27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵੋਟਰ ਸੂਚੀ 'ਚ ਗੜਬੜੀ ਕਾਰਨ ਗੁਰੂ ਤੇਗ ਬਹਾਦਰ ਨਗਰ ਦੇ ਵਾਸੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 11-06-2026
ਫਗਵਾੜਾ, 10 ਜੂਨ (ਹਰਜੋਤ ਸਿੰਘ ਚਾਨਾ)-ਮੁਹੱਲਾ ਗੁਰੂ ਤੇਗ ਬਹਾਦਰ ਨਗਰ ਦੇ ਵਾਸੀਆਂ ਨੇ ਚੋਣ ਕਮਿਸ਼ਨ ਤੇ ਸਥਾਨਕ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵੋਟਰ ਸੂਚੀ ਵੱਡੀ ਗਲਤੀ ਇਹ ਹੈ ਕਿ ਪਹਿਲਾ ਸਫ਼ਾ ਇਸ ਮੁਹੱਲੇ ਦਾ ਲਗਾਇਆ ਹੋਇਆ ਹੈ ਜਦਕਿ ਬਾਕੀ ਪੇਜ ਨਰੂੜ ਪਿੰਡ ਦੇ ਲਗਾਏ ਹੋਏ ਹਨ ਜਿਸ ਕਾਰਨ ਇਲਾਕਾ ਵਾਸੀ ਸਖ਼ਤ ਪ੍ਰੇਸ਼ਾਨ ਹਨ | ਸਾਬਕਾ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਮਹਿੰਦਰ ਸਿੰਘ, ਸੰਸਾਰ ਨੇ ਦੱਸਿਆ ਕਿ ਇਸ ਮੁਹੱਲੇ ਦਾ ਬੂਥ ਨੰਬਰ 128 ਹੈ, ਹੁਣ ਹੋ ਰਹੀ ਐਸਆਈਆਰ ਦੇ ਮੁਤਾਬਿਕ 2003 ਦੀ ਸੂਚੀ ਜੋ ਚੁੱਕੀ ਗਈ ਹੈ ਉਸਦੇ ਪਿਛਲੇ ਪੇਜ ਬੂਥ ਨੰਬਰ 28 ਦੇ ਲੱਗੇ ਹੋਏ ਹਨ ਜੋ ਨਰੂੜ ਪਿੰਡ ਦੀ ਹੈ ਜਿਸ ਕਾਰਨ ਇੱਥੇ ਰਹਿ ਰਹੇ ਲੋਕਾਂ ਦਾ ਨਾਮ ਨਹੀਂ ਮਿਲ ਰਿਹਾ ਇਸ 'ਚ ਚੋਣ ਕਮਿਸ਼ਨ ਦੇ ਅਮਲੇ ਨੂੰ ਵੈੱਬਸਾਈਡ 'ਚ ਸੋਧ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਦਾ ਤੁਰੰਤ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਵਿਭਾਗ ਨੇ 7500 ਲੀਟਰ ਲਾਹਣ ਬਰਾਮਦ ਕਰਨ ਉਪਰੰਤ ਕੀਤੀ ਨਸ਼ਟ ਅਗਲੀ ਖ਼ਬਰ ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਵਿਖੇ ਜੋੜ ਮੇਲਾ ਕਰਵਾਇਆ
Ad Position 24