23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਚੱਕ ਹਕੀਮ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਪਤੀ-ਪਤਨੀ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 10-06-2026
ਫਗਵਾੜਾ, 9 ਜੂਨ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਚੱਕ ਹਕੀਮ ਨੇੜੇ ਇਕ ਮੋਟਰਸਾਈਕਲ ਤੇ ਕਾਰ ਦੀ ਆਪਸ 'ਚ ਹੋਈ ਟੱਕਰ ਦੌਰਾਨ ਪਤੀ-ਪਤਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਜ਼ਖਮੀਆਂ ਦੀ ਪਹਿਚਾਣ ਮਨੀ ਕੁਮਾਰ ਤੇ ਦਿਵਿਆ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਨੋਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਲੁਧਿਆਣਾ ਆਪਣੇ ਸਹੁਰਿਆਂ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਚੱਕ ਹਕੀਮ ਪੁੱਜੇ ਤਾਂ ਅਚਾਨਕ ਪਿੱਛੋਂ ਟਰੱਕ ਦੇ ਹਾਰਨ ਵਜਾਉਣ ਕਾਰਨ ਇਹ ਆਪਣਾ ਮੋਟਰਸਾਈਕਲ ਸਾਈਡ 'ਤੇ ਕਰਨ ਲੱਗੇ ਤਾਂ ਪਿੱਛੋਂ ਆ ਰਹੀ ਕਾਰ ਦੇ ਲਪੇਟ 'ਚ ਆ ਗਏ ਜਿਸ ਨਾਲ ਇਹ ਦੋਨੋਂ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਹਾਲਤ ਠੀਕ ਦੱਸੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦਾ ਗੰਦਾ ਪਾਣੀ ਘਰ 'ਚ ਦਾਖਲ, ਪਰਿਵਾਰ ਦਾ ਰਹਿਣਾ ਹੋਇਆ ਮੁਸ਼ਕਿਲ, ਬਿਮਾਰੀਆਂ ਫੈਲਣ ਦਾ ਬਣਿਆ ਖ਼ਤਰਾ ਅਗਲੀ ਖ਼ਬਰ ਬੇਕਾਬੂ ਥਾਰ ਨੇ ਖੜ੍ਹੀ ਗੱਡੀ ਨੂੰ ਮਾਰੀ ਟੱਕਰ-ਨੇੜਲੇ ਪਲਾਟ ਦੀ ਕੰਧ ਵੀ ਨੁਕਸਾਨੀ <br/>
Ad Position 24