15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਐਕਟਿਵਾ ਚੋਰੀ ਹੋਣ ਦੇ 49 ਦਿਨ ਬੀਤ ਜਾਣ ਦੇ ਬਾਵਜੂਦ ਕੇਸ ਦਰਜ ਨਾ ਹੋਣ ਤੋਂ ਪੀੜਤ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 19-07-2026
ਫਗਵਾੜਾ, 18 ਜੁਲਾਈ ( ਹਰਜੋਤ ਸਿੰਘ ਚਾਨਾ)- ਥਾਣਾ ਸਿਟੀ ਪੁਲਿਸ ਦਾ ਹੁਣ ਇਹ ਹਾਲ ਹੋ ਚੁੱਕਾ ਹੈ ਕਿ ਜੇਕਰ ਕਿਸੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦਾ ਕੇਸ ਦਰਜ ਕਰਨ ਦੀ ਥਾਂ ‘ਤੇ ਉਸ ਨੂੰ ਥਾਣੇ ਦੇ ਗੇੜੇ ਮਰਵਾ ਕੇ ਹੀ ਥਕਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਘਰ ਬੈਠਣਾ ਹੀ ਬਿਹਤਰ ਸਮਝੇ ਤੇ ਆਪਣਾ ਕੇਸ ਦਰਜ ਕਰਵਾਉਣ ਲਈ ਥਾਣੇ ਨਾ ਹੀ ਆਵੇ ਜਿਸ ਕਾਰਨ ਪੀੜਤ ਪ੍ਰੇਸ਼ਾਨ ਹਨ | ਅਜਿਹਾ ਹੀ ਇੱਕ ਮਾਮਲਾ ਅੱਜ ਸਾਹਮਣੇ ਆਇਆ ਜਿਸ ‘ਚ ਐਕਟਿਵਾ ਚੋਰੀ ਹੋਣ ਦੇ 49 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਕੇਸ ਦਰਜ ਕਰਨਾ ਜਾਇਜ਼ਾ ਨਹੀਂ ਸਮਝਿਆ | ਜਾਣਕਾਰੀ ਦਿੰਦਿਆਂ ਸੰਜੀਵ ਕੌੜਾ ਨੇ ਦੱਸਿਆ ਕਿ 30 ਮਈ ਦੀ ਸ਼ਾਮ ਨੂੰ ਉਹ ਆਪਣੀ ਐਕਟਿਵਾ ਐਸਡੀਐਮ ਦਫ਼ਤਰ ਨੇੜੇ ਦੀਪਕ ਕੋਲਡ ਡਿ੍ੰਕਸ ਦੀ ਦੁਕਾਨ ਦੇ ਬਾਹਰ ਖੜ੍ਹੀ ਕਰਕੇ ਕੁੱਝ ਮਿੰਟਾਂ ਲਈ ਅੰਦਰ ਗਿਆ ਸੀ ਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਉਸਦੀ ਐਕਟਿਵਾ ਗਾਇਬ ਸੀ ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ | ਪੀੜਤ ਨੇ ਦੱਸਿਆ ਕਿ ਉਹ ਕਈ ਵਾਰ ਥਾਣਾ ਸਿਟੀ ਦੇ ਚੱਕਰ ਮਾਰ ਚੁੱਕਾ ਹੈ ਪਰ ਪੁਲਿਸ ਨੇ ਨਾ ਤਾਂ ਕੇਸ ਦਰਜ ਕੀਤਾ ਤੇ ਨਾ ਹੀ ