11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਫਗਵਾੜਾ ਹਲਕੇ ਦੇ ਪਿੰਡਾਂ ’ਚ ਨਾਜਾਇਜ਼ ਤੌਰ ’ਤੇ ਹੋ ਰਹੀ ਹੈ ਮਿੱਟੀ ਦੀ ਪੁਟਾਈ

Ad Position 21
No active advertisement
ਅਜੀਤ ਡੈਸਕ 18-07-2026

ਫਗਵਾੜਾ, 17 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਪਿੰਡਾਂ ‘ਚ ਨਜਾਇਜ਼ ਤੌਰ ‘ਤੇ ਮਿੱਟੀ ਦੀ ਪੁਟਾਈ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੇ | ਪਿੰਡਾਂ ਦੇ ਵਸਨੀਕਾਂ ਨੇ ਇਸ ਸਬੰਧੀ ਮੁੱਖ ਮੰਤਰੀ ਦੇ ਨਾਂਅ ‘ਤੇ ਇਕ ਮੰਗ ਪੱਤਰ ਵੀ ਡਾਕ ਰਾਹੀ ਭੇਜਿਆ | ਇਸ ਸਬੰਧੀ ਜਾਣਕਾਰੀ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਮਿੱਟੀ ਵੇਚਣ ਵਾਲੇ ਵਪਾਰੀ ਖੇਤਾਂ ਵਿਚੋਂ ਮਿੱਟੀ ਪੁਟਾ ਕੇ ਨਜਾਇਜ਼ ਮਾਈਨਿੰਗ ਕਰ ਰਹੇ ਹਨ | ਉਨ੍ਹਾਂ ਨੇ ਆਖਿਆ ਕਿ ਮਿੱਟੀ ਪੁੱਟਣ ਨਾਲ ਆਸ ਪਾਸ ਦੇ ਖੇਤਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ ਇਸ ਨਜਾਇਜ਼ ਮਾਈਨਿੰਗ ਨਾਲ ਸਾਡੇ ਪਿੰਡ ਦੇ ਪਾਸ ਜੋ ਗੰਦੀ ਵੇਈਾ ਜਾਂਦੀ ਹੈ ਉਹ ਮਿੱਟੀ ਪੁੱਟਣ ਨਾਲ ਸਾਡੇ ਪਿੰਡ ਦਾ ਬਹੁਤ ਨੁਕਸਾਨ ਕਰ ਸਕਦੀ ਹੈ, ਜਿਸ ਕਾਰਨ ਸਾਡੇ ਪਿੰਡ ਦਾ ਪੀਣ ਵਾਲਾ ਪਾਣੀ ਦੀ ਦੂਸ਼ਿਤ ਹੋਵੇਗਾ ਇਸ ਨਾਲ ਪਿੰਡ ਵਿਚ ਕਈ ਭਿਆਨਕ ਬਿਮਾਰੀਆਂ ਆ ਸਕਦੀਆਂ ਹਨ | ਪਿੰਡ ਵਾਸੀਆਂ ਨੇ ਆਖਿਆ ਕਿ ਇਸ ਨਜਾਇਜ਼ ਤੋਰ ਤੇ ਹੋ ਰਹੀ ਮਾਈਨਿੰਗ ਨੂੰ ਜਲਦ ਤੋ ਜਲਦ ਰੋਕਿਆ ਜਾਵੇ ਅਤੇ ਇਸ ਮਾਈਨਿੰਗ ਨਾਲ ਪਿੰਡ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਲਈ ਜੋ ਵਿਅਕਤੀ ਜ਼ਿੰਮੇਵਾਰ ਹਨ | ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪਿੰਡ ਵਾਸੀਆਂ ਨੂੰ ਇਨਸਾਫ਼ ਦਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭੁਲੱਥ ਹਲਕੇ ’ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਥਲ-ਪੁਥਲ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ ਅਗਲੀ ਖ਼ਬਰ ਤਲਵੰਡੀ ਮਹਿਮਾ ਵਿਖੇ ਜਿੰਮ ’ਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼
Ad Position 24