31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੌਂਸਲਰ ਜਸਜੀਤ ਸਿੰਘ ਢੋਟ ਨੇ ਕੈਮਰਾ ਬਾਗ ਤੇ ਮਾਲ ਰੋਡ ਦੀਆਂ ਲਾਈਟਾਂ ਠੀਕ ਕਰਵਾਉਣ ਦਾ ਕੰਮ ਕੀਤਾ ਸ਼ੁਰੂ

Ad Position 21
No active advertisement
ਅਜੀਤ ਡੈਸਕ 12-06-2026
ਕਪੂਰਥਲਾ, 11 ਜੂਨ (ਸਡਾਨਾ)-ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰ ਆਰਕੀਟੈਕਟ ਜਸਜੀਤ ਸਿੰਘ ਢੋਟ ਵਲੋਂ ਅੱਜ ਸਥਾਨਕ ਮਾਲ ਰੋਡ, ਡੀ.ਸੀ. ਚੌਂਕ ਤੇ ਕੈਮਰਾ ਬਾਗ ਵਿਖੇ ਸਟਰੀਟ ਲਾਈਟਾਂ ਦੀ ਮੁਰੰਮਤ ਸ਼ੁਰੂ ਕਰਵਾਈ ਗਈ | ਇਸ ਸਬੰਧੀ ਕੌਂਸਲਰ ਜਸਜੀਤ ਸਿੰਘ ਢੋਟ ਤੇ ਪਰਵਿੰਦਰ ਸਿੰਘ ਢੋਟ ਜ਼ਿਲ੍ਹਾ ਇੰਚਾਰਜ ਵਿਰਾਸਤ ਸੇਵਾ ਸੰਗਠਨ ਨੇ ਦੱਸਿਆ ਕਿ ਮਾਲ ਰੋਡ 'ਤੇ ਸਟਰੀਟ ਲਾਈਟਾਂ ਸੁਚਾਰੂ ਰੂਪ ਵਿਚ ਕੰਮ ਨਹੀਂ ਸੀ ਕਰ ਰਹੀਆਂ ਤੇ ਕੈਮਰਾ ਬਾਗ ਸੈਰਗਾਹ ਵਿਖੇ ਵੀ ਤਾਰ ਦੀ ਖ਼ਰਾਬੀ ਕਾਰਨ ਲਾਈਟਾਂ ਕਾਫੀ ਸਮੇਂ ਤੋਂ ਬੰਦ ਸਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਵੀਂ ਤਾਰ ਪਵਾਈ ਗਈ ਅਤੇ ਕੈਮਰਾ ਬਾਗ ਦੇ ਨਾਲ-ਨਾਲ ਬੰਦ ਪਈਆਂ ਮਾਲ ਰੋਡ ਦੀਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਕੌਂਸਲਰ ਢੋਟ ਨੇ ਦੱਸਿਆ ਕਿ ਮਾਲ ਰੋਡ ਉਨ੍ਹਾਂ ਦੇ ਵਾਰਡ ਦੇ ਅਧੀਨ ਆਉਂਦਾ ਹੈ ਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਇਸ ਨੂੰ ਖ਼ੂਬਸੂਰਤ ਬਣਾਉਣ, ਜਿਸ ਲਈ ਆਉਂਦੇ ਦਿਨਾਂ ਦੌਰਾਨ ਹੋਰ ਵੀ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਹਰਦੇਵ ਸਿੰਘ ਤੇ ਸਿਮਰਪ੍ਰੀਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੇ ਏ.ਟੀ.ਐੱਮ. 'ਚੋਂ ਧੋਖੇ ਨਾਲ 80 ਹਜ਼ਾਰ ਰੁਪਏ ਕਢਵਾਉਣ ਦੇ ਮਾਮਲੇ 'ਚ ਅਣਪਛਾਤਿਆਂ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਤਿੰਨ ਵਿਰੁੱਧ ਕੇਸ ਦਰਜ
Ad Position 24