ਨਡਾਲਾ, 21 ਜੂਨ (ਰਘਬਿੰਦਰ ਸਿੰਘ)-ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀ� ਨਾਲ ਜੁੜੇ ਮਾਮਲੇ ਵਿਚ ਗੁੜਗਾਉਂ ਪੁਲਿਸ ਨੇ ਉਨ੍ਹਾਂ ਲੈਬਾਂ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਵੱਲੋਂ ਕਥਿਤ ਤੌਰ ‘ਤੇ ਜਾਅਲੀ ਰਿਪੋਰਟ ਤਿਆਰ ਕੀਤੀ ਗਈ ਸੀ | ਖਹਿਰਾ ਨੇ ਕਿਹਾ ਕਿ ਲੈਬ ਮਾਲਕਾਂ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਨੂੰ ਪੈਸਿਆਂ ਦੇ ਬਦਲੇ ਇਹ ਰਿਪੋਰਟ ਬਣਾਉਣ ਲਈ ਭੁਗਤਾਨ ਕੀਤਾ ਗਿਆ ਸੀ | ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਕੋਲ ਲੈਬ ਮਾਲਕਾਂ ਅਤੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦਰਮਿਆਨ ਹੋਈ ਚੈਟ ਦੇ ਸਬੂਤ ਵੀ ਮੌਜੂਦ ਹਨ | ਖਹਿਰਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੱਸੇ ਤੱਥ ਗ਼ਲਤ ਹਨ ਤਾਂ ਸਰਕਾਰ ਉਨ੍ਹਾਂ ਨੂੰ ਝੁਠਲਾ ਕੇ ਦਿਖਾਵੇ |
ਜਾਅਲੀ ਰਿਪੋਰਟ ਤਿਆਰ ਕਰਨ ਵਾਲੇ ਲੈਬਾਂ ਦੇ ਮਾਲਕਾਂ ਤੋਂ ਗੁੜਗਾਉਂ ਪੁਲਿਸ ਨੇ ਕੀਤੀ ਪੁੱਛਗਿੱਛ- ਖਹਿਰਾ
ਅਜੀਤ ਡੈਸਕ
22-06-2026