06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਲਾਇਨ ਕਲੱਬ ਭੁਲੱਥ ਵਿਸ਼ਵਾਸ ਵਲੋਂ ਸਕੂਲ ਨੂੰ 15 ਪੱਖੇ ਭੇਟ

Ad Position 21
No active advertisement
ਅਜੀਤ ਡੈਸਕ 08-07-2026
ਸੁਭਾਨਪੁਰ, 7 ਜੁਲਾਈ (ਸਤਨਾਮ ਸਿੰਘ)-ਸਰਕਾਰੀ ਹਾਈ ਸਕੂਲ ਧੰਮ ਬਾਦਸ਼ਾਹਪੁਰ ਵਿਖੇ ਲਾਇਨ ਕਲੱਬ ਭੁਲੱਥ ਵਿਸ਼ਵਾਸ ਦੇ ਪ੍ਰਧਾਨ ਮਨਜੀਤ ਕੌਰ ਖਾਲਸਾ, ਪ੍ਰੋਜੈਕਟ ਡਾਇਰੈਕਟਰ ਚੇਅਰਮੈਨ ਰਾਧੇ ਸ਼ਾਮ, ਵਿਕਾਸ ਜੁਲਕਾ, ਰਾਜੇਸ਼ ਕਿੰਦਰਾ, ਸੁਰਿੰਦਰ ਸਿੰਘ ਚੀਮਾ, ਪ੍ਰਭਜੋਤ ਸਿੰਘ ਘੁੰਮਣ, ਜਤਿੰਦਰ ਸਿੰਘ, ਗੁਰਦੀਪ ਸਿੰਘ ਨੂਰਪੁਰ ਨੇ ਅੱਤ ਦੀ ਪੈ ਰਹੀ ਗਰਮੀ ਕਾਰਨ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਸਕੂਲ ਨੂੰ 15 ਪੱਖੇ ਦਾਨ ਕੀਤੇ ਗਏ | ਉਨ੍ਹਾਂ ਵੱਲੋਂ ਬਿਮਾਰੀਆਂ ਤੋਂ ਬਚਿਆ ਨੂੰ ਬਚਾਉਣ ਲਈ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਕੂਲ ਵਿਚ ਲੱਗੇ ਹੋਏ ਫ਼ਿਲਟਰ ਨੂੰ ਠੀਕ ਕਰਵਾਇਆ ਗਿਆ ਤਾਂ ਜੋ ਸਕੂਲ ਵਿਚ ਵਿਦਿਆਰਥੀ ਅਤੇ ਅਧਿਆਪਕ ਸਾਫ਼ ਪਾਣੀ ਪੀ ਸਕਣ | ਇਸ ਮੌਕੇ ਮਨਜੀਤ ਕੌਰ ਖਾਲਸਾ ਨੇ ਕਿਹਾ ਕਿ ਸਕੂਲ ਵੀ ਇਕ ਮੰਦਿਰ ਤੇ ਗੁਰੂ ਘਰ ਵਾਂਗ ਹੀ ਹੁੰਦਾ ਹੈ | ਜਿੱਥੋਂ ਵਿਦਿਆਰਥੀ ਪੜ੍ਹ ਲਿਖ ਕੇ ਆਪਣੀ ਮੰਜ਼ਿਲ ਵੱਲ ਵਧਦੇ ਹਨ | ਇੰਨਾ ਸਕੂਲਾਂ ਵਿਚੋਂ ਪੜ੍ਹ ਕੇ ਹੀ ਅਫ਼ਸਰ ਲੱਗਦੇ ਹਨ | ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਸਕੂਲਾਂ ਦੀ ਦਿੱਖ ਬੱਦਲ ਰਹੀ ਹੈ | ਉੱਥੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਕੂਲ ਵਿਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਰੱਲ ਮਿਲ ਕੇ ਉਸ ਦਾ ਕੋਈ ਹੱਲ ਕੱਢਿਆ ਜਾਵੇ | ਇਸ ਮੌਕੇ ਗਗਨਦੀਪ ਸਿੰਘ (ਸਕੂਲ ਡੀ. ਡੀ. ਓ), ਰੀਤੂ ਬਾਲਾ (ਸਕੂਲ ਇੰਚਾਰਜ), ਜਸਵਿੰਦਰ ਕੌਰ, ਊਸ਼ਾ ਰਾਣੀ, ਸਤਿੰਦਰ ਜੱਸਲ, ਨਵਪ੍ਰੀਤ ਕੌਰ ਸਾਰੇ (ਅਧਿਆਪਕ) ਵੱਲੋਂ ਲਾਇਨ ਕਲੱਬ ਦੇ ਸਮੂਹ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਕੰਮ ਠੱਪ ਰੱਖਿਆ - ਐਡਵੋਕੇਟ ਸੰਧਾ
Ad Position 24
No active advertisement