07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਰਸਾਤੀ ਬਿਮਾਰੀਆਂ ਦੀ ਰੋਕਥਾਮ ਲਈ ਜੈਮਿਲਾਪ ਨੇ ਸਿਹਤ ਵਿਭਾਗ ਨੂੰ ਸਹਿਯੋਗ ਦਾ ਭਰੋਸਾ

Ad Position 21
No active advertisement
ਅਜੀਤ ਡੈਸਕ 15-07-2026
ਫਗਵਾੜਾ, 14 ਜੁਲਾਈ (ਚਾਨਾ)-ਜੈਮਿਲਾਪ ਫਗਵਾੜਾ ਬਲਾਕ ਦਾ ਵਫ਼ਦ ਐੱਸ.ਐੱਮ.ਓ. ਡਾ. ਸਿਮਰਦੀਪ ਕੌਰ ਨੂੰ ਮਿਲਿਆ | ਮੁਲਾਕਾਤ ਦੌਰਾਨ ਵਫ਼ਦ ਵੱਲੋਂ ਸੰਸਥਾ ਦੀਆਂ ਸਮਾਜਿਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ | ਇਸ ਦੇ ਨਾਲ ਹੀ ਬਰਸਾਤੀ ਮੌਸਮ ਦੌਰਾਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਸੰਭਾਵਿਤ ਮਹਾਂਮਾਰੀਆਂ ਦੀ ਰੋਕਥਾਮ, ਲੋਕਾਂ ਨੂੰ ਜਾਗਰੂਕ ਕਰਨ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਵਿਚ ਪੰਜਾਬ ਸਰਕਾਰ ਅਤੇ ਸਿਵਲ ਹਸਪਤਾਲ ਫਗਵਾੜਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ | ਡਾ. ਸਿਮਰਦੀਪ ਕੌਰ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਜੈਮਿਲਾਪ ਦੇ ਸਰਪ੍ਰਸਤ ਝਿਰਮਿਲ ਸਿੰਘ ਭਿੰਡਰ, ਪ੍ਰਧਾਨ ਬਲਵੰਤ ਸਿੰਘ, ਜ਼ਿਲ੍ਹਾ ਸਕੱਤਰ ਮਨੀਸ਼ ਕਾਲੀਆ, ਬਲਾਕ ਸਕੱਤਰ ਹਰਵਿੰਦਰ ਸਿੰਘ ਜੱਸਲ, ਬਲਾਕ ਮੈਂਬਰ ਦੀਪਕ ਬੱਬਰ, ਸੰਦੀਪ ਬਲਦੇਵ, ਪਿ੍ੰਸ ਸੂਦ ਤੇ ਸੰਦੀਪ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਰੋਡ, ਬੰਗਾ ਚੌਂਕ ਤੇ ਸਰਾਏ ਰੋਡ ਦੇ ਨਾਲਿਆਂ ਦੀ ਸਫ਼ਾਈ ਜੰਗੀ ਪੱਧਰ ’ਤੇ ਸ਼ੁਰੂ- ਚੱਬੇਵਾਲ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਵਿਖੇ 18 ਨੂੰ ਲੱਗੇਗੀ ‘ਮੇਗਾ ਤੀਜ’ ਪ੍ਰਦਰਸ਼ਨੀ
Ad Position 24
No active advertisement