ਭੁਲੱਥ, 8 ਜੂਨ (ਮਨਜੀਤ ਸਿੰਘ ਰਤਨ)-ਜੋ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੰਜਾਬ ਪੁਲਿਸ ਵੱਲੋਂ ਡਾਂਗਾਂ ਨਾਲ ਅੰਨ੍ਹਾ ਤਸ਼ੱਦਦ ਅਤੇ ਲਾਠੀਚਾਰਜ ਕੀਤਾ ਗਿਆ ਗਿਆ ਹੈ ਇਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੁਰਜ਼ੋਰ ਨਿੰਦਾ ਕਰਦੀ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਸਰਬਜੀਤ ਸਿੰਘ ਬਾਠ ਸਕੱਤਰ ਜਨਰਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਅਤੇ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ ਕਪੂਰਥਲਾ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਧਰਨੇ ਮੁਜ਼ਾਹਰੇ ਕਰਕੇ ਹੀ ਬਣੀ ਸੀ ਜਦੋਂ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਦਬਾਉਂਦੀ ਹੈ ਤੇ ਉਦੋਂ ਪੰਜਾਬ ਸਰਕਾਰ ਦੇ ਨੁਮਾਇੰਦੇ ਕੇਂਦਰ ਦੇ ਖ਼ਿਲਾਫ਼ ਧਰਨੇ ਲਾਉਂਦੇ ਹਨ ਪਰ ਕਿਉਂਕਿ ਬੇਰੁਜ਼ਗਾਰਾਂ ਜਾਂ ਕਿਸਾਨ ਮਜ਼ਦੂਰ ਧਰਨੇ ਲਾਉਂਦੇ ਹਨ ਤੇ ਫਿਰ ਪੰਜਾਬ ਸਰਕਾਰ ਡਾਂਗਾਂ ਮਾਰਦੀ ਹੈ ਤੇ ਧੱਕੇ ਨਾਲ ਇਹਨਾਂ ਨੂੰ ਗਿ੍ਫ਼ਤਾਰ ਕਰਕੇ ਪਰਚਾ ਪਾ ਦਿੰਦੀ ਹੈ | ਸਾਡੇ ਦੇਸ਼ ਦਾ ਕਿਹੋ ਜਿਹਾ ਰਾਜ ਹੈ ਕੋਈ ਗ਼ਰੀਬ ਦੀ ਜਾਂ ਪੜੇ ਲਿਖੇ ਬੇਰੁਜ਼ਗਾਰ ਦੀ ਸੁਣਦਾ ਨਹੀਂ | ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦੀ ਦਿਨ ਰਾਤ ਲੁੱਟ ਹੋ ਰਹੀ ਹੈ | ਚੋਰੀਆਂ, ਡਕੈਤੀਆਂ, ਔਰਤਾਂ ਦੇ ਪਰਸ, ਚੈਨੀਆਂ, ਬਟੂਏ ਚੋਰੀ ਹੋ ਰਹੇ ਹਨ ਪੁਲਿਸ ਕਿਸੇ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਰਿਸ਼ਵਤਖੋਰੀ ਦਾ ਸਾਰੇ ਦਫ਼ਤਰਾਂ ਵਿਚ ਵੱਡੀ ਪੱਧਰ ਤੇ ਬੋਲ ਬਾਲਾ ਹੈ | ਪੈਸੇ ਲੈ ਕੇ ਲੋਕਾਂ ਨੂੰ ਖੱਜਲ ਖ਼ੁਆਰ ਕਰਕੇ ਦੋ ਦੋ ਤਿੰਨ ਤਿੰਨ ਮਹੀਨੇ ਤੱਕ ਕੰਮ ਨਹੀਂ ਹੁੰਦੇ ਵੱਡੇ ਅਫ਼ਸਰਾਂ ਤੋਂ ਲੈ ਕੇ ਛੋਟੇ ਮੁਲਾਜ਼ਮਾਂ ਤੱਕ ਹਨੇਰ-ਗਰਦੀ ਮਚੀ ਹੋਈ ਹੈ | ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈ | ਦਿਨ ਰਾਤ ਟਰਾਂਸਫ਼ਾਰਮਰ ਬਿਜਲੀ ਦੇ ਚੋਰੀ ਹੁੰਦੇ ਹਨ ਕੇਬਲ, ਤਾਰਾਂ, ਸਟਾਰਟਰ ਤੇਲ ਚੋਰੀ ਹੁੰਦਾ ਹੈ ਪਰ ਪੁਲਿਸ ਵਾਲੇ ਕੋਈ ਐਫ.ਆਈ.ਆਰ. ਦਰਜ ਨਹੀਂ ਕਰਦੇ | ਲੋਕਾਂ ਨੂੰ ਚੰਗਾ ਰਾਜ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਲਾਠੀ ਚਾਰਜ ਕਰਨ ਵਾਲੀ ਪੁਲਿਸ ਤੇ ਪਰਜਾ ਦਰਜ ਕੀਤਾ ਜਾਵੇ |