10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਸਮੇਂ ਦੀ ਮੁੱਖ ਲੋੜ : ਕਾਮਰੇਡ ਮਹਿੰਗਾ ਸਿੰਘ

Ad Position 21
No active advertisement
ਅਜੀਤ ਡੈਸਕ 18-07-2026
ਕਾਲਾ ਸੰਘਿਆਂ, 17 ਜੁਲਾਈ (ਬਲਜੀਤ ਸਿੰਘ ਸੰਘਾ)-ਮਾਣਮੱਤੇ ਇਤਿਹਾਸ ਨਾਲੋਂ ਟੁੱਟਣ ਤੇ ਬਜ਼ੁਰਗਾਂ ਨਾਲ ਸਾਂਝ ਨਾ ਰੱਖਣ ਕਾਰਨ ਨੌਜਵਾਨ ਪੀੜ੍ਹੀ ਕੁਰਾਹੇ ਪੈ ਕੇ ਨਸ਼ਿਆਂ ਆਦਿ ਕੁਰੀਤੀਆਂ ਦੀ ਲਪੇਟ ‘ਚ ਆ ਰਹੀ ਹੈ ਅਤੇ ਚੰਗੇ ਸਮਾਜ ਲਈ ਖ਼ਤਰਾ ਪੈਦਾ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਡੋ ਅਮਰੀਕਨ ਗ਼ਦਰੀ ਬਾਬੇ ਯਾਦਗਾਰੀ ਫਾਊਡੇਸਨ ਦੇ ਪ੍ਰਧਾਨ ਕਾਮਰੇਡ ਮਹਿੰਗਾ ਸਿੰਘ ਸੰਧੂ ਚੱਠਾ ਨੇ ਕਰਦਿਆਂ ਕਿਹਾ ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਭਵਿੱਖ ਸਾਨੂੰ ਮੁਆਫ਼ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਸਮੇਂ ਦੀ ਮੁੱਖ ਲੋੜ ਹੈ, ਜਿਸ ਲਈ ਸਾਰੇ ਮਾਪਿਆਂ ਨੂੰ ਆਪਣੇ ਫ਼ਰਜ਼ ਸੁਚੇਤਤਾ ਨਾਲ ਨਿਭਾਉਣੇ ਚਾਹੀਦੇ ਹਨ | ਚੰਗੇਰੇ ਭਵਿੱਖ ਲਈ ਸਾਨੂੰ ਆਪਣੇ ਬੱਚੇ ਤੇ ਆਪਣੇ ਚੌਗਿਰਦੇ, ਵਾਤਾਵਰਣ ਨੂੰ ਸਾਂਭ ਲੈਣਾ ਹੀ ਅਸਲ ਅਮੀਰੀ ਹੈ | ਮਹਿੰਗਾ ਸਿੰਘ ਨੇ ਧਰਤੀ ਤੇ ਮਨੁੱਖ ਦੀ ਘੱਟ ਰਹੀ ਉਮਰ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ’ਤੇ ਚਿੰਤਾ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਏਕ ਨੂਰ ਸੁਸਾਇਟੀ ਨਡਾਲਾ ਨੇ ਲੋੜਵੰਦ ਵਿਦਿਆਰਥਣ ਦੀ ਫ਼ੀਸ ਭਰੀ
Ad Position 24