15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਚਹੇੜੂ ਵਿਖੇ ਬਰਸੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-06-2026
ਫਗਵਾੜਾ, 1 ਜੂਨ (ਅਸ਼ੋਕ ਕੁਮਾਰ ਵਾਲੀਆ)-ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਮਨਵੀਰ ਸਿੰਘ ਚਹੇੜੂ, ਸ਼ਹੀਦ ਭਾਈ ਪਰਮਜੀਤ ਸਿੰਘ ਚਹੇੜੂ, ਸ਼ਹੀਦ ਬਾਪੂ ਮਹਿੰਦਰ ਸਿੰਘ ਚਹੇੜੂ, ਸ਼ਹੀਦ ਭਾਈ ਪਾਖਰ ਸਿੰਘ ਚਹੇੜੂ, ਸ਼ਹੀਦ ਭਾਈ ਗੁਰਮੀਤ ਸਿੰਘ ਚਹੇੜੂ, ਸ਼ਹੀਦ ਗਿਆਨੀ ਜੋਗਿੰਦਰ ਸਿੰਘ ਚੱਕ ਰਾਜੂ ਸਿੰਘ ਅਤੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਬਰਸੀ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚਹੇੜੂ ਵਿਖੇ ਮਨਾਇਆ ਗਿਆ | ਇਸ ਮੌਕੇ 'ਤੇ ਪਿਛਲੇ ਤਿੰਨ ਦਿਨਾਂ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜੇ ਜਿਸ ਵਿਚ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਮੁੱਖ ਪ੍ਰਚਾਰਕ ਜਥੇਦਾਰ ਸੁਖਦੇਵ ਸਿੰਘ ਦਮਦਮੀ ਟਕਸਾਲ, ਸੰਤ ਗੁਰਚਰਨ ਸਿੰਘ ਪੰਡਵਾ ਅਤੇ ਸੰਤ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ ਵਾਲਿਆਂ ਨੇ ਜੂਨ '84 ਦੇ ਸਮੂਹ ਸ਼ਹੀਦਾਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ '84 ਦੇ ਘੱਲੂਘਾਰੇ ਨੂੰ ਅਸੀਂ ਨਹੀਂ ਭੁੱਲਾ ਸਕਦੇ | ਉਨ੍ਹਾਂ ਨੇ ਅੱਗੇ ਕਿਹਾ ਕਿ ਮੌਤ ਨੂੰ ਮਖੌਲਾਂ ਕਰਨ ਵਾਲੇ ਸੰਤ ਭਿੰਡਰਾਂਵਾਲੇ ਸੰਪੂਰਨ ਖ਼ਾਲਸਾ, ਪੂਰਨ ਸੰਤ ਸਿਪਾਹੀ ਸਨ | ਉਨ੍ਹਾਂ ਸਤ ਭਿੰਡਰਾਂਵਾਲਿਆਂ ਦੀ ਉੱਚ ਰੂਹਾਨੀ ਅਵਸਥਾ, ਧਾਰਮਿਕ ਪ੍ਰਾਪਤੀਆਂ ਅਤੇ ਕੁਰਬਾਨੀਆਂ ਵਾਲੇ ਜੀਵਨ 'ਤੇ ਰੌਸ਼ਨੀ ਪਾਈ ਤੇ ਕਿਹਾ ਸੰਤ ਭਿੰਡਰਾਂਵਾਲਿਆਂ ਅਤੇ ਸਾਥੀਆਂ ਨੇ ਭੁੱਖਣ ਭਾਣੇ ਰਹਿ ਕੇ ਵੀ ਹਮਲਾਵਰ ਫੌਜ ਦੇ 72 ਘੰਟੇ ਤੱਕ ਪੈਰ ਨਹੀਂ ਲੱਗਣ ਦਿੱਤੇ | ਉਪਰੰਤ ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਗਿਆਨੀ ਜੀਵਾ ਸਿੰਘ ਸਮਸਤਪੁਰ ਸ਼ਹੀਦਾਂ ਤੋ ਇਲਾਵਾ ਹੋਰ ਵੀ ਜਥਿਆਂ ਨੇ ਸ਼ਹੀਦ ਸਿੰਘਾਂ ਦਾ ਇਤਿਹਾਸ ਸੰਗਤਾਂ ਨੂੰ ਸੁਣਾਇਆ | ਇਸ ਮੌਕੇ 