ਹਰ ਦਿਨ ਸਾਨੂੰ ਪਿਤਾ ਦੇ ਯੋਗਦਾਨ ਨੂੰ ਯਾਦ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ
ਅਜੀਤ ਡੈਸਕ
21-06-2026
ਹਰ ਦਿਨ ਸਾਨੂੰ ਪਿਤਾ ਦੇ ਯੋਗਦਾਨ ਨੂੰ ਯਾਦ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ
ਪਿਤਾ ਇਕ ਪਰਿਵਾਰ ਦੀ ਮਜ਼ਬੂਤ ਨੀਂਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਜੀਵਨ ਭਰ ਸੰਘਰਸ਼ ਕਰਦਾ ਹੈ, ਇਸ ਲਈ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਪਿਤਾ ਦਾ ਸਤਿਕਾਰ ਤੇ ਉਨ੍ਹਾਂ ਦੀ ਕਦਰ ਸਿਰਫ ਇਕ ਦਿਨ ਤੱਕ ਸੀਮਿਤ ਨਾ ਰੱਖੀਏ ਸਗੋਂ ਹਰੇਕ ਦਿਨ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਈਏ | ਪਿਤਾ ਦੀ ਦੇਣ ਨੂੰ ਕਦੇ ਵੀ ਜੀਵਨ ਵਿਚੋਂ ਵਿਸਾਰਿਆ ਨਹੀਂ ਜਾ ਸਕਦਾ ਤੇ ਬੱਚੇ ਕਦੀ ਵੀ ਆਪਣੇ ਪਿਤਾ ਦਾ ਦੇਣ ਨਹੀਂ ਦੇ ਸਕਦੇ | ਇੱਥੇ ਪੇਸ਼ ਹਨ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਕੁੱਝ ਖਾਸ ਸ਼ਖ਼ਸੀਅਤਾਂ ਦੇ ਵਿਚਾਰ:-
ਪਿਤਾ ਦਿਵਸ ‘ਤੇ ਸਾਨੂੰ ਸਾਰਿਆਂ ਨੂੰ ਪਿਤਾ ਦਾ ਸਤਿਕਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ-ਇੰਜ. ਗਗਨਦੀਪ ਟੰਡਨ, ਇੰਜ. ਗੌਰਵ ਟੰਡਨ
ਅਸੀਂ ਆਪਣੇ ਪਿਤਾ ਵਲੋਂ ਜੀਵਨ ਵਿਚ ਕੀਤੇ ਸੰਘਰਸ਼ ਸਦਕਾ ਤੇ ਉਨ੍ਹਾਂ ਦੀ ਹੱਲਾਸ਼ੇਰੀ ਕਾਰਨ ਦੋਵੇਂ ਭਰਾ ਇਸ ਮੁਕਾਮ ਵਿਚ ਪੁੱਜਣ ਵਿਚ ਸਫ਼ਲ ਹੋਏ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੇਵਾ ਮੁਕਤ ਲੋਕ ਸੰਪਰਕ ਅਫ਼ਸਰ ਕ੍ਰਿਸ਼ਨ ਕੁਮਾਰ ਟੰਡਨ ਦੇ ਪੁੱਤਰਾਂ ਇੰਜ. ਗਗਨਦੀਪ ਟੰਡਨ ਸਾਫਟਵੇਅਰ ਇੰਜੀਨੀਅਰ (ਕੈਨੇਡਾ) ਤੇ ਕੰਪਿਊਟਰ ਹਾਰਡਵੇਅਰ ਇੰਜਨੀਅਰ ਗੌਰਵ ਟੰਡਨ ਨੇ ਪਿਤਾ ਦਿਵਸ ‘ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਪਿਤਾ ਦੀ ਖਹਾਇਸ਼ ਸੀ ਕਿ ਅਸੀਂ ਜੀਵਨ ਵਿਚ ਉਚੇਰੀ ਪੜ੍ਹਾਈ ਕਰਕੇ ਅੱਗੇ ਵਧੀਏ ਤੇ ਅਸੀਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ | ਗਗਨਦੀਪ ਟੰਡਨ ਤੇ ਗੌਰਵ ਟੰਡਨ ਨੇ ਕਿਹਾ ਕਿ ਜੀਵਨ ਵਿਚ ਕਈਵਾਰ ਉਤਰਾਅ ਚੜਾਅ ਆਏ ਪਰੰਤੂ ਸਾਡੇ ਪਿਤਾ ਨੇ ਸਰਕਾਰੀ ਫਰਜ਼ਾ ਦੀ ਪੂਰਤੀ ਕਰਦਿਆਂ ਪਰਿਵਾਰ ਨੂੰ ਯੋਗ ਅਗਵਾਈ ਦਿੱਤੀ | ਉਨ੍ਹਾਂ ਕਿਹਾ ਕਿ ਅਸੀਂ ਅੱਜ ਜੋ ਕੁੱਝ ਵੀ ਹਾਂ ਉਸਦਾ ਸਿਹਰਾ ਆਪਣੇ ਪਿਤਾ ਕ੍ਰਿਸ਼ਨ ਕੁਮਰ ਟੰਡਨ ਤੇ ਮਾਤਾ ਫੂਲਾ ਰਾਣੀ ਜੋ ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਹੋਏ ਹਨ ਦੇ ਸਿਰ ਬੰਨਦੇ ਹਨ | ਉਨ੍ਹਾਂ ਕਿਹਾ ਕਿ ਪਿਤਾ ਜੋ ਪਰਿਵਾਰ ਦਾ ਮੁਖੀ ਹੁੰਦਾ ਹੈ ਦੀ ਬੱਚਿਆਂ ਦੇ ਜੀਵਨ ਵਿਚ ਅਹਿਮ ਭੂਮਿਕਾ ਹੁੰਦੀ ਹੈ | ਗਗਨਦੀਪ ਟੰਡਨ ਤੇ ਗੌਰਵ ਟੰਡਨ ਨੇ ਕਿਹਾ ਕਿ ਅੱਜ ਪਿਤਾ ਦਿਵਸ ‘ਤੇ ਸਾਨੂੰ ਸਾਰਿਆਂ ਨੂੰ ਆਪਣੇ ਪਿਤਾ ਦਾ ਸਤਿਕਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਜਿਨ੍ਹਾਂ ਦੀਆਂ ਅਸੀਸਾਂ ਸਦਕਾ ਅੱਜ ਆਪਣੇ ਪੈਰਾਂ ‘ਤੇ ਖੜੇ ਹੋਣ ਦੇ ਸਮਰੱਥ ਹੋਏ ਹਾਂ |
ਸਾਡੇ ਪਿਤਾ ਨੇ ਹਮੇਸ਼ਾ ਸਾਨੂੰ ਇਨਸਾਨੀਅਤ ਦੀ ਸੇਵਾ ਕਰਨ ਦਾ ਸਬਕ ਦਿੱਤਾ-ਸਹਿਜਲੀਨ ਕੌਰ, ਸਿਦਕਲੀਨ ਕੌਰ
ਪਿਤਾ ਸਿਰਫ਼ ਇਕ ਸ਼ਬਦ ਨਹੀਂ ਹੈ, ਸਗੋਂ ਉਹ ਮਜ਼ਬੂਤ ਥੰਮ ਹੈ ਜੋ ਹਮੇਸ਼ਾ ਆਪਣੇ ਬੱਚਿਆਂ ਲਈ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾ ਰਹਿੰਦਾ ਹੈ ਤੇ ਅਸੀਂ ਕਦੇ ਵੀ ਆਪਣੇ ਪਿਤਾ ਦਾ ਦੇਣ ਨਹੀਂ ਦੇ ਸਕਦੇ, ਕਿਉਂਕਿ ਉਹ �ਖੇ ਸੌਖੇ ਸਮੇਂ ਵਿਚ ਵੀ ਆਪਣੀਆਂ ਭਾਵਨਾਵਾਂ ਜ਼ਾਹਿਰ ਨਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਕਦੀ ਵੀ ਤੰਗ ਪ੍ਰੇਸ਼ਾਨ ਹੁੰਦੇ ਦੇਖ ਨਹੀਂ ਸਕਦੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਮੜੀ ਰੋਗਾਂ ਦੇ ਮਾਹਿਰ ਡਾ. ਪਿ੍ੰਸਜੀਤ ਸਿੰਘ ਸਰਗੋਧੀਆ ਦੀਆਂ ਬੇਟੀਆਂ ਸਹਿਜਲੀਨ ਕੌਰ ਸਰਗੋਧੀਆ ਤੇ ਸਿਦਕਲੀਨ ਕੌਰ ਸਰਗੋਧੀਆ ਨੇ ਪਿਤਾ ਦਿਵਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿਤਾ ਹਮੇਸ਼ਾ ਹਰ ਮੁਸ਼ਕਿਲ ਝੱਲ ਕੇ ਵੀ ਪਰਿਵਾਰ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਰੱਖਦਾ ਹੈ | ਸਹਿਜਲੀਨ ਤੇ ਸਿਦਕਲੀਨ ਨੇ ਕਿਹਾ ਕਿ ਸਾਡੇ ਪਿਤਾ ਸਾਡੇ ਰੋਲ ਮਾਡਲ ਹਨ, ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹਰ ਹਾਲਤ ਵਿਚ ਇਨਸਾਨੀਅਤ ਦੀ ਸੇਵਾ ਕਰਨ ਦਾ ਸਬਕ ਦਿੱਤਾ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਆਪਣੇ ਪਿਤਾ ਵਲੋਂ ਮਿਲੇ ਸਹਿਯੋਗ ਸਦਕਾ ਹੀ ਅਸੀਂ ਉੱਚ ਵਿੱਦਿਆ ਹਾਸਲ ਕਰ ਰਹੀਆਂ | ਸਹਿਜਲੀਨ ਨੇ ਦੱਸਿਆ ਕਿ ਉਹ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਆਨਰਜ਼, ਉਸ ਦੀ ਛੋਟੀ ਭੈਣ ਸਿਦਕਲੀਨ ਬੀ.ਟੈੱਕ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੀ ਹੈ | ਉਹਨਾ ਨੇ ਕਿਹਾ ਕਿ ਉਹ ਬਹੁਤ ਕਿਸਮਤ ਵਾਲੀਆਂ ਹਨ, ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਪਿਆਰ ਕਰਨ ਵਾਲੇ ਪਿਤਾ ਮਿਲੇ ਹਨ |
ਪਿਤਾ ਦਾ ਦਿ੍ੜ੍ਹ ਨਿਸ਼ਚਾ ਬੱਚਿਆਂ ਦੀ ਕਾਮਯਾਬੀ ਦਾ ਹੁੰਦਾ ਹੈ ਅਹਿਮ ਹਿੱਸਾ:- ਕਰਨਦੀਪ ਖੁਰਾਣਾ, ਗੁਰਕੀਰਤ ਖੁਰਾਣਾ
ਪਿਤਾ ਜਿਸ ਦੀਆਂ ਅੱਖਾਂ ਵਿਚ ਘੂਰੀ, ਬਿਲਕੁਲ ਹੀ ਨਰਮ ਦਿਲ ਇਨਸਾਨ ਜੋ ਆਪਣੇ ਬੱਚਿਆਂ ਦੇ ਭਵਿੱਖ ਅਤੇ ਸਮਾਜ ਦੀ ਸੇਵਾ ਲਈ ਹਰ ਵੇਲੇ ਚਿੰਤਤ ਰਹਿੰਦਾ ਹੈ | ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦਾ ਸਫ਼ਰ ਉਸ ਨੂੰ ਭਾਵੇਂ ਜਿੰਨਾ ਮਰਜ਼ੀ ਤੋੜ ਲਵੇ ਪਰ ਉਹ ਆਪਣੇ ਬੱਚਿਆਂ ਦੀ ਸਫਲਤਾ ਤੱਕ ਅਡੋਲ ਰਹਿੰਦਾ ਹੈ ਇਸ ਲਈ ਕਹਿੰਦੇ ਹਨ ਪਿਤਾ ਜ਼ਮੀਰ ਹੈ, ਜਗੀਰ ਹੈ, ਸਲਾਹਕਾਰ ਹੈ | ਪਿਤਾ ਦੀ ਘੂਰ ਨਾਲ ਜਿੱਥੇ ਜ਼ਿੰਦਗੀ ਸਵਰ ਜਾਂਦੀ ਹੈ ਉੱਥੇ ਪਿਆਰ ਅਤੇ ਲਾਡ ਦੁਲਾਰ ਜ਼ਿੰਦਗੀ ਵਿਚ ਆਉਣ ਵਾਲੀਆਂ �ਕੜਾਂ ਦਾ ਸਾਹਮਣਾ ਕਰਨ ਲਈ ਬਲ ਬਖ਼ਸ਼ਦਾ ਹੈ | ਇਹ ਕਹਿਣਾ ਹੈ ਕਰਨਦੀਪ ਸਿੰਘ ਖੁਰਾਣਾ ਅਤੇ ਗੁਰਕੀਰਤ ਸਿੰਘ ਖੁਰਾਣਾ ਜੋ ਇਸ ਵਕਤ ਫਗਵਾੜਾ ਵਿਖੇ ਆਪਣੇ ਪਿਤਾ ਸ: ਰਣਜੀਤ ਸਿੰਘ ਖੁਰਾਣਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਕੰਮ ਕਰ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਸਾਡੇ ਪਿਤਾ ਸ. ਰਣਜੀਤ ਸਿੰਘ ਖੁਰਾਣਾ ਇੱਕ ਕਾਰੋਬਾਰੀ ਦੇ ਨਾਲ ਨਾਲ ਰਾਜਨੀਤੀ ਵਿਚ ਵੀ ਵਧੀਆਂ ਰੁਤਬਾ ਰੱਖਦੇ ਹਨ ਅਤੇ ਫਗਵਾੜਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ | ਉਹ ਆਪਣੇ ਮਸਰੂਫ਼ ਰੁਝੇਵਿਆਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੂਰਾ ਸਮਾਂ ਦਿੰਦੇ ਹਨ ਜਿਸ ਕਾਰਨ ਉਹ ਅੱਜ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਪੜਾਈ ਪੂਰੀ ਰੁਚੀ ਨਾਲ ਕਰਕੇ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਹੰਭਲਾ ਮਾਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਜੋ ਕੁੱਝ ਵੀ ਹਾਂ ਅਤੇ ਜੋ ਕੁੱਝ ਵੀ ਹਾਸਲ ਕਰ ਰਹੇ ਹਾਂ ਉਹ ਵਾਹਿਗੁਰੂ ਜੀ ਦੀ ਕਿ੍ਪਾ ਅਤੇ ਪਿਤਾ ਦੀ ਮਿਹਨਤ, ਤਿਆਗ ਅਤੇ ਮਾਰਗਦਰਸ਼ਨ ਦਾ ਨਤੀਜਾ ਹੈ |
ਪਿਤਾ ਨੇ ਹਮੇਸ਼ਾ ਹੀ ਜੀਵਨ ‘ਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ-ਪਵਨ ਮਾਣਕ
