15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਇਆ ਕਲਾਸ ਰੂਮ ਮੈਨੇਜਮੈਂਟ ਸੰਬੰਧੀ ਅਧਿਆਪਕਾਂ ਦਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 02-06-2026
ਕਪੂਰਥਲਾ, 1 ਜੂਨ (ਵਿ.ਪ੍ਰ.)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਕਲਾਸ ਰੂਮ ਮੈਨੇਜਮੈਂਟ ਵਿਸ਼ੇ ਸਬੰਧੀ ਅਧਿਆਪਕਾਂ ਦਾ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਅੰਜਨ ਗਾਂਗੁਲੀ ਤੇ ਰਾਜੀਵ ਠਾਕੁਰ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਸੈਮੀਨਾਰ ਦੇ ਆਰੰਭ ਵਿਚ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅੰਜਨ ਗਾਂਗੁਲੀ ਤੇ ਰਾਜੀਵ ਠਾਕੁਰ ਨੇ ਅਧਿਆਪਕਾਂ ਨੂੰ ਕਲਾਸ ਰੂਮ ਮੈਨੇਜਮੈਂਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਬੱਚਿਆਂ ਦੇ ਵਿਵਹਾਰ ਵਿਚ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ, ਜਿਸ ਕਾਰਨ ਅਧਿਆਪਕਾਂ ਨੂੰ ਬਹੁਤ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਬੱਚਿਆਂ ਨੂੰ ਸਮਝਣ, ਉਨ੍ਹਾਂ ਨਾਲ ਵਧੀਆ ਤਾਲਮੇਲ ਬਣਾਉਣ, ਜਮਾਤ ਵਿਚ ਅਨੁਸ਼ਾਸਨ ਤੇ ਸਾਕਾਰਾਤਮਕ ਮਾਹੌਲ ਬਣਾਈ ਰੱਖਣ ਦੇ ਸਰਲ ਤੇ ਵਿਹਾਰਿਕ ਤਰੀਕੇ ਵੀ ਅਧਿਆਪਕਾਂ ਨਾਲ ਸਾਂਝੇ ਕੀਤੇ | ਸਕੂਲ ਦੀ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਰਿਸੋਰਸ ਪਰਸਨ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਸਟਾਫ਼ ਨੇ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਕੀਮਤੀ ਗਿਆਨ ਦੇਣ ਤੇ ਉਨ੍ਹਾਂ ਦੇ ਮਾਰਗ ਦਰਸ਼ਨ ਲਈ ਰਿਸੋਰਸ ਪਰਸਨ ਦਾ ਤਹਿਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਸਪ੍ਰੀਤ ਗੁਰਾਇਆ ਵਲੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਹਲਕੇ ਦਾ ਇੰਚਾਰਜ ਬਣਨ 'ਤੇ ਮੁਬਾਰਕਬਾਦ <br/> ਅਗਲੀ ਖ਼ਬਰ 'ਮੇਰੀ ਰਸੋਈ' ਯੋਜਨਾ ਲੋੜਵੰਦ ਪਰਿਵਾਰਾਂ ਲਈ ਵੱਡੀ ਸਹਾਇਤਾ-ਕੁਲਦੀਪ ਪਾਠਕ <br/>
Ad Position 24