ ਪਾਈਆਂ ਗਈਆਂ |
ਵਾਰਡ ਨੰਬਰ-27 ਤੋਂ ਭਾਜਪਾ ਦੇ ਉਮੀਦਵਾਰ ਅਮਰਦੀਪ ਸਿੰਘ ਗੁਜਰਾਲ 486 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ | ਇਸ ਵਾਰਡ ਚੋਂ ਅਕਾਸ਼ਦੀਪ ਸਿੰਘ ਨੂੰ 104, ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ ਨੂੰ 294, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗਗਨਦੀਪ ਸਿੰਘ ਨੂੰ 64 ਵੋਟਾਂ ਮਿਲੀਆਂ ਤੇ 33 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-28 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੀਤੀ 355 ਵੋਟਾਂ ਲੈ ਕੇ ਜੇਤੂ ਰਹੀ | ਇਸ ਵਾਰਡ ਤੋਂ ਕਾਂਗਰਸ ਉਮੀਦਵਾਰ ਬਲਜਿੰਦਰ ਕੌਰ ਨੂੰ 131, ਭਾਜਪਾ ਦੀ ਉਮੀਦਵਾਰ ਮੰਜੂ ਬਾਲਾ ਨੂੰ 51, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਵਨੀਤਾ ਭਗਤ ਨੂੰ 328 ਵੋਟਾਂ ਪਈਆਂ ਤੇ 64 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-29 ਤੋਂ ਆਪ ਦੇ ਉਮੀਦਵਾਰ ਸ਼ਮੀਰ ਸ਼ਰਮਾ 540 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਕਾਂਗਰਸ ਉਮੀਦਵਾਰ ਨਰੇਸ਼ ਕੁਮਾਰ ਨੂੰ 334, ਭਾਜਪਾ ਉਮੀਦਵਾਰ ਆਭਾ ਆਨੰਦ ਨੂੰ 46 ਵੋਟ ਮਿਲੇ ਤੇ ਗਿਣਤੀ ਮੌਕੇ 30 ਵੋਟਾਂ ਰੱਦ ਕੀਤੀਆਂ ਗਈਆਂ |
ਵਾਰਡ ਨੰਬਰ-30 ਤੋਂ ਕਾਂਗਰਸ ਦੀ ਉਮੀਦਵਾਰ ਕੰਮਾਕਾਸ਼ੀ ਦੁੱਗਲ ਨੇ 1060 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਬਹੁਤ ਵੱਡੇ ਫਰਕ ਨਾਲ ਪਛਾੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਚੋਣ ਵਿਚ ਆਪ ਦੀ ਉਮੀਦਵਾਰ ਬਿੱਟੀ ਮਨਚੰਦਾ ਨੂੰ 166 ਵੋਟਾਂ ਪ੍ਰਾਪਤ ਹੋਈਆਂ ਤੇ 17 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-31 ਤੋਂ ਕਾਂਗਰਸ ਉਮੀਦਵਾਰ ਅਨਿਲ ਕੁਮਾਰ ਸ਼ੁਕਲਾ 324 ਵੋਟਾਂ ਲੈ ਕੇ ਜੇਤੂ ਰਹੇ ਤੇ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 164 ਤੇ ਭਾਜਪਾ ਉਮੀਦਵਾਰ ਉਪਿੰਦਰ ਸਿੰਘ ਨੂੰ 130 ਵੋਟ ਪ੍ਰਾਪਤ ਹੋਏ ਤੇ 10 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-32 ਤੋਂ ਕਾਂਗਰਸ ਉਮੀਦਵਾਰ ਰਾਣੀ 423 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਆਪ ਦੀ ਉਮੀਦਵਾਰ ਸੰਦੀਪ ਕੌਰ ਨੂੰ 235, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ 124 ਵੋਟ ਮਿਲੇ ਤੇ 18 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-33 ਤੋਂ ਭਾਜਪਾ ਦੇ ਉਮੀਦਵਾਰ ਰਜੇਸ਼ ਕੁਮਾਰ 515 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ | ਇਸ ਵਾਰਡ ਤੋਂ ਕਾਂਗਰਸ ਦੇ ਉਮੀਦਵਾਰ ਮੁਕੇਸ਼ ਕੁਮਾਰ ਨੂੰ 485, ਆਪ ਦੇ ਉਮੀਦਵਾਰ ਅਮਰੀਕ ਸਿੰਘ ਨੂੰ 188 ਵੋਟ ਮਿਲੇ ਤੇ 43 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-34 ਤੋਂ ਭਾਜਪਾ ਦੀ ਉਮੀਦਵਾਰ ਰੇਖਾ ਰਾਣੀ ਨੇ 315 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ | ਚੋਣ ਵਿਚ ਆਪ ਦੀ ਉਮੀਦਵਾਰ ਵੰਦਨਾ ਨੇ 235, ਕਾਂਗਰਸ ਉਮੀਦਵਾਰ ਵਿਮਲਾ ਦੇਵੀ ਨੂੰ 101 ਤੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕਿਰਨ ਕੌਰ ਨੂੰ 191 ਵੋਟ ਪ੍ਰਾਪਤ ਹੋਏ ਤੇ 31 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-35 ਤੋਂ ਕਾਂਗਰਸ ਉਮੀਦਵਾਰ ਨਰਿੰਦਰ ਸਿੰਘ ਮਨਸੂ 301 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰਾਣਾ ਨੂੰ 156, ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਤੇਜੀ ਨੂੰ 108 ਵੋਟ ਪ੍ਰਾਪਤ ਹੋਏ | ਗਿਣਤੀ ਦੌਰਾਨ 16 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-36 ਤੋਂ ਕਾਂਗਰਸ ਦੇ ਉਮੀਦਵਾਰ ਗੁਰਪਾਲ ਸਿੰਘ 703 ਵੋਟਾਂ ਲੈ ਕੇ ਜੇਤੂ ਰਹੇ | ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦਿਆਲ ਸਿੰਘ ਨੂੰ 527 ਤੇ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਨੂੰ 13 ਵੋਟਾਂ ਪ੍ਰਾਪਤ ਹੋਈਆਂ | ਗਿਣਤੀ ਦੌਰਾਨ 71 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-37 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ 385 ਵੋਟਾਂ ਲੈ ਕੇ ਜੇਤੂ ਰਹੀ | ਜਦਕਿ ਕਾਂਗਰਸ ਉਮੀਦਵਾਰ ਸੁਖਵਿੰਦਰ ਕੌਰ ਨੂੰ 124 ਤੇ ਭਾਜਪਾ ਉਮੀਦਵਾਰ ਕਿਰਨਦੀਪ ਕੌਰ ਨੂੰ 25 ਵੋਟਾਂ ਪ੍ਰਾਪਤ ਹੋਈਆਂ ਤੇ 9 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-38 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਿਲਜੀਤ ਕੌਰ ਨੇ 556 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਚੋਣ ਵਿਚ ਕਾਂਗਰਸ ਉਮੀਦਵਾਰ ਨਰਿੰਦਰ ਕੌਰ ਨੂੰ 510, ਭਾਜਪਾ ਉਮੀਦਵਾਰ ਕਿਰਨ ਨੂੰ 101, ਆਜ਼ਾਦ ਉਮੀਦਵਾਰ ਅਮਰਜੀਤ ਕੌਰ ਨੂੰ 15, ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਨੂੰ 73 ਵੋਟ ਮਿਲੇ ਤੇ 15 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-39 ਤੋਂ ਕਾਂਗਰਸ ਦੇ ਉਮੀਦਵਾਰ ਪਰਵਿੰਦਰ ਕੁਮਾਰ 433 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ | ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਖਾ ਨੂੰ 124, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਕਤੀ ਨੂੰ 36, ਆਜ਼ਾਦ ਉਮੀਦਵਾਰ ਤਜਿੰਦਰ ਸਿੰਘ ਨੂੰ 23 ਤੇ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਨੂੰ 10 ਵੋਟ ਪ੍ਰਾਪਤ ਹੋਏ | ਜਦਕਿ ਇਕ ਹੋਰ ਆਜ਼ਾਦ ਉਮੀਦਵਾਰ ਤਿਲਕ ਨੂੰ ਕੇਵਲ ਆਪਣੀ ਹੀ ਇਕ ਵੋਟ ਪ੍ਰਾਪਤ ਹੋਈ |
