11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰਾਈਵੇਟ ਸਕੂਲ ਫ਼ੀਸਾਂ ਵਿਚ ਕੀਤੇ ਵਾਧੇ ਸੰਬੰਧੀ ਰਿਪੋਰਟ ਸਿੱਖਿਆ ਵਿਭਾਗ ਜਮ੍ਹਾਂ ਕਰਵਾਉਣ-ਅਕਾਸ਼ ਬਾਂਸਲ

Ad Position 21
No active advertisement
ਅਜੀਤ ਡੈਸਕ 18-07-2026

ਕਪੂਰਥਲਾ, 17 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਪ੍ਰਾਈਵੇਟ ਸਕੂਲਾਂ ਵਲੋਂ ਫ਼ੀਸਾਂ ਵਿਚ ਕੀਤੇ ਗਏ ਵਾਧੇ ਸਬੰਧੀ ਮੰਗੀ ਗਈ ਸੂਚਨਾ ਦੋ ਦਿਨ ਦੇ ਅੰਦਰ ਅੰਦਰ ਸਿੱਖਿਆ ਵਿਭਾਗ ਕੋਲ ਜਮਾਂ ਕਰਵਾਈ ਜਾਵੇ | ਇਹ ਗੱਲ ਅੱਜ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ | ਉਨ੍ਹਾਂ ਕਿਹਾ ਕਿ ਦੀ ਪੰਜਾਬ ਰੈਗੂਲਾਈਜੇਸ਼ਨ ਆਫ਼ ਫ਼ੀਸ ਆਫ਼ ਅਨਏਡਿਡ ਐਜੂਕੇਸ਼ਨ ਇੰਸਟੀਚਿਊਟ ਐਕਟ 2016-17 ਤੇ ਸੋਧ ਐਕਟ 2019 ਦੀਆਂ ਸ਼ਰਤਾਂ ਦੀ ਪਾਲਣਾ ਸਬੰਧੀ ਜ਼ਿਲ੍ਹੇ ਦੇ ਸਕੂਲਾਂ ਕੋਲੋਂ ਰਿਪੋਰਟ ਮੰਗੀ ਗਈ ਸੀ ਪਰ ਹਾਲੇ ਚਾਰ ਸਕੂਲਾਂ ਨੇ ਇਹ ਰਿਪੋਰਟ ਜਮਾਂ ਨਹੀਂ ਕਰਵਾਈ | ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਿ ਡਿਫਾਲਟਰ ਸਕੂਲਾਂ ਨੂੰ ਤੁਰੰਤ ਨੋਟਿਸ ਜਾਰੀ ਕਰਕੇ ਦੋ ਦਿਨ ਵਿਚ ਜਵਾਬ ਮੰਗਿਆ ਜਾਵੇ, ਜੇਕਰ ਫਿਰ ਵੀ ਰਿਪੋਰਟ ਨਹੀਂ ਆਉਂਦੀ ਤਾਂ ਐਕਟ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ | ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਈ-ਪੰਜਾਬ ਪੋਰਟਲ ਫ਼ੀਸਾਂ ਦਾ ਵੇਰਵਾ ਨਿਸ਼ਚਿਤ ਸਮੇਂ ਅੱਪਲੋਡ ਕੀਤਾ ਜਾਵੇ | ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੱਚੇ ਦੇ ਮਾਤਾ ਪਿਤਾ ਨੂੰ ਜੇ ਸਕੂਲ ਦੀਆਂ ਫ਼ੀਸਾਂ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 01822-233777 ਜਾਂ dc.kpr0punjab.gov.in ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਮਹਿਮਾ ਵਿਖੇ ਜਿੰਮ ’ਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼ ਅਗਲੀ ਖ਼ਬਰ ਬੀ. ਕੇ. ਯੂ. ਏਕਤਾ ਡਕੌਂਦਾ ਯੂਨੀਅਨ ਨੇ ਦਿੱਤਾ ਪਾਵਰਕਾਮ ਦੇ ਸਹਾਇਕ ਚੀਫ਼ ਇੰਜੀਨੀਅਰ ਨੂੰ ਮੰਗ ਪੱਤਰ
Ad Position 24