29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

8 ਪੰਜਾਬ ਬਟਾਲੀਅਨ ਐਨਸੀਸੀ ਵਲੋਂ ਟ੍ਰੇਨਿੰਗ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-06-2026
ਫਗਵਾੜਾ, 6 ਜੂਨ (ਚਾਨਾ)- ਜਲੰਧਰ ਗਰੁੱਪ ਐਨਸੀਸੀ ਮੁੱਖ ਦਫ਼ਤਰ ਦੇ ਅਧੀਨ 8 ਪੰਜਾਬ ਬਟਾਲੀਅਨ ਐਨਸੀਸੀ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ), ਫਗਵਾੜਾ ਵਿਖੇ 10 ਦਿਨਾਂ ਦੇ ਕੰਬਾਈਨਡ ਐਨੁਅਲ ਟ੍ਰੇਨਿੰਗ ਕੈਂਪ ਕੈਟਸ-35 ਦੀ ਸ਼ੁਰੂਆਤ ਕੀਤੀ ਗਈ ਇਸ ਕੈਂਪ 'ਚ ਸੀਨੀਅਰ ਤੇ ਜੂਨੀਅਰ ਡਿਵੀਜ਼ਨ/ਵਿੰਗ ਦੇ ਕੁੱਲ 537 ਐੱਨਸੀਸੀ ਕੈਡਿਟ ਭਾਗ ਲੈ ਰਹੇ ਹਨ, ਜਿਨ੍ਹਾਂ 'ਚ ਜਲੰਧਰ ਗਰੁੱਪ ਦੀ ਆਈਡੀਐਸਐਸਸੀ ਤੇ ਟੀਐਸਸੀ ਫਾਇਰਿੰਗ ਟੀਮ ਦੇ 55 ਕੈਡਿਟ ਵੀ ਸ਼ਾਮਿਲ ਹਨ | ਕੈਂਪ ਦਾ ਮੁੱਖ ਉਦੇਸ਼ ਕੈਡਿਟਾਂ 'ਚ ਲੀਡਰਸ਼ਿਪ, ਅਨੁਸ਼ਾਸਨ, ਸਰੀਰਕ ਤੰਦਰੁਸਤੀ, ਹਥਿਆਰਾਂ ਦੀ ਸਿਖਲਾਈ, ਟੀਮ ਵਰਕ ਤੇ ਸ਼ਖ਼ਸੀਅਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ | ਉਦਘਾਟਨੀ ਸੰਬੋਧਨ ਦੌਰਾਨ ਕੈਂਪ ਕਮਾਡੈਂਟ ਨੇ ਕੈਡਿਟਾਂ ਨੂੰ ਐੱਨਸੀਸੀ ਦੇ ਮੂਲ ਮੰਤਰ 'ਏਕਤਾ ਤੇ ਅਨੁਸ਼ਾਸਨ' ਨੂੰ ਆਪਣੇ ਜੀਵਨ 'ਚ ਅਪਣਾਉਣ ਤੇ ਕੈਂਪ ਦੌਰਾਨ ਮਿਲਣ ਵਾਲੇ ਸਿਖਲਾਈ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਇਹ ਕੈਂਪ ਅਗਲੇ ਦਸ ਦਿਨਾਂ ਤੱਕ ਜਾਰੀ ਰਹੇਗਾ, ਨਜਿਸ ਦੌਰਾਨ ਕੈਡਿਟਾਂ ਲਈ ਵੱਖ-ਵੱਖ ਸੈਨਿਕ ਸਿਖਲਾਈ, ਸਾਹਸੀ ਗਤੀ ਵਿਧੀਆਂ ਸਭਿਆਚਾਰਕ ਪ੍ਰੋਗਰਾਮਾਂ ਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਤੇ ਭਵਿੱਖ ਦੇ ਨੇਤਾ ਵਜੋਂ ਤਿਆਰ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਦਮਦਮੀ ਟਕਸਾਲ (ਸੰਗਰਾਵਾਂ) ਦੇ ਗੁਰਮਤਿ ਸਮਾਗਮ 'ਚ ਕੀਤੀ ਸ਼ਿਰਕਤ ਨਾਲ ਪੰਥਕ ਲੀਡਰਸ਼ਿਪ ਦਰਮਿਆਨ ਮਤ... ਅਗਲੀ ਖ਼ਬਰ ਪਾਣੀ ਦਾ ਪੱਧਰ ਨੀਵਾਂ ਹੋਣਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ-ਹਿਰਦੇਜੀਤ ਸਿੰਘ
Ad Position 24