ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ਦੇ ਕਪੂਰਥਲਾ ਨਕੋਦਰ ਰੋਡ ‘ਤੇ ਸਥਿਤ ਮੁੱਖ ਚੌਂਕ ਵਿਖੇ ਖੜ੍ਹੀ ਇੱਕ ਸਕਾਰਪੀ� ਗੱਡੀ ਨੂੰ ਟਰਾਲੇ ਨੇ ਸਾਈਡ ਮਾਰ ਕੇ ਗੱਡੀ ਦਾ ਭਾਜੀ ਨੁਕਸਾਨ ਕਰਕੇ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਭਜਾ ਕੇ ਲਿਜਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ| ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਕਾਰਪਿ� ਗੱਡੀ ਦੇ ਮਾਲਿਕ ਮੰਗਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸੰਧੂ ਚੱਠਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਸੰਧੂ ਚੱਠਾ ਤੋਂ ਕਿਸੇ ਕੰਮ ਲਈ ਕਾਲਾ ਸੰਘਿਆਂ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਸਕਾਰਪਿ� ਗੱਡੀ ਨੰਬਰ ਪੀ ਬੀ 08 ਹੈ ਡੀ 0027 ਕਾਲਾ ਸੰਘਿਆਂ ਦੇ ਚੌਂਕ ਦੇ ਇੱਕ ਪਾਸੇ ਖੜੀ ਕੀਤੀ ਹੋਈ ਸੀ ਅਤੇ ਗੱਡੀ ਖੜੀ ਹੋਣ ਤੋਂ ਕੁੱਝ ਕੁ ਸਮਾਂ ਬਾਅਦ ਇੱਕ ਟਰਾਲੇ ਨੰਬਰ ਪੀ ਬੀ 07 ਬੀ ਵੀ 3637 ਵਾਲਾ ਤਲਵੰਡੀ ਮਾਧੋ ਵਾਲ਼ੀ ਸਾਈਡ ਤੋਂ ਆਇਆ ਜਿਸ ਨੇ ਟਰਾਲਾ ਕਪੂਰਥਲੇ ਵਾਲੀ ਸਾਈਡ ਨੂੰ ਮੋੜ ਦਿੱਤਾ ਟਰਾਲਾ ਮੋੜਦੇ ਸਮੇਂ ਉਸ ਟਰਾਲੀ ਵਾਲੇ ਨੇ ਸਕਾਰਪੀ� ਗੱਡੀ ਨੂੰ ਸਾਈਡ ਮਾਰੀ ਅਤੇ ਕੁੱਝ ਅੱਗੇ ਤੱਕ ਗੱਡੀ ਟਰਾਲੇ ਨਾਲ ਘਿਸੜਦੀ ਹੋਈ ਗਈ | ਟਰਾਲਾ ਚਾਲਕ ਨੇ ਇਸ ਹਾਦਸੇ ਤੋਂ ਬਾਅਦ ਟਰਾਲਾ ਰੋਕਣ ਦੀ ਬਜਾਏ ਮੌਕੇ ਤੋਂ ਟਰਾਲਾ ਭਜਾ ਲਿਆ ਅਤੇ ਕਪੂਰਥਲੇ ਵੱਲ ਨੂੰ ਚਲਾ ਗਿਆ | ਮੰਗਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਜਾਣਕਾਰਾਂ ਨੂੰ ਫ਼ੋਨ ਕੀਤੇ ਅਤੇ ਪੁਲਿਸ ਚੌਂਕੀ ਕਾਲਾ ਸੰਘਿਆਂ ਵਿਖੇ ਗਿਆ ਜਿਸ ਤੇ ਕਪੂਰਥਲਾ ਦੇ �ਜਲਾ ਫਾਟਕ ਤੇ ਪੁਲਿਸ ਮੁਲਾਜ਼ਮਾਂ ਨੇ ਟਰਾਲੇ ਨੂੰ ਰੋਕ ਕਾਬੂ ਕਰ ਲਿਆ |