'ਤੇ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਦੇ ਬੱਚਿਆਂ ਤੇ ਹੋਰ ਵੀ ਬਹੁਤ ਸਾਰੇ ਜਥਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਦੁਆਬੇ, ਮਾਝੇ, ਮਾਲਵੇ ਦੇ ਸਮੂਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਅੰਤ ਵਿਚ ਸਮਾਗਮ ਦੇ ਪ੍ਰਬੰਧਕ ਭਾਈ ਅਮਰਜੀਤ ਸਿੰਘ ਚਹੇੜੂ ਨੇ ਆਈ ਸੰਗਤ ਅਤੇ ਸੰਤਾਂ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਭਾਈ ਅਮਰਜੀਤ ਸਿੰਘ ਚਹੇੜੂ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ, ਮੈਨੇਜਰ ਮੁਖ਼ਤਿਆਰ ਸਿੰਘ ਆਸ਼ਰਮ ਸਪਰੋੜ, ਲਖਵਿੰਦਰ ਸਿੰਘ ਮਹੇੜੂ, ਬਲਵਿੰਦਰ ਸਿੰਘ ਯੂ ਕੇ, ਸੰਤੋਖ ਸਿੰਘ ਮਹੇੜੂ, ਜਤਿੰਦਰਪਾਲ ਸਿੰਘ ਪਲਾਹੀ, ਸਰਵਣ ਸਿੰਘ ਦਿਉਲ ਸਰਪੰਚ ਮਹੇੜੂ, ਚਰਨਦੀਪ ਸਿੰਘ ਸੋਨੂੰ, ਰਾਜਪਾਲ ਸਿੰਘ, ਗੁਰਨਾਮ ਸਿੰਘ ਢੰਡਾ, ਮਲਕੀਤ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਸੰਧਰ, ਤੀਰਥ ਸਿੰਘ, ਜੋਗਿੰਦਰ ਸਿੰਘ ਯੂ.ਕੇ., ਤਰਸੇਮ ਲਾਲ, ਸੁਖਵਿੰਦਰ ਸਿੰਘ ਕਾਲੂ, ਨੀਲਾ, ਗੁਰਨਾਮ ਸਿੰਘ ਪ੍ਰਧਾਨ, ਕੁਲਵੰਤ ਸਿੰਘ ਭੋਗਲ, ਹਰਜੀਤ ਸਿੰਘ ਖ਼ਾਲਸਾ, ਬਲਵੀਰ ਸਿੰਘ, ਗੁਰਬਖ਼ਸ਼ ਸਿੰਘ ਅਠੋਲੀ, ਚਰਨਜੀਤ ਸਿੰਘ ਬੋਹਾਨੀ, ਮਨਜੀਤ ਸਿੰਘ ਨੰਬਰਦਾਰ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਕਰਮਜੀਤ ਸਿੰਘ ਪਰਾਗਪੁਰ, ਹਰਜੋਤ ਸਿੰਘ ਧਾਲੀਵਾਲ, ਮਾਨ ਸਿੰਘ ਤੱਲਣ, ਦੀਪਾ ਸਿੰਘ ਕੌਟਲੀ, ਗੁਰਦੇਵ ਸਿੰਘ ਵਡਿਆਣਾ, ਕਮਲਜੀਤ ਸਿੰਘ, ਗੁਰਮੀਤ ਸਿੰਘ ਪਤਾਰਾ , ਜਸਵੀਰ ਸਿੰਘ ਯੂ.ਕੇ., ਰਿੰਕੂ ਮਹੇੜੂ, ਰੁਪਿੰਦਰ ਸਿੰਘ, ਜਤਿੰਦਰ ਸਿੰਘ ਭੋਗਲ, ਗੁਰਬਾਜ ਸਿੰਘ, ਮਨਿੰਦਰ ਸਿੰਘ ਭੰਗੂ, ਪਿੰਦਰ ਮੋਗਾ, ਇੰਦਰਪ੍ਰੀਤ ਸਿੰਘ ਔਜਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਰਿਸ ਮਸਜਿਦ ਦੇ ਕੇਅਰ ਟੇਕਰ ਹਾਫ਼ਿਜ਼ ਸ਼ੌਕਤ ਅਲੀ ਦੀ ਸੇਵਾ ਮੁਕਤੀ ਮੌਕੇ ਵਿਭਾਗ ਵਲੋਂ ਸ਼ਾਨਦਾਰ ਵਿਦਾਇਗੀ ਅਗਲੀ ਖ਼ਬਰ ਜਸਪ੍ਰੀਤ ਗੁਰਾਇਆ ਵਲੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਹਲਕੇ ਦਾ ਇੰਚਾਰਜ ਬਣਨ 'ਤੇ ਮੁਬਾਰਕਬਾਦ <br/>
Ad Position 24