07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਰੇਲਵੇ ਰੋਡ, ਬੰਗਾ ਚੌਂਕ ਤੇ ਸਰਾਏ ਰੋਡ ਦੇ ਨਾਲਿਆਂ ਦੀ ਸਫ਼ਾਈ ਜੰਗੀ ਪੱਧਰ ’ਤੇ ਸ਼ੁਰੂ- ਚੱਬੇਵਾਲ

Ad Position 21
No active advertisement
ਅਜੀਤ ਡੈਸਕ 15-07-2026
ਫਗਵਾੜਾ, 14 ਜੁਲਾਈ (ਹਰਜੋਤ ਸਿੰਘ ਚਾਨਾ)- ਮੈਂਬਰ ਪਾਰਲੀਮੈਂਟ ਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਰੇਲਵੇ ਰੋਡ, ਬੰਗਾ ਚੌਂਕ, ਸਰਾਏ ਰੋਡ ਦੇ ਬੰਦ ਪਏ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ | ਅੱਜ ਇਸ ਬਾਜ਼ਾਰ ‘ਚ ਕੀਤੇ ਦੌਰੇ ਦੌਰਾਨ ਉਨ੍ਹਾਂ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਨਾਲਿਆਂ ਉੱਪਰ ਬਣਾਏ ਹੋਏ ਥੜਿ੍ਹਆ ਨੂੰ ਲੋੜ ਅਨੁਸਾਰ ਤੁੜਵਾਇਆ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਪੈਦਾ ਹੋਈ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਬਾਜ਼ਾਰ ਵਾਸੀਆਂ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਬਰਸਾਤੀ ਮੌਸਮ ‘ਚ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਾਣੀ ਸੜਕਾਂ ‘ਤੇ ਖੜ੍ਹ ਜਾਂਦਾ ਹੈ ਤੇ ਕਈ ਦੁਕਾਨਦਾਰਾ ਦੀਆਂ ਦੁਕਾਨਾਂ ‘ਚ ਵੀ ਵੜ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬੰਗਾ ਰੋਡ, ਰੇਲਵੇ ਰੋਡ ਸੜਕ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ ਤੇ ਨਾਲਿਆਂ ਦੀ ਸਮੱਸਿਆ ਕਰਕੇ ਸੜਕ ਦਾ ਨੁਕਸਾਨ ਹੋਵੇਗਾ | ਇਸ ਮੌਕੇ ਬਾਜ਼ਾਰ ਆਗੂ ਜਸਬੀਰ ਸਿੰਘ ਚਾਨਾ, ਰਾਜੀਵ ਸ਼ਰਮਾ, ਬਾਲ ਕ੍ਰਿਸ਼ਨ ਵਧਵਾ, ਪਰਮਿੰਦਰ ਸਿੰਘ ਭੋਗਲ, ਸਤਵਿੰਦਰ ਸਿੰਘ ਲਾਡੀ, ਅਵਤਾਰ ਚੰਦ, ਹਰਬਲਾਸ, ਰੇਸ਼ਮ ਲਾਲ ਨੇ ਇਸ ਸਮੱਸਿਆ ਦਾ ਹੱਲ ਸ਼ੁਰੂ ਕੀਤੇ ਜਾਣ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਾਜ਼ਾਰ ਵਾਸੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਗੇ | ਇਸ ਮੌਕੇ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ, ਮੇਅਰ ਰਾਮਪਾਲ ਉੱਪਲ ਸਮੇਤ ਕਈ ਅਧਿਕਾਰੀ ਮੌਕੇ ‘ਤੇ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਮੁੜ 1984 ਵਾਲਾ ਮਾਹੌਲ ਪੈਦਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀਆਂ- ਗੁਰਦੀਪ ਖੇੜਾ ਅਗਲੀ ਖ਼ਬਰ ਬਰਸਾਤੀ ਬਿਮਾਰੀਆਂ ਦੀ ਰੋਕਥਾਮ ਲਈ ਜੈਮਿਲਾਪ ਨੇ ਸਿਹਤ ਵਿਭਾਗ ਨੂੰ ਸਹਿਯੋਗ ਦਾ ਭਰੋਸਾ
Ad Position 24
No active advertisement