ਵਾਰਡ ਨੰਬਰ-40 ਤੋਂ ਕਾਂਗਰਸ ਦੀ ਉਮੀਦਵਾਰ ਸੱਤਿਆ ਨੇ 385 ਵੋਟਾਂ ਲੈ ਕੇ ਆਪਣੀ ਜਿੱਤ ਦਰਜ ਕੀਤੀ | ਇਸ ਵਾਰਡ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕਮਲੇਸ਼ ਰਾਣੀ ਨੂੰ 216, ਆਪ ਦੀ ਉਮੀਦਵਾਰ ਮਨਜੀਤ ਕੌਰ ਨੂੰ 199, ਭਾਜਪਾ ਦੀ ਉਮੀਦਵਾਰ ਮਨੀਸ਼ਾ ਨੂੰ 5 ਤੇ ਆਜ਼ਾਦ ਉਮੀਦਵਾਰ ਲਕਸ਼ਮੀ ਨੂੰ 10 ਵੋਟ ਮਿਲੇ ਤੇ 31 ਵੋਟਾਂ ਰੱਦ ਕਰ ਦਿੱਤੀਆਂ ਗਈਆਂ
ਵਾਰਡ ਨੰਬਰ-41 ਤੋਂ ਕਾਂਗਰਸ ਉਮੀਦਵਾਰ ਕੁਲਬੀਰ ਕੌਰ ਨੇ 432 ਵੋਟਾਂ ਲੈ ਕੇ ਆਪਣੀ ਜਿੱਤ ਦਰਜ ਕੀਤੀ | ਚੋਣ ਵਿਚ ਆਪ ਦੇ ਉਮੀਦਵਾਰ ਸਾਜਨ ਨੂੰ 19, ਭਾਜਪਾ ਦੀ ਉਮੀਦਵਾਰ ਕੁਲਜੀਤ ਕੌਰ ਨੂੰ 10 ਵੋਟਾਂ ਪ੍ਰਾਪਤ ਹੋਈਆਂ ਤੇ 17 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-42 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਵੀਨਾ 422 ਵੋਟ ਲੈ ਕੇ ਜੇਤੂ ਰਹੀ | ਚੋਣ ਵਿਚ ਕਾਂਗਰਸ ਉਮੀਦਵਾਰ ਪੂਜਾ ਸੰਧੂ ਨੂੰ 248, ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਨਮ ਨੂੰ 78 ਤੇ ਅਣੂ ਨਾਹਰ ਨੂੰ 24 ਵੋਟ ਮਿਲੇ ਤੇ 5 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-43 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੋਮਲ ਕੁਮਾਰ 831 ਵੋਟਾਂ ਲੈ ਕੇ ਆਪਣੇ ਵਿਰੋਧੀਆਂ ਨੂੰ ਬਹੁਤ ਵੱਡੇ ਫਰਕ ਨਾਲ ਹਰਾਕੇ ਜੇਤੂ ਰਹੇ | ਚੋਣ ਵਿਚ ਕਾਂਗਰਸ ਉਮੀਦਵਾਰ ਤਜਿੰਦਰ ਭੰਡਾਰੀ ਨੂੰ 339, ਆਪ ਦੇ ਉਮੀਦਵਾਰ ਤੁਸ਼ਾਰ ਸਾਗਰ ਨੂੰ 112, ਭਾਜਪਾ ਦੇ ਉਮੀਦਵਾਰ ਗੌਰਵ ਨਾਹਰ ਨੇ 30 ਵੋਟ ਪ੍ਰਾਪਤ ਕੀਤੇ ਤੇ 62 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-44 ਤੋਂ ਕਾਂਗਰਸ ਦੀ ਉਮੀਦਵਾਰ ਦਨਮਜੀਤ ਕੌਰ ਨੇ 811 ਵੋਟ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਿੰਦੀਆਂ ਨੇ 187 ਤੇ ਭਾਜਪਾ ਦੀ ਉਮੀਦਵਾਰ ਕਿਰਨ ਨੂੰ 44 ਵੋਟ ਮਿਲੇ ਤੇ 35 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-45 ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਹੰਸ ਨੇ 441 ਵੋਟ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀਪਿਕਾ ਨੂੰ 171, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 101 ਤੇ ਆਜ਼ਾਦ ਉਮੀਦਵਾਰ ਪ੍ਰੇਮ ਸਿੰਘ ਨੂੰ 8 ਵੋਟ ਪ੍ਰਾਪਤ ਹੋਏ | ਜਦਕਿ 11 ਵੋਟ ਰੱਦ ਹੋਏ |
