16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮੋਰਿਸ ਮਸਜਿਦ ਦੇ ਕੇਅਰ ਟੇਕਰ ਹਾਫ਼ਿਜ਼ ਸ਼ੌਕਤ ਅਲੀ ਦੀ ਸੇਵਾ ਮੁਕਤੀ ਮੌਕੇ ਵਿਭਾਗ ਵਲੋਂ ਸ਼ਾਨਦਾਰ ਵਿਦਾਇਗੀ

Ad Position 21
No active advertisement
ਅਜੀਤ ਡੈਸਕ 02-06-2026
ਕਪੂਰਥਲਾ, 1 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੁਰਾਤਤਵ ਵਿਭਾਗ ਵਿਚ ਮੋਰਿਸ਼ ਮਸਜਿਦ ਦੇ ਕੇਅਰ ਟੇਕਰ ਵਜੋਂ 32 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਹਾਫਿਜ਼ ਸ਼ੌਕਤ ਅਲੀ ਦੀ ਸੇਵਾ ਮੁਕਤੀ 'ਤੇ ਵਿਭਾਗ ਵਲੋਂ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ ਗਈ | ਜ਼ਿਕਰਯੋਗ ਹੈ ਕਿ ਹਾਫ਼ਿਜ਼ ਸ਼ੌਕਤ ਅਲੀ ਨੇ ਮਸਜਿਦ ਵਿਚ ਕੇਅਰ ਟੇਕਰ ਤੋਂ ਇਲਾਵਾ ਪੰਜ ਵਖਤ ਨਮਾਜ਼ ਪੜ੍ਹਾਉਣ ਦੇ ਵੀ ਫ਼ਰਜ਼ ਨੂੰ ਬਾਖ਼ੂਬੀ ਨਾਲ ਅਦਾ ਕੀਤਾ | ਉਨ੍ਹਾਂ ਦੀ ਵਿਦਾਇਗੀ ਸਬੰਧੀ ਹੋਏ ਸਮਾਗਮ ਵਿਚ ਹਾਜ਼ਰ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰ ਸਨੇਹੀਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਤੋਹਫ਼ੇ ਵੀ ਭੇਟ ਕੀਤੇ ਗਏ | ਵਿਭਾਗ ਦੇ ਪੰਜਾਬ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਹਾਫਿਜ਼ ਸ਼ੌਕਤ ਅਲੀ ਵਲੋਂ ਵਿਭਾਗ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਸਮਾਗਮ ਲਾਹੌਰੀ ਗੇਟ ਮਸਜਿਦ ਦੇ ਇਮਾਮ ਅਬਦੁਲ ਹਮੀਦ, ਬੀਬੀ ਪੀਰੋਂਵਾਲੀ ਮਸਜਿਦ ਦੇ ਇਮਾਮ ਮੌਲਾਨਾ ਅਮਾਨੁੱਲਾ ਤੇ ਹੋਰਾਂ ਨੇ ਸੰਬੋਧਨ ਕੀਤਾ ਤੇ ਉਨ੍ਹਾਂ ਵਲੋਂ ਮਸਜਿਦ ਵਿਚ ਨਿਭਾਈ ਗਈ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਏ.ਐਸ.ਆਈ. ਸ਼ਕੀਲ ਮੁਹੰਮਦ, ਮੁਹੰਮਦ ਇਜਾਜ਼ ਫਾਰੂਕੀ, ਹਾਫ਼ਿਜ਼ ਸਾਦਿਕ, ਰਿਜਵਾਨ, ਰਿਜਵਾਨਾ, ਕਨਿਜਾ, ਸੁਖਜੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨ ਤਜਿੰਦਰ ਬਾਵਾ ਦੀ ਅਗਵਾਈ ਹੇਠ 50 ਲੋੜਵੰਦ ਔਰਤਾਂ ਨੂੰ ਰਾਸ਼ਨ ਤੇ ਪੈਨਸ਼ਨ ਦੀ ਕੀਤੀ ਵੰਡ <br/> ਅਗਲੀ ਖ਼ਬਰ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਚਹੇੜੂ ਵਿਖੇ ਬਰਸੀ ਸਮਾਗਮ ਕਰਵਾਇਆ <br/>
Ad Position 24