14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਗੁਰਮਤਿ ਅਕੈਡਮੀ 'ਚ ਪ੍ਰੋਫੈਸਰ ਜਸਪਾਲ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਨਿਭਾਉਣਗੇ ਸੇਵਾਵਾਂ

Ad Position 21
No active advertisement
ਅਜੀਤ ਡੈਸਕ 09-06-2026
ਭੁਲੱਥ, 8 ਜੂਨ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਮਹਿਮਦਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਗੁਰਮਤਿ ਅਕੈਡਮੀ ਵਿਚ ਜਵੱਦੀ ਟਕਸਾਲ ਦੇ ਉਸਤਾਦ ਪ੍ਰੋ. ਜਸਪਾਲ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਸੇਵਾਵਾਂ ਨਿਭਾਉਣਗੇ ਤੇ ਬੱਚਿਆਂ ਨੂੰ ਗਿਆਨ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਐਨ.ਆਰ.ਆਈ. ਵੀਰ ਗੁਰਦਿਆਲ ਸਿੰਘ ਬੈਲਜੀਅਮ, ਅਮਰਜੀਤ ਸਿੰਘ ਅੰਬੀ, ਰਣਜੀਤ ਸਿੰਘ ਜਰਮਨੀ, ਰਾਜਵੀਰ ਸਿੰਘ ਜਰਮਨੀ, ਭੁਪਿੰਦਰ ਸਿੰਘ ਮਹਿਮਦਪੁਰ, ਮਨਜੀਤ ਸਿੰਘ ਮੁਲਤਾਨੀ ਜਰਮਨੀ, ਬਲਵੀਰ ਸਿੰਘ ਇੰਗਲੈਂਡ, ਰਾਜਵੰਤ ਸਿੰਘ ਰਾਜੂ ਕੈਨੇਡਾ, ਸੁਖਦੇਵ ਸਿੰਘ ਯੂ.ਐੱਸ.ਏ., ਫੁੰਮਣ ਸਿੰਘ, ਕੁਲਵੰਤ ਸਿੰਘ ਬੈਲਜੀਅਮ, ਸੁਰਿੰਦਰ ਸਿੰਘ ਬੈਲਜੀਅਮ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਆਸਟੇ੍ਰਲੀਆ, ਸੰਨੀ, ਲਖਵਿੰਦਰ ਸਿੰਘ ਖ਼ਾਲਸਾ ਯੂ.ਐੱਸ. ਏ.ਦੇ ਸਹਿਯੋਗ ਤੇ ਗੁਰਦੁਆਰਾ ਸਾਹਿਬ ਕਮੇਟੀ ਤੇ ਪਿੰਡ ਵਾਸੀਆਂ ਦੇ ਉੱਦਮ ਨਾਲ ਚੱਲਣ ਵਾਲੀ ਇਸ ਅਕੈਡਮੀ ਵਿਚ ਤੰਤੀ ਸਾਜ, ਹਰਮੋਨੀਅਮ, ਤਬਲਾ ਤੇ ਗੁਰਬਾਣੀ ਸੰਥਿਆ ਤੇ ਗੁਰ ਇਤਿਹਾਸ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਤੇ ਬੱਚਿਆਂ ਨੂੰ ਗੁਰਮੁਖ ਸੰਗੀਤ ਅਤੇ ਬਾਣੀ ਬਾਣੇ ਨਾਲ ਜੋੜਿਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਵਲੋਂ ਗਿਆਨ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਗੁਰੂ ਘਰ ਦੀ ਕਮੇਟੀ ਤੇ ਪਤਵੰਤੇ ਸੱਜਣਾਂ ਵੱਲੋਂ ਜਵੱਦੀ ਟਕਸਾਲ ਦੇ ਉਸਤਾਦ ਪ੍ਰੋ. ਜਸਪਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਬੇਟੀ ਪਰਮਜੀਤ ਕੌਰ ਨੂੰ ਸਿਰੋਪਾਓ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ | ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਦਿੱਤੀ ਗਈ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ, ਪ੍ਰਧਾਨ ਕੈਪਟਨ ਸੂਰਤ ਸਿੰਘ, ਕੈਪਟਨ ਅਮਰਜੀਤ ਸਿੰਘ, ਸੁਖਜਿੰਦਰ ਸਿੰਘ ਨੰਬਰਦਾਰ, ਸੈਕਟਰੀ ਜਰਨੈਲ ਸਿੰਘ ਪੰਮਾ, ਮੈਂਬਰ ਪੰਚਾਇਤ ਰਘਬੀਰ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ ਖ਼ਾਲਸਾ (ਲੱਖਾ), ਜਰਨੈਲ ਸਿੰਘ ਜੈਲਾ, ਹੈੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦਾ ਦੇਸ਼ ਵਿਚੋਂ 'ਸਰਬੋਤਮ ਸਕੂਲ' ਦੇ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਤਹਿਤ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ
Ad Position 24