ਵਾਰਡ ਨੰਬਰ-46 ਤੋਂ ਕਾਂਗਰਸ ਉਮੀਦਵਾਰ ਪਿ੍ਆ ਨੇ 691 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੋਨੀਆ ਨੂੰ 262, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕਮਲੇਸ਼ ਨੂੰ 125, ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 88 ਤੇ ਭਾਜਪਾ ਦੀ ਉਮੀਦਵਾਰ ਗੁਰਮੀਤੋ ਦੇਵੀ ਨੂੰ 8 ਤੇ ਆਜ਼ਾਦ ਉਮੀਦਵਾਰ ਸੁਨੀਤਾ ਨੂੰ 34 ਵੋਟ ਪ੍ਰਾਪਤ ਹੋਏ ਤੇ 31 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-47 ਤੋਂ ਆਪ ਦੇ ਉਮੀਦਵਾਰ ਵਿਕਾਸ ਮੋਮੀ 314 ਵੋਟ ਲੈ ਕੇ ਜੇਤੂ ਰਹੇ | ਚੋਣ ਵਿਚ ਕਾਂਗਰਸ ਉਮੀਦਵਾਰ ਜਗਦੀਸ਼ ਸਿੰਘ ਨੂੰ 144, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਟੀਟੂ ਚੰਦ ਨੂੰ 150, ਭਾਜਪਾ ਦੀ ਉਮੀਦਵਾਰ ਸ਼ਿੰਦਰ ਸਿੰਘ ਨੂੰ 43, ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਨੂੰ 21, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਨੂੰ 5 ਤੇ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਨੂੰ 148 ਵੋਟ ਪ੍ਰਾਪਤ ਹੋਏ ਤੇ 44 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-48 ਤੋਂ ਕਾਂਗਰਸ ਉਮੀਦਵਾਰ ਨਵਪ੍ਰੀਤ ਕੌਰ ਨਵੂ 365 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵੰਤ ਕੌਰ ਨੂੰ 328 ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਬੀਰ ਕੌਰ ਨੂੰ 24 ਵੋਟਾਂ ਮਿਲੀਆਂ ਤੇ 52 ਵੋਟ ਰੱਦ ਕਰ ਦਿੱਤੇ ਗਏ |
ਵਾਰਡ ਨੰਬਰ-49 ਤੋਂ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ 454 ਵੋਟਾਂ ਲੈ ਕੇ ਜੇਤੂ ਰਹੇ | ਚੋਣ ਵਿਚ ਭਾਜਪਾ ਉਮੀਦਵਾਰ ਪਵਨ ਧੀਰ ਨੂੰ 365, ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਕ ਕੁਮਾਰ ਨੂੰ 205 ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੰਜੀਵ ਕੁਮਾਰ ਨੂੰ 22 ਵੋਟ ਪ੍ਰਾਪਤ ਹੋਏ | ਇਸ ਵਾਰਡ ਵਿਚ ਗਿਣਤੀ ਦੌਰਾਨ 32 ਵੋਟਾਂ ਰੱਦ ਕਰ ਦਿੱਤੀਆਂ ਗਈਆਂ |
ਵਾਰਡ ਨੰਬਰ-50 ਤੋਂ ਕਾਂਗਰਸ ਉਮੀਦਵਾਰ ਸਵੇਤਾ ਸੱਭਰਵਾਲ 419 ਵੋਟਾਂ ਲੈ ਕੇ ਜੇਤੂ ਰਹੇ | ਜਦਕਿ ਭਾਜਪਾ ਉਮੀਦਵਾਰ ਅਲਕਾ ਨੂੰ 414 ਵੋਟਾਂ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਰਪਨਾ ਅਗਰਵਾਲ ਨੂੰ 230 ਵੋਟਾਂ ਮਿਲੀਆਂ | ਜਦਕਿ 28 ਵੋਟਾਂ ਗਿਣਤੀ ਦੌਰਾਨ ਰੱਦ ਕਰ ਦਿੱਤੀਆਂ ਗਈਆਂ |
<br/>

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਚੋਣ ਨਤੀਜਿਆਂ ਵਿਚ ਵਿਧਾਇਕ ਰਾਣਾ ਧੜੇ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਵਿਧਾਨ ਸਭਾ ਤੋਂ ਬਾਅਦ ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਤੇ ਹੁਣ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾ...
Ad Position 24
No active advertisement