09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗਰੁੱਪ ਕਮਾਂਡਰ ਜਲੰਧਰ ਵਲੋਂ ਆਰਮੀ ਪਬਲਿਕ ਸਕੂਲ ਬਿਆਸ ਵਿਚ ਐੱਨ.ਸੀ.ਸੀ ਕੈਂਪ ਦਾ ਦੌਰਾ

Ad Position 21
No active advertisement
ਅਜੀਤ ਡੈਸਕ 08-06-2026
ਢਿਲਵਾਂ, 7 ਜੂਨ (ਪ੍ਰਵੀਨ ਕੁਮਾਰ)-ਜਲੰਧਰ ਗਰੁੱਪ ਐਨ.ਸੀ.ਸੀ ਦੇ ਗਰੁੱਪ ਕਮਾਂਡਰ ਨੇ ਆਰਮੀ ਪਬਲਿਕ ਸਕੂਲ ਬਿਆਸ ਵਿਖੇ ਚੱਲ ਰਹੇ ਕੰਬਾਈਨਡ ਐਨੂਅਲ ਟ੍ਰੇਨਿੰਗ ਕੈਂਪ ਸੀਰੀਅਲ ਨੰਬਰ 34 ਤੇ ਇੰਟਰ ਯੂਨਿਟ ਥਲ ਸੈਨਿਕ ਕੈਂਪ ਦਾ ਦੌਰਾ ਕੀਤਾ | ਇੱਥੇ ਪਹੁੰਚਣ ਉਪਰੰਤ ਐਨ.ਸੀ.ਸੀ ਕੈਡਿਟਾਂ ਵੱਲੋਂ ਗਰੁੱਪ ਕਮਾਂਡਰ ਨੂੰ ਸ਼ਾਨਦਾਰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਐਸੋਸੀਏਟ ਅਫ਼ਸਰਾਂ ਅਤੇ 10 ਦਿਨਾਂ ਕੈਂਪ ਵਿਚ ਭਾਗ ਲੈ ਰਹੇ ਕੈਡਿਟਾਂ ਨਾਲ ਗੱਲਬਾਤ ਕੀਤੀ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕੈਡਿਟਾਂ ਦੀ ਅਨੁਸ਼ਾਸਨ, ਜੋਸ਼ ਅਤੇ ਸ਼ਾਨਦਾਰ ਟਰਨਆਊਟ ਦੀ ਸਰਾਹਨਾ ਕੀਤੀ ਤੇ ਕੈਂਪ ਦੌਰਾਨ ਮਿਲ ਰਹੀ ਸਿਖਲਾਈ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਕਮਾਂਡਿੰਗ ਅਫ਼ਸਰ ਨੇ ਗਰੁੱਪ ਕਮਾਂਡਰ ਨੂੰ ਕੈਂਪ ਦੀਆਂ ਗਤੀਵਿਧੀਆਂ ਅਤੇ ਆਗਾਮੀ ਇੰਟਰ ਗਰੁੱਪ ਥਲ ਸੈਨਿਕ ਕੈਂਪ ਲਈ ਕੈਡਿਟਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ | ਗਰੁੱਪ ਕਮਾਂਡਰ ਨੇ ਸਿਖਲਾਈ ਦੇ ਉੱਚ ਮਿਆਰਾਂ ਅਤੇ ਸਟਾਫ਼ ਦੀ ਮਿਹਨਤ 'ਤੇ ਸੰਤੁਸ਼ਟੀ ਪ੍ਰਗਟ ਕੀਤੀ | ਉਨ੍ਹਾਂ ਨੇ ਟੀ.ਐੱਸ.ਸੀ ਕੈਡਿਟਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਮੁਕਾਬਲੇ ਲਈ ਮਹੱਤਵਪੂਰਨ ਸੁਝਾਅ ਦਿੱਤੇ | ਉਨ੍ਹਾਂ ਨੇ ਕੈਡਿਟਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਉਣ ਵਾਲੇ ਇੰਟਰ ਗਰੁੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਲੰਧਰ ਗਰੁੱਪ ਦਾ ਨਾਂਅ ਰੌਸ਼ਨ ਕਰਨ | ਉਨ੍ਹਾਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਕੈਡਿਟਾਂ ਅਤੇ ਸਟਾਫ਼ ਨਾਲ ਮਿਲ ਕੇ ਸਕੂਲ ਕੈਂਪਸ ਵਿਚ ਪੌਦੇ ਲਗਾਏ | ਉਨ੍ਹਾਂ ਨੇ ਵਾਤਾਵਰਨ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕੈਡਿਟਾਂ ਨੂੰ 'ਗ੍ਰੀਨ ਇੰਡੀਆ' ਮੁਹਿੰਮ ਦੇ ਸੱਚੇ ਦੂਤ ਬਣਨ ਦਾ ਸੱਦਾ ਦਿੱਤਾ | ਦੌਰੇ ਦੇ ਅੰਤ ਵਿਚ ਗਰੁੱਪ ਕਮਾਂਡਰ ਨੇ ਕੈਡਿਟਾਂ ਨਾਲ ਚਾਹ 'ਤੇ ਗੈਰ-ਰਸਮੀ ਗੱਲਬਾਤ ਕੀਤੀ | ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਅਤੇ ਮਾਰਗ ਦਰਸ਼ਨ ਨਾਲ ਕੈਡਿਟਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ | ਇਹ ਦੌਰਾ ਕੈਂਪ ਦੇ ਕੈਡਿਟਾਂ ਤੇ ਸਟਾਫ਼ ਲਈ ਬਹੁਤ ਪ੍ਰੇਰਣਾਦਾਇਕ ਸਾਬਤ ਹੋਇਆ ਤੇ ਐਨ.ਸੀ.ਸੀ ਵੱਲੋਂ ਗੁਣਵੱਤਾ ਭਰੀ ਸਿਖਲਾਈ ਅਤੇ ਕੈਡਿਟ ਭਲਾਈ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀਆਂ ਨੇ ਪਿੰਡ ਲੱਖਪੁਰ ਵਿਖੇ ਧਰਮਸ਼ਾਲਾ ਦੀ ਮੁੜ ਉਸਾਰੀ ਲਈ ਭੇਜੀ 2.18 ਲੱਖ ਰੁਪਏ ਦੀ ਸਹਾਇਤਾ ਅਗਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਨਵੀਆਂ ਪਾਈਪਾਂ ਪਾਉਣ ਤੋਂ ਬਾਅਦ ਪੁਰਾਣੀਆਂ ਪਾਈਪਾਂ ਹਟਾਉਣ ਦਾ ਕੰਮ ਜਲਦੀ ਸੂਰ ਕੀਤਾ ਜਾਵੇ-ਕੌਂਸਲਰ...
Ad Position 24