31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਲਾਹੀ ਵਿਖੇ ਗੁਰਤਾਗੱਦੀ ਦਿਵਸ ਮੌਕੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ

Ad Position 21
No active advertisement
ਅਜੀਤ ਡੈਸਕ 14-06-2026


ਫਗਵਾੜਾ, 13 ਜੂਨ (ਅਸ਼ੋਕ ਕੁਮਾਰ ਵਾਲੀਆ)-ਛੇਵੇਂ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਨਗਰੀ ਪਲਾਹੀ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰਤਾਗੱਦੀ ਦਿਵਸ ਦੇ ਸਬੰਧ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਆਖ਼ਰੀ ਦਿਨ ਵੀ ਗੁਰੂ ਰਹਿ ਰਾਇ ਪਾਰਕ ਵਿਖੇ ਦਿਨ ਵੇਲੇ ਧਾਰਮਿਕ ਦੀਵਾਨ ਸਜੇ ਜਿਸ ਵਿਚ ਜਗਤ ਸਿੰਘ ਠੱਕਰਵਾਲ ਦੇ ਰਾਗੀ ਜਥੇ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਉਪਰੰਤ ਸਮਾਗਮ ਵਿਚ ਸਵਾਮੀ ਜਸਦੇਵਾ ਨੰਦ ਵਾਲਿਆਂ ਨੇ ਦੋ ਘੰਟੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਗੁਰਦੁਆਰਾ ਮੰਜੀ ਸਾਹਿਬ ਦੇ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਨੇ ਇੱਕ ਘੰਟਾ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਨੌਜਵਾਨਾਂ ਨੂੰ ਸਿੰਘ ਸਜ ਕੇ ਗੁਰੂ ਵਾਲੇ ਬਣਨ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਤੇ ਭਾਈ ਜੈਦੀਪ ਸਿੰਘ ਫਗਵਾੜਾ ਵਾਲੇ, ਰਾਗੀ ਭਾਈ ਹਰਦੇਵ ਸਿੰਘ ਪਰਵਾਨਾ ਮਾਤਾ ਕੌਲਾ, ਢਾਡੀ ਭਾਈ ਸੁਖਦੇਵ ਸਿੰਘ ਬੂਹ, ਢਾਡੀ ਭਾਈ ਪਰਮਿੰਦਰ ਸਿੰਘ ਅਮੋਲਕ, ਭਾਈ ਮਨਜੀਤ ਸਿੰਘ ਫਗਵਾੜਾ ਆਦਿ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਤੇ ਢਾਡੀ ਵਾਰਾ ਰਾਹੀ ਗੁਰਇਤਿਹਾਸ ਸਰਵਣ ਕਰਵਾਇਆ | ਸਮਾਗਮ ਉਪਰੰਤ ਪ੍ਰਬੰਧਕਾਂ ਵੱਲੋਂ ਸੇਵਾ ਕਰ ਰਹੀਆਂ ਸੁਸਾਇਟੀਆਂ ਤੋਂ ਇਲਾਵਾ ਦਾਨੀ ਸੱਜਣਾਂ ਅਤੇ ਮਹਾਨ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਅੰਮਿ੍ਤਪਾਲ ਸਿੰਘ ਖੁਰਮਪੁਰ ਨੇ ਅਦਾ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਡੋਲ, ਜੋਧਨ ਸਿੰਘ ਸੱਲ, ਪਰਮਜੀਤ ਸਿੰਘ ਭੋਗਲ, , ਜਤਿੰਦਰਪਾਲ ਸਿੰਘ ਪਲਾਹੀ ਪ੍ਰਧਾਨ ਗੁਰੂ ਨਾਨਕ ਕਾਲਜ ਸੁਖਚੈਨਆਣਾ, ਰਜਿੰਦਰ ਸਿੰਘ ਚੰਦੀ ਦਿਹਾਤੀ ਹਲਕਾ ਇੰਚਾਰਜ, ਗੁਰਦੀਪ ਸਿੰਘ ਖੇੜਾ, ਜਸਵਿੰਦਰ ਸਿੰਘ ਘੁੰਮਣ, ਬਿੰਦਰ ਸਿੰਘ ਰਾਵਲਪਿੰਡੀ, ਪਰਮਿੰਦਰ ਸਿੰਘ ਲਾਡੀ, ਅਵਤਾਰ ਸਿੰਘ ਮੰਗੀ, ਸਾਬੀ ਸਰਪੰਚ ਖੁਰਮਪੁਰ, ਨੰਬਰਦਾਰ ਕੁਲਦੀਪ ਰਾਮ ਖਾਟੀ, ਜਸਪਾਲ ਸਿੰਘ ਖੰਘੂੜਾ, ਤਰਸੇਮ ਸਿੰਘ ਬਰਨਾ, ਪਲਵਿੰਦਰ ਸਿੰਘ ਫ਼ੌਜੀ ਸਰਪੰਚ ਰਾਮਗੜ੍ਹ, ਸੀਤਲ ਸਿੰਘ ਪਲਾਹੀ, ਜੋਗਿੰਦਰ ਲਾਲ, ਠੇਕੇਦਾਰ ਗਿਆਨ ਸਿੰਘ, ਬਲਵਿੰਦਰ ਕੌਰ ਸਰਪੰਚ, ਗੁਰਪਾਲ ਸਿੰਘ ਸੱਗੂ, ਚਰਨਜੀਤ ਕੌਰ ਸਾਬਕਾ ਸਰਪੰਚ, ਰਣਜੀਤ ਕੌਰ ਸਾਬਕਾ ਸਰਪੰਚ, ਤਾਰਾ ਸਿੰਘ ਸੱਲ, ਭਾਈ ਅੰਮਿ੍ਤਪਾਲ ਸਿੰਘ ਖੁਰਮਪੁਰ, ਸੰਤੋਖ ਸਿੰਘ ਬਰਨਾ, ਸੋਹਣ ਸਿੰਘ ਬਸਰਾ, ਸੁਖਵਿੰਦਰ ਸਿੰਘ ਸੱਲ, ਚਰਨਜੀਤ ਸਿੰਘ ਮੈਨੇਜਰ, ਰਾਜ ਰਾਣੀ, ਹਰਪ੍ਰੀਤ ਕੌਰ, ਗੁਰਚਰਨ ਸਿੰਘ, ਪੀਟਰ ਕੁਮਾਰ, ਰਵੀ ਕੁਮਾਰ, ਰਵਿੰਦਰ ਸਿੰਘ, ਗੁਰਬਖ਼ਸ਼ ਕੌਰ, ਸੰਨੀ ਚੰਦੜ੍ਹ, ਬਲਵਿੰਦਰ ਕੌਰ ਨੌਵੇਂ ਪੰਚ, ਪਿ੍ੰਸੀਪਲ ਗੁਰਵਿੰਦਰ ਕੌਰ, ਪਿ੍ੰਸੀਪਲ ਸੀਤਲ ਲੋਈ, ਧਰਮਿੰਦਰ ਸਿੰਘ ਨੰਬਰਦਾਰ, ਜੋਤੀ ਗਿੱਲ, ਮਨਪ੍ਰੀਤ ਸਿੰਘ, ਕਰਨ ਸਿੰਘ, ਸੁਮਨ ਸਿੰਘ, ਗੁਰਦੀਪ ਸਿੰਘ ਪ੍ਰੇਮਪੁਰ, ਬੱਬਲੂ ਮੈਨੇਜਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |

 

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਤੇ ਜੈ ਭੀਮ ਟੀਮ ਪੰਜਾਬ ਵਲੋਂ ਕਰਵਾਏ ਬੇਗਮਪੁਰਾ ਪੰਥਕ ਇਕੱਠ ’ਚ ਸੰਗਤਾਂ ਦਾ ਉਮੜਿਆ ਸੈਲਾਬ ਅਗਲੀ ਖ਼ਬਰ ਚੋਰੀ ਦੇ 6 ਮੋਟਰਸਾਈਕਲਾਂ ਸਮੇਤ 2 ਵਿਅਕਤੀ ਗਿ੍ਫ਼ਤਾਰ
Ad Position 24