08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲਾਇਨ ਕਲੱਬ ਬੇਗੋਵਾਲ ਸੇਵਾ ਨੇ ਆਸ਼ਰਮ ਵਿਚ ਰਾਸ਼ਨ ਸਮੱਗਰੀ ਕੀਤੀ ਭੇਟ

Ad Position 21
No active advertisement
ਅਜੀਤ ਡੈਸਕ 03-06-2026
ਬੇਗੋਵਾਲ, 2 ਜੂਨ (ਸੁਖਜਿੰਦਰ ਸਿੰਘ)-ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅਗਾਂਹ ਤੋਰਦਿਆਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਵਿਚ ਕਲੱਬ ਵਲੋਂ ਰਾਸ਼ਨ ਸਮਗਰੀ ਚੱਪਲਾਂ ਤੇ ਹੋਰ ਸਮਾਨ ਭੇਂਟ ਕੀਤਾ ਗਿਆ | ਇਸ ਮੌਕੇ ਪਾਸਟ ਡਿਸਟਿ੍ਕਟ ਗਵਰਨਰ ਰਛਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਲਾਇਨ ਕਲੱਬ ਬੇਗੋਵਾਲ ਸੇਵਾ ਵਲੋਂ ਕੀਤਾ ਜਾਂਦਾ ਹਰ ਉਪਰਾਲਾ ਸ਼ਲਾਘਾਯੋਗ ਹੈ ਤੇ ਇਸ ਕਲੱਬ ਦੀ ਮਿਹਨਤ ਸਦਕਾ ਸਮੇਂ-ਸਮੇਂ 'ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਲਗਾ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ | ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਅੱਜ ਜੋ ਉਨ੍ਹਾਂ ਦੀ ਕਲੱਬ ਵਲੋਂ ਇਸ ਅਨਾਥ ਆਸ਼ਰਮ ਨੂੰ ਰਾਸ਼ਨ ਤੇ ਹੋਰ ਸਮੱਗਰੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਲੱਬ ਵਲੋਂ ਪਹਿਲਾਂ ਵੀ ਇਸ ਆਸ਼ਰਮ ਵਿਚ ਸਮੇਂ-ਸਮੇਂ 'ਤੇ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਸ ਮੌਕੇ ਐਮ.ਜੇ.ਐਫ. ਵਿਰਸਾ ਸਿੰਘ, ਸੁਖਦੇਵ ਰਾਜ ਜੰਗੀ, ਲਖਵੀਰ ਸਿੰਘ, ਸਿਮਰਜੀਤ ਸਿੰਘ, ਕੈਪਟਨ ਜੋਗਾ ਸਿੰਘ, ਹਰਵਿੰਦਰ ਸਿੰਘ ਪੱਪੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਮੁਲਾਜ਼ਮ ਮੁੜ ਕੰਮ 'ਤੇ ਪਰਤੇ ਅਗਲੀ ਖ਼ਬਰ ਮਜੀਠੀਆ ਖ਼ਿਲਾਫ਼ ਕਾਰਵਾਈ ਸਿਆਸੀ ਬਦਲਾਖੋਰੀ
Ad Position 24