08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰਤਨ ਹਸਪਤਾਲ ਵਲੋਂ ਡਾ. ਬਲਰਾਜ ਗੁਪਤਾ ਦਾ ਡੀ.ਡੀ. ਪੰਜਾਬੀ ਦੇ ''ਹੈਲੋ ਡਾਕਟਰ ਸ਼ੋਅ'' ਵਿਚ ਵਿਸ਼ੇਸ਼ ਲਾਈਵ ਇੰਟਰਵਿਊ

Ad Position 21
No active advertisement
ਅਜੀਤ ਡੈਸਕ 03-06-2026
ਜਲੰਧਰ, 2 ਜੂਨ (ਲੋਹੀਆ)-ਰਤਨ ਹਸਪਤਾਲ ਮਲਟੀਸਪੈਸ਼ਲਟੀ ਸੈਂਟਰ ਵਲੋਂ ਸਿਹਤ ਜਾਗਰੂਕਤਾ ਨੂੰ ਸਮਰਪਿਤ ਇਕ ਵਿਸ਼ੇਸ਼ ਟੈਲੀਵਿਜ਼ਨ ਪ੍ਰੋਗਰਾਮ ਤਹਿਤ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਅਤੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾ. ਬਲਰਾਜ ਗੁਪਤਾ ਦਾ ਲਾਈਵ ਇੰਟਰਵਿਊ ਡੀ. ਡੀ. ਪੰਜਾਬੀ ਦੇ ਲੋਕਪਿ੍ਯ ਪ੍ਰੋਗਰਾਮ ''ਹੈਲੋ ਡਾਕਟਰ ਸ਼ੋਅ'' ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ | ਇਹ ਪ੍ਰੋਗਰਾਮ ਅੱਜ ਬੁੱਧਵਾਰ, 3 ਜੂਨ 2026 ਨੂੰ ਸ਼ਾਮ 6 ਵਜੇ ਡੀ.ਡੀ. ਪੰਜਾਬੀ 'ਤੇ ਟੈਲੀਕਾਸਟ ਹੋਵੇਗਾ | ਇਸ ਮੌਕੇ ਡਾ. ਬਲਰਾਜ ਗੁਪਤਾ ''ਹੈਲਥੀ ਲਾਈਫ ਵਿਦ ਹੈਲਥੀ ਬਾਡੀ'' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਲੋਕਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ, ਦਿਲ ਦੀਆਂ ਬਿਮਾਰੀਆਂ ਤੋਂ ਬਚਾਅ, ਸੰਤੁਲਿਤ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਮੇਂ ਸਿਹਤ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਗੇ | ਉਹ ਆਧੁਨਿਕ ਜੀਵਨ ਵਿਚ ਵਧ ਰਹੀਆਂ ਸਿਹਤ ਸਮੱਸਿਆਵਾਂ ਅਤੇ ਉਨ੍ਹਾਂ ਤੋਂ ਬਚਾਅ ਲਈ ਲਾਭਕਾਰੀ ਸੁਝਾਅ ਵੀ ਦਰਸ਼ਕਾਂ ਨਾਲ ਸਾਂਝੇ ਕਰਨਗੇ | ਡਾ. ਬਲਰਾਜ ਗੁਪਤਾ ਐੱਮ. ਡੀ. ਅਤੇ ਐੱਮ. ਏ. ਸੀ. ਸੀ. (ਯੂ. ਐੱਸ. ਏ.) ਯੋਗਤਾ ਪ੍ਰਾਪਤ ਤਜਰਬੇਕਾਰ ਫਿਜ਼ੀਸ਼ਨ ਅਤੇ ਹਾਰਟ ਸਪੈਸ਼ਲਿਸਟ ਹਨ, ਜੋ ਲੰਬੇ ਸਮੇਂ ਤੋਂ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਰਤਨ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਜੋੜਨਾ ਹੈ | ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਨੂੰ ਦੇਖਣ ਅਤੇ ਮਾਹਿਰਾਂ ਦੀਆਂ ਕੀਮਤੀ ਸਲਾਹਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ | ਰਤਨ ਹਸਪਤਾਲ ਮਲਟੀਸਪੈਸ਼ਲਟੀ ਸੈਂਟਰ, #280, ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਵਿਖੇ ਸਥਿਤ ਹੈ ਅਤੇ ਮਰੀਜ਼ਾਂ ਨੂੰ ਆਧੁਨਿਕ ਮੈਡੀਕਲ ਸਹੂਲਤਾਂ ਮਾਹਿਰ ਡਾਕਟਰਾਂ ਦੀ ਟੀਮ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਟੇਲੈਂਟ ਉਲੰਪੀਆਡ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ 67 ਵਿਦਿਆਰਥੀ ਕਲਾਸ ਟਾਪਰ ਰਹੇ ਅਗਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਰੇਡੀਓ ਸਿਟੀ ਦਾ ਵਿਸ਼ੇਸ਼ ਵਿੱਦਿਅਕ ਦੌਰਾ
Ad Position 24