ਪਿਤਾ ਸਿਰਫ਼ ਪਰਿਵਾਰ ਦਾ ਮੁਖੀ ਹੀ ਨਹੀਂ ਹੁੰਦਾ ਬਲਕਿ ਉਹ ਬੱਚਿਆਂ ਦੀ ਖ਼ੁਸ਼ਹਾਲੀ ਅਤੇ ਪਰਿਵਾਰ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਉਹ ਵਿਅਕਤੀ ਹੁੰਦਾ ਹੈ , ਜਿਸ ਨਾਲ ਪਰਿਵਾਰ ‘ਚ ਸੁੱਖ ਸ਼ਾਂਤੀ ਅਤੇ ਆਪਸੀ ਪਿਆਰ ਵਧਦਾ ਹੈ ਇਹ ਪ੍ਰਗਟਾਵਾ ਪਿੰਡ ਮਾਣਕਾ ਦੇ ਨੌਜਵਾਨ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਪਵਨਦੀਪ ਸਿੰਘ ਮਾਣਕ ਨੇ ਆਖਿਆ ਕਿ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਮਾਣਕ ਜੋ ਕਿ ਖੇਡ ਪ੍ਰਮੋਟਰ ਵਜੋਂ ਜਾਣੇ ਜਾਂਦੇ ਹਨ ਅਤੇ ਸਮਾਜ ਸੇਵਾ ਦੇ ਕੰਮ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਕਿ ਮੈਂ ਆਪਣੀ ਫੁੱਟਬਾਲ ਦੀ ਗੇਮ ਵਿਚ ਇਹ ਮੁਕਾਮ ਹਾਸਲ ਆਪਣੇ ਪਿਤਾ ਦੀ ਬਦੌਲਤ ਕੀਤਾ ਹੈ | ਮੇਰੇ ਪਿਤਾ ਨੇ ਸਾਨੂੰ ਟਰੇਨਿੰਗ ਲਈ ਇੱਕ ਪ੍ਰਾਈਵੇਟ ਕੋਚ ਵੀ ਰੱਖਕੇ ਦਿੱਤਾ ਹੈ ਜਿਨ੍ਹਾਂ ਮੇਰੀ ਖੇਡ ਵਿਚ ਸੁਧਾਰ ਲਿਆਂਦਾ | ਉਨ੍ਹਾਂ ਕਿਹਾ ਕਿ ਮੈਂ ਫੁੱਟਬਾਲ ਦੀ ਗੇਮ ਵਿਚ ਇਹ ਮੁਕਾਮ ਆਪਣੇ ਪਿਤਾ ਦੀ ਬਦੌਲਤ ਹੀ ਹਾਸਲ ਕੀਤਾ ਹੈ | ਪਵਨਦੀਪ ਸਿੰਘ ਨੇ ਆਖਿਆ ਮੇਰੇ ਪਿਤਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਹੈ ਪਰ ਸਾਡੇ ਲਈ ਉਹ ਹਰ ਸਮਾਂ ਕੱਢਦੇ ਹਨ |
ਪਿਤਾ ਦੀ ਉਂਗਲੀ ਫੜ ਕੇ ਸਿੱਖਿਆ ਕਾਮਯਾਬੀ ਦਾ ਰਾਹ-ਤਰਾਸ਼ਲ ਪੜਵਾਲ
ਪਿਤਾ ਉਹ ਸ਼ਖ਼ਸੀਅਤ ਹੁੰਦਾ ਹੈ ਜੋ ਆਪਣੇ ਬੱਚਿਆਂ ਨੂੰ ਸਿਰਫ਼ ਜੀਵਨ ਜਿਊਣ ਦਾ ਤਰੀਕਾ ਹੀ ਨਹੀਂ ਸਿਖਾਉਂਦਾ, ਸਗੋਂ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦਾ ਹੌਸਲਾ ਵੀ ਦਿੰਦਾ ਹੈ | ਪਿਤਾ ਦੀ ਸਿੱਖਿਆ, ਤਜਰਬਾ ਤੇ ਦਿਖਾਇਆ ਹੋਇਆ ਰਾਹ ਬੱਚਿਆਂ ਦੀ ਕਾਮਯਾਬੀ ਦੀ ਸਭ ਤੋਂ ਵੱਡੀ ਨੀਂਹ ਬਣਦਾ ਹੈ | ਇਸੇ ਭਾਵਨਾ ਨੂੰ ਸਾਂਝਾ ਕਰਦਿਆਂ ਮੁਹੱਲਾ ਚਾਹਲ ਨਗਰ ਵਾਸੀ ਤੇ ਆਰਕੀਟੈਕਟ ਖੇਤਰ ਨਾਲ ਜੁੜੇ ਤਰਾਸ਼ਲ ਪੜਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਮਨਜੀਤ ਕੁਮਾਰ ਦੀ ਉਂਗਲੀ ਫੜ ਕੇ ਇਸ ਖੇਤਰ ‘ਚ ਕਦਮ ਰੱਖਣਾ ਸਿੱਖਿਆ ਹੈ | ਅੱਜ ਵੀ ਉਹ ਆਪਣੇ ਪਿਤਾ ਵੱਲੋਂ ਦਿੱਤੇ ਸੰਸਕਾਰਾਂ ਅਤੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਸਮਾਜ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ | ਤਰਾਸ਼ਲ ਪੜਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ, ਪਿਤਾ ਮਨਜੀਤ ਕੁਮਾਰ ਤੋਂ ਇਲਾਵਾ ਦੋ ਭੈਣਾਂ ਅਤੇ ਦੋ ਭਰਾ ਹਨ | ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਆਰਕੀਟੈਕਟ ਦੇ ਖੇਤਰ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਆਪਣੀ ਮਿਹਨਤ, ਇਮਾਨਦਾਰੀ ਅਤੇ ਕਾਬਲੀਅਤ ਨਾਲ ਸਮਾਜ ਵਿਚ ਇੱਕ ਵੱਖਰੀ ਪਛਾਣ ਬਣਾਈ ਹੈ | ਤਰਾਸ਼ਲ ਪੜਵਾਲ ਨੇ ਕਿਹਾ ਪਿਤਾ ਵੱਲੋਂ ਮਿਲੀ ਸਿੱਖਿਆ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰ ਵੀ ਵੱਖ-ਵੱਖ ਖੇਤਰਾਂ ‘ਚ ਅੱਗੇ ਵੱਧ ਰਹੇ ਹਨ | ਉਨ੍ਹਾਂ ਦੀ ਇੱਕ ਭੈਣ ਕੈਨੇਡਾ ਵਿਚ ਆਰਕੀਟੈਕਟ ਦੇ ਖੇਤਰ ਨਾਲ ਜੁੜੀ ਹੈ, ਦੂਜੀ ਭੈਣ ਮੈਡੀਕਲ ਖੇਤਰ ਵਿਚ ਸੇਵਾਵਾਂ ਨਿਭਾ ਰਹੀ ਹੈ, ਜਦਕਿ ਇੱਕ ਭਰਾ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ | ਤਰਾਸ਼ਲ ਪੜਵਾਲ ਨੇ ਕਿਹਾ ਕਿ ਪਿਤਾ ਦਾ ਪਿਆਰ, ਮਾਰਗਦਰਸ਼ਨ ਅਤੇ ਵਿਸ਼ਵਾਸ ਹੀ ਉਹ ਤਾਕਤ ਹੈ ਜੋ ਬੱਚਿਆਂ ਨੂੰ ਹਰ ਮੰਜ਼ਿਲ ਤੱਕ ਪਹੁੰਚਣ ਦਾ ਹੌਸਲਾ ਦਿੰਦੀ ਹੈ |ਪਿਤਾ ਦੇ ਸੁਪਨਿਆਂ, ਵਿਸ਼ਵਾਸ ਅਤੇ ਹੌਸਲੇ ਨਾਲ ਇੰਦਰੂਪ ਸਿੰਘ ਮੱਕੜ ਨੇ ਆਈਲੈਟਸ ਦੇ ਖੇਤਰ ‘ਚ ਬਣਾਈ ਆਪਣੀ ਵੱਖਰੀ ਪਛਾਣ
ਜ਼ਿੰਦਗੀ ‘ਚ ਹਰ ਸਫ਼ਲ ਇਨਸਾਨ ਦੇ ਪਿੱਛੇ ਕਿਸੇ ਨਾ ਕਿਸੇ ਦੀ ਪ੍ਰੇਰਣਾ, ਵਿਸ਼ਵਾਸ ਤੇ ਸਹਿਯੋਗ ਜ਼ਰੂਰ ਹੁੰਦਾ ਹੈ | ਖ਼ਾਸ ਕਰਕੇ ਇੱਕ ਪਿਤਾ ਦਾ ਯੋਗਦਾਨ ਬੱਚੇ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ‘ਚ ਬੇਹੱਦ ਮਹੱਤਵਪੂਰਨ ਹੁੰਦਾ ਹੈ | ਪਿਤਾ ਉਹ ਸ਼ਖ਼ਸੀਅਤ ਹੁੰਦਾ ਹੈ ਜੋ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਤਰਜੀਹ ਦਿੰਦਾ ਹੈ ਤੇ ਉਨ੍ਹਾਂ ਦੀ ਕਾਮਯਾਬੀ ਲਈ ਹਰ ਮੁਸ਼ਕਲ ਦਾ ਸਾਹਮਣਾ ਕਰਦਾ ਹੈ | ਇਸੇ ਪਿਆਰ, ਵਿਸ਼ਵਾਸ ਅਤੇ ਹੌਸਲੇ ਦੀ ਮਿਸਾਲ ਹਨ ਇੰਦਰੂਪ ਸਿੰਘ ਮੱਕੜ, ਜਿਨ੍ਹਾਂ ਨੇ ਆਪਣੇ ਮਾਪਿਆਂ ਦੇ ਆਸ਼ੀਰਵਾਦ ਤੇ ਸਹਿਯੋਗ ਨਾਲ ਆਈਲੈਟਸ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ | ਮੱਕੜ ਆਈਲੈਟਸ ਨੇ ਪੰਜਾਬ ਪੱਧਰ ‘ਤੇ ਨਾਮਣਾ ਖੱਟਿਆ ਹੈ | ਇੰਦਰੂਪ ਸਿੰਘ ਮੱਕੜ ਨੇ ਕਿਹਾ ਕਿ ਇਸ ਸਫਲਤਾ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੇ ਮਾਤਾ-ਪਿਤਾ ਹਨ ਤੇ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਦਾ ਜਨਮ ਅਜਿਹੇ ਪਰਿਵਾਰ ‘ਚ ਹੋਇਆ ਜਿੱਥੇ ਉਨ੍ਹਾਂ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਣਾ ਮਿਲੀ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਮੌਕਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਾ. ਨਰਿੰਦਰਪਾਲ ਸਿੰਘ ਮੱਕੜ ਤੇ ਮਾਤਾ ਡਾ. ਕਿਰਨ ਮੱਕੜ ਜੋ ਪੇਸ਼ੇ ਤੋਂ ਡਾਕਟਰ ਹਨ | ਉਨ੍ਹਾਂ ਨੇ ਹਮੇਸ਼ਾ ਉਸ ਦੀ ਸਿੱਖਿਆ, ਸੋਚ ਤੇ ਭਵਿੱਖ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ | ਪੜ੍ਹਾਈ ਤੋਂ ਲੈ ਕੇ ਜ਼ਿੰਦਗੀ ਦੇ ਵੱਡੇ ਫ਼ੈਸਲਿਆਂ ਤੱਕ ਉਨ੍ਹਾਂ ਦੇ ਮਾਪਿਆਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ | ਉਨ੍ਹਾਂ ਦੇ ਪਿਤਾ ਡਾ. ਐਨ.ਪੀ.ਐਸ. ਮੱਕੜ ਨੇ ਉਨ੍ਹਾਂ ਨੂੰ ਸਿਰਫ਼ ਚੰਗੀ ਸਿੱਖਿਆ ਹੀ ਨਹੀਂ ਦਿੱਤੀ ਸਗੋਂ ਇੱਕ ਅਜਿਹਾ ਵਿਅਕਤੀ ਬਣਾਇਆ ਜੋ ਆਪਣੀ ਜ਼ਿੰਦਗੀ ਦੇ ਫ਼ੈਸਲੇ ਪੂਰੇ ਵਿਸ਼ਵਾਸ ਅਤੇ ਜ਼ਿੰਮੇਵਾਰੀ ਨਾਲ ਲੈ ਸਕਦਾ ਹੈ | ਪਿਤਾ ਦਿਵਸ ਮੌਕੇ ਇੰਜੀਨੀਅਰ ਇੰਦਰੂਪ ਸਿੰਘ ਮੱਕੜ ਆਪਣੇ ਪਿਤਾ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੇਰਣਾ ਅਤੇ ਆਪਣੀ ਹਰ ਕਾਮਯਾਬੀ ਦਾ ਅਸਲ ਆਧਾਰ ਮੰਨਦਿਆਂ ਕਿਹਾ ਕਿ ਪਿਤਾ ਦਾ ਪਿਆਰ ਤੇ ਵਿਸ਼ਵਾਸ ਉਹ ਤਾਕਤ ਹੈ ਜੋ ਇਨਸਾਨ ਨੂੰ ਹਰ ਮੁਸ਼ਕਲ ਪਾਰ ਕਰਕੇ ਕਾਮਯਾਬੀ ਵੱਲ ਲੈ ਜਾਂਦੀ ਹੈ |
ਮੇਰੇ ਪਿਤਾ ਨੇ ਮੈਨੂੰ ਸੁਪਨੇ ਸਾਕਾਰ ਕਰਨ ਦੇ ਸਮਰੱਥ ਬਣਾਇਆ-ਡਾ. ਹਰਨੂਰ ਸਿੰਘ
ਇੱਕ ਪਿਤਾ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਖ਼ੁਦ ਕਈ ਤਿਆਗ ਕਰਦਾ ਹੈ ਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਹੌਸਲਾ ਦਿੰਦਾ ਹੈ | ਪਿਤਾ ਦੀ ਸਿੱਖਿਆ, ਮਾਰਗਦਰਸ਼ਨ ਅਤੇ ਵਿਸ਼ਵਾਸ ਹੀ ਬੱਚਿਆਂ ਦੀ ਕਾਮਯਾਬੀ ਦੀ ਸਭ ਤੋਂ ਵੱਡੀ ਨੀਂਹ ਹੁੰਦਾ ਹੈ | ਇਸੇ ਪਿਆਰ ਅਤੇ ਪ੍ਰੇਰਣਾ ਦੀ ਮਿਸਾਲ ਹਨ ਡਾ. ਹਰਨੂਰ, ਜਿਨ੍ਹਾਂ ਨੇ ਆਪਣੇ ਪਿਤਾ ਡਾ. ਰਜਿੰਦਰ ਕੁਮਾਰ (ਐਮ.ਡੀ. ਮੈਡੀਸਨ) ਦੀ ਅਗਵਾਈ ਤੇ ਸਹਿਯੋਗ ਨਾਲ ਮੈਡੀਕਲ ਖੇਤਰ ਵਿਚ ਆਪਣੀ ਪਛਾਣ ਬਣਾਈ ਹੈ | ਡਾ. ਰਜਿੰਦਰ ਕੁਮਾਰ ਲੰਬੇ ਸਮੇਂ ਤੱਕ ਸਿਹਤ ਵਿਭਾਗ ‘ਚ ਸੇਵਾਵਾਂ ਨਿਭਾਉਣ ਮਗਰੋਂ ਐਸ.ਐਮ.�. ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ | ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਤੇ ਸੇਵਾ ਭਾਵਨਾ ਨੇ ਪਰਿਵਾਰ ਅਤੇ ਸਮਾਜ ਵਿਚ ਇੱਕ ਵੱਖਰਾ ਸਨਮਾਨ ਬਣਾਇਆ | ਡਾ. ਹਰੂਨਰ ਨੇ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਹੁਣ ਸਿਵਲ ਹਸਪਤਾਲ ‘ਚ ਹਾਊਸ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਉਸਨੇ ਕਿਹਾ ਕਿ ਉਸਦੀ ਸਾਰੀ ਪ੍ਰਾਪਤੀ ਦਾ ਸਾਰਾ ਸਿਹਰਾ ਉਨ੍ਹਾਂ ਦੇ ਪਿਤਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਸਹੀ ਰਾਹ ਦਿਖਾਇਆ ਤੇ ਆਪਣੇ ਤਜਰਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪਿਤਾ ਸਿਰਫ਼ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਸਗੋਂ ਉਹ ਆਪਣੇ ਬੱਚਿਆਂ ਲਈ ਪਹਿਲੇ ਅਧਿਆਪਕ, ਮਾਰਗਦਰਸ਼ਕ ਤੇ ਪ੍ਰੇਰਣਾ ਸਰੋਤ ਹੁੰਦੇ ਹਨ | ਡਾ. ਰਜਿੰਦਰ ਕੁਮਾਰ ਨੇ ਉਨ੍ਹਾਂ ਨੂੰ ਮਿਹਨਤ, ਇਮਾਨਦਾਰੀ ਤੇ ਲੋਕਾਂ ਦੀ ਸੇਵਾ ਕਰਨ ਦੇ ਮੁੱਲ ਸਿਖਾਏ | ਪਿਤਾ ਦਿਵਸ ਮੌਕੇ ਡਾ. ਹਰੂਨਰ ਨੇ ਕਿਹਾ ਕਿ ਉਨ੍ਹਾਂ ਲਈ ਉਨ੍ਹਾਂ ਦੇ ਪਿਤਾ ਸਭ ਤੋਂ ਵੱਡੀ ਪ੍ਰੇਰਣਾ ਹਨ | ਪਿਤਾ ਵੱਲੋਂ ਦਿੱਤਾ ਗਿਆ ਵਿਸ਼ਵਾਸ ਅਤੇ ਹੌਸਲਾ ਹੀ ਉਹ ਤਾਕਤ ਹੈ ਜਿਸ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਯੋਗ ਬਣਾਇਆ |
ਪਿਤਾ ਜੀ ਦੀ ਯੋਗ ਅਗਵਾਈ ਹੇਠ ਮੈਂ ਆਪਣਾ ਸੁਪਨਾ ਸਾਕਾਰ ਕੀਤਾ-ਯੁਵਰਾਜ ਸਿੰਘ ਸੈਦਪੁਰ
ਆਈ.ਆਈ.ਟੀ. ਮੁੰਬਈ ਤੋਂ ਬੀ ਟੈੱਕ ਅਤੇ ਆਈ.ਆਈ.ਐਮ. ਅਹਿਮਦਾਬਾਦ ਤੋਂ ਐਮ.ਬੀ.ਏ. ਪਾਸ ਕਰਕੇ ਬੰਗਲੌਰ ਵਿਖੇ ਨਾਮੀ ਕੰਪਨੀ ਵਿਚ ਉੱਚ ਅਹੁਦੇ ਤੇ ਸੇਵਾਵਾਂ ਨਿਭਾ ਰਹੇ ਪਿੰਡ ਸੈਦਪੁਰ ਦੇ ਜੰਮਪਲ ਯੁਵਰਾਜ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਰਿਟਾਇਰਡ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਵੱਲੋਂ ਸਮੇਂ ਸਮੇਂ ਦਿੱਤੀ ਗਈ ਯੋਗ ਅਗਵਾਈ ਕਾਰਨ ਅੱਜ ਉਹ ਇਸ ਵਕਾਰੀ ਅਹੁਦੇ ਤੇ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਜੀ ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਵਿਚ ਲੰਮਾ ਸਮਾਂ ਬਤੌਰ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਸਾਡੇ ਮਾਰਗ ਦਰਸ਼ਕ ਬਣਦਿਆਂ ਸਾਨੂੰ ਦੇਸ਼ ਦੀਆਂ ਪ੍ਰਸਿੱਧ ਸੰਸਥਾਵਾਂ ਵਿਚ ਪੜ੍ਹਨ ਦਾ ਮੌਕਾ ਮੁਹੱਈਆ ਕਰਵਾਇਆ | ਉਨ੍ਹਾਂ ਨੇ ਕਿਹਾ ਇਨ੍ਹਾਂ ਸੰਸਥਾਵਾਂ ਵਿਚ ਸਿੱਖਿਆ ਲੈਣਾ ਹੀ ਇੱਕ ਸੁਪਨੇ ਵਾਂਗ ਹੈ ਅਤੇ ਇਹ ਮਾਪਿਆਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ | ਯੁਵਰਾਜ ਸਿੰਘ ਨੇ ਦੱਸਿਆ ਕਿ ਸਾਡੇ ਪਿਤਾ ਜੀ ਨੇ ਸਾਨੂੰ ਮਾਨਸਿਕ ਤੌਰ ਤੇ ਇੰਨਾ ਮਜ਼ਬੂਤ ਕਰ ਦਿੱਤਾ ਸੀ ਕਿ ਅਸੀਂ ਕਦੇ ਹੌਸਲਾ ਨਹੀਂ ਹਾਰਿਆ ਅਤੇ ਲਗਾਤਾਰ ਲਗਨ ਦੇ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ | ਮੈਨੂੰ ਪਿਤਾ ਜੀ ਨੇ ਜਿੱਥੇ ਪਿਆਰ, ਹੌਸਲਾ ਅਤੇ ਮਿਹਨਤ ਕਰਨ ਲਈ ਹਮੇਸ਼ਾ ਪ੍ਰੇਰਿਤ ਕੀਤਾ ਉੱਥੇ ਹੀ ਆਰਥਿਕ ਤੌਰ ਵੀ ਕਿਸੇ ਤਰ੍ਹਾਂ ਦੀ ਚੰਗੀ ਨਹੀਂ ਆਉਣ ਦਿੱਤੀ | ਇੰਜੀਨੀਅਰ ਯੁਵਰਾਜ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਪਿਤਾ ਜੀ ਵੱਲੋਂ ਕੀਤੀ ਮਿਹਨਤ ਅਤੇ ਉਨ੍ਹਾਂ ਵਾਸਤੇ ਕੀਤੀ ਘਾਲਣਾ ਦੇ ਹਮੇਸ਼ਾ ਰਿਣੀ ਰਹਿਣਗੇ |
ਪਿਤਾ ਦੀ ਮਿਹਨਤ ਸਦਕਾ ਹੀ ਇਸ ਮੁਕਾਮ ’ਤੇ ਪੁੱਜਾ ਹਾਂ-ਡਾ. ਅਮਨਪ੍ਰੀਤ ਸਿੰਘ
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਪ੍ਰਸਿੱਧ ਸਰਜਨ ਡਾਕਟਰ ਅਮਨਪ੍ਰੀਤ ਗੋਲਡ-ਮੈਡਲਿਸਟ ਨੇ ਦੱਸਿਆ ਕਿ ਪਿਤਾ ਜੀ ਵੱਲੋਂ ਦਿੱਤੀ ਹੱਲਾਸ਼ੇਰੀ ਅਤੇ ਪਿਆਰ ਸਦਕਾ ਹੀ ਉਹ ਅੱਜ ਇਲਾਕੇ ਅੰਦਰ ਮਰੀਜ਼ਾਂ ਦੀ ਸੇਵਾ ਕਰਨ ਦੇ ਕਾਬਿਲ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਪਿਤਾ ਜੀ ਅਧਿਆਪਕ ਕਿੱਤੇ ਨਾਲ ਜੁੜੇ ਹੋਣ ਕਰਕੇ ਸਾਨੂੰ ਬਚਪਨ ਤੋਂ ਚੰਗੀ ਨੈਤਿਕ ਸਿੱਖਿਆ ਦੇਣ ਦੇ ਨਾਲ ਨਾਲ ਸਾਡੇ ਮਨ ਵਿਚ ਸੇੀਵਾ ਭਾਵਨਾ ਦਾ ਜਜ਼ਬਾ ਪੈਦਾ ਕੀਤਾ | ਜਿਸ ਦੀ ਬਦੌਲਤ ਅਸੀਂ ਡਾਕਟਰੀ ਕਿੱਤਾ ਚੁਣਿਆ | ਉਨ੍ਹਾਂ ਨੇ ਕਿਹਾ ਕਿ ਮਾਪਿਆਂ ਦੀ ਅਗਵਾਈ ਤੇ ਸਰਗਰਮ ਸਹਿਯੋਗ ਸਦਕਾ ਉਨ੍ਹਾਂ ਨੇ ਪਹਿਲਾਂ ਐਮ.ਬੀ.ਬੀ.ਐਸ. ਪਾਸ ਕੀਤੀ ਅਤੇ ਫਿਰ ਐਮ.ਡੀ. ਕਰਕੇ ਲੋਕ ਸੇਵਾ ਨੂੰ ਸਮਰਪਿਤ ਹਨ | ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਪੇਪਰਾਂ ਦੀ ਤਿਆਰੀ ਕਰਦੇ ਸਨ ਤਾਂ ਪਿਤਾ ਜੀ ਸਾਨੂੰ ਖ਼ੁਦ ਰਾਤ ਸਮੇਂ ਚਾਹ ਤਿਆਰ ਕਰਕੇ ਦਿੰਦੇ ਸਨ | ਉਨ੍ਹਾਂ ਨੇ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਸਮੇਂ ਪਿਤਾ ਜੀ ਘਰ ਦੇ ਕੰਮਕਾਜ ਖ਼ੁਦ ਦੇਖਦੇ ਸਨ | ਸਾਡੇ ਤੇ ਕਦੇ ਵੀ ਉਨ੍ਹਾਂ ਨੇ ਕੰਮ ਪ੍ਰਤੀ ਕਦੀ ਬੋਝ ਨਹੀਂ ਪਾਇਆ ਸੀ | ਡਾਕਟਰੀ ਦੀ ਪੜ੍ਹਾਈ ਮਹਿੰਗੀ ਹੋਣ ਦੇ ਬਾਵਜੂਦ ਵੀ ਪਿਤਾ ਜੀ ਨੇ ਕਦੇ ਪੈਸੇ ਦੀ ਤੋਟ ਨਹੀਂ ਆਉਣ ਦਿੱਤੀ ਅਤੇ ਉਨ੍ਹਾਂ ਮੈਨੂੰ ਹਮੇਸ਼ਾ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਪਿਤਾ ਦੀ ਹੱਲਾਸ਼ੇਰੀ ਸਦਕਾ ਹੀ ਮੈਂ ਆਪਣਾ ਨਿੱਜੀ ਹਸਪਤਾਲ ਸ਼ੁਰੂ ਕਰਨ ਵਿਚ ਸਫ਼ਲ ਹੋਇਆ ਹਾਂ |