11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਤਲਵੰਡੀ ਮਹਿਮਾ ਵਿਖੇ ਜਿੰਮ ’ਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼

Ad Position 21
No active advertisement
ਅਜੀਤ ਡੈਸਕ 18-07-2026

ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)-ਤਲਵੰਡੀ ਮਹਿਮਾ ਵਿਖੇ ਭੇਦਭਰੀ ਹਾਲਤ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਮਿ੍ਤਕ ਨੌਜਵਾਨ ਦੀ ਪਹਿਚਾਣ ਜਸਕਰਨ ਗਿੱਲ ਉਰਫ਼ ਬੱਕਰਾ ਪੁੱਤਰ ਰਾਜ ਕੁਮਾਰ ਵਾਸੀ ਤਲਵੰਡੀ ਮਹਿਮਾ ਵਜੋਂ ਹੋਈ| ਮਿ੍ਤਕ ਨੌਜਵਾਨ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਪਿੰਡ ਮੇਲਾ ਸੀ ਤੇ ਜਸਕਰਨ ਮੇਲੇ ਵਿਚ ਗਿਆ ਸੀ ਰਾਤ ਲਗਪਗ 8:30 ਤੋਂ 9 ਵਜੇ ਦੇ ਵਿਚਕਾਰ ਉਸਦੀ ਆਪਣੇ ਲੜਕੇ ਨਾਲ ਫ਼ੋਨ ‘ਤੇ ਗੱਲ ਹੋਈ | ਜਿਸ ਤੋਂ ਬਾਅਦ ਉਸ ਨਾਲ ਕੋਈ ਗੱਲ ਨਹੀਂ ਹੋਈ ਤੇ ਉਹ ਸਾਰੀ ਰਾਤ ਆਪਣੇ ਲੜਕੇ ਦੀ ਭਾਲ ਕਰਦੇ ਰਹੇ | ਅੱਜ ਸਵੇਰੇ ਉਨ੍ਹਾਂ ਨੂੰ ਪਿੰਡ ਦੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਪਿੰਡ ਦੀ ਟੈਂਕੀ ਨੇੜੇ ਬਣੇ ਜਿੰਮ ਦੇ ਕਮਰੇ ਵਿਚ ਉਨ੍ਹਾਂ ਦੇ ਲੜਕੇ ਦੀ ਲਾਸ਼ ਪਈ ਹੋਈ ਹੈ | ਜਿਸ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤੇ ਇਸ ਸਬੰਧੀ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਗਿਆ | ਸੂਚਨਾ ਮਿਲਣ ‘ਤੇ ਏ.ਐੱਸ.ਆਈ. ਬਖ਼ਸ਼ੀਸ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲਿਆ | ਏ.ਐੱਸ.ਆਈ. ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬੀ.ਐਨ.ਐਸ. 194 ਤਹਿਤ ਕਾਰਵਾਈ ਕਰਦਿਆਂ ਮਿ੍ਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ | ਦੂਜੇ ਪਾਸੇ ਮਿ੍ਤਕ ਨੌਜਵਾਨ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਦੇ ਲੜਕੇ ਦਾ ਕਤਲ ਹੋਇਆ ਹੈ ਕਿਉਂਕਿ ਉਸਦੇ ਸਰੀਰ ‘ਤੇ ਗੁੱਝੀਆਂ ਸੱਟਾਂ ਦੇ ਨਿਸ਼ਾਨ ਹਨ | ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਹਲਕੇ ਦੇ ਪਿੰਡਾਂ ’ਚ ਨਾਜਾਇਜ਼ ਤੌਰ ’ਤੇ ਹੋ ਰਹੀ ਹੈ ਮਿੱਟੀ ਦੀ ਪੁਟਾਈ ਅਗਲੀ ਖ਼ਬਰ ਪ੍ਰਾਈਵੇਟ ਸਕੂਲ ਫ਼ੀਸਾਂ ਵਿਚ ਕੀਤੇ ਵਾਧੇ ਸੰਬੰਧੀ ਰਿਪੋਰਟ ਸਿੱਖਿਆ ਵਿਭਾਗ ਜਮ੍ਹਾਂ ਕਰਵਾਉਣ-ਅਕਾਸ਼ ਬਾਂਸਲ
Ad Position 24