31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਿਹਤ ਵਿਭਾਗ ਦੇ ਅਧਿਕਾਰੀ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣੇ ਯਕੀਨੀ ਬਣਾਉਣ-ਬਾਂਸਲ

Ad Position 21
No active advertisement
ਅਜੀਤ ਡੈਸਕ 12-06-2026
ਕਪੂਰਥਲਾ, 11 ਜੂਨ (ਵਿ.ਪ੍ਰ.)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਵਿਭਾਗ ਦੇ ਅਧਿਕਾਰੀ ਯੋਗ ਲਾਭਪਾਤਰੀਆਂ ਦੇ 100 ਫ਼ੀਸਦੀ ਕਾਰਡ ਬਣਾਉਣੇ ਯਕੀਨੀ ਬਣਾਉਣ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਸੂਚੀਬੱਧ 824 ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਲਾਭਪਾਤਰੀਆਂ ਦਾ 10 ਲੱਖ ਰੁਪਏ ਦਾ ਮੁਫ਼ਤ ਤੇ ਕੈਸ਼ਲੈਸ ਇਲਾਜ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜ਼ਿਲ੍ਹਾ ਵਾਸੀ ਆਪਣੇ ਇਲਾਕੇ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦਾ ਚਾਹਵਾਨ ਹੋਵੇ ਤਾਂ ਉਹ ਜ਼ਿਲ੍ਹਾ ਕੰਟਰੋਲ ਨੰਬਰ 01822-233776 'ਤੇ ਸੰਪਰਕ ਕਰ ਸਕਦਾ ਹੈ ਤੇ ਉਨ੍ਹਾਂ ਦੀ ਮੰਗ ਅਨੁਸਾਰ ਉਸ ਇਲਾਕੇ ਵਿਚ ਇਹ ਕੈਂਪ ਲਗਾਏ ਜਾਣਗੇ | ਇਸੇ ਦੌਰਾਨ ਹੀ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਸਿਹਤ ਯੋਜਨਾ ਸਬੰਧੀ ਆਪਣਾ ਕਾਰਡ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਬਰਕਤ ਉੱਲਾ ਯੂਨੀਵਰਸਿਟੀ ਦਾ ਨਾਂਅ ਬਦਲਣ ਪਿੱਛੇ ਮੰਤਵਾਂ ਨੂੰ ਬੇਪਰਦ ਕਰਨ ਲਈ ਦੇਸ਼ ਭਗਤਾਂ ਦੀ ਅਪੀਲ-ਦੇਸ਼ ਭਗਤ ਯਾਦਗਾਰ... ਅਗਲੀ ਖ਼ਬਰ ਪਲਾਹੀ ਵਿਖੇ ਗੁਰਤਾਗੱਦੀ ਦਿਵਸ ਮੌਕੇ ਨਗਰ ਕੀਰਤਨ ਸਜਾਇਆ
Ad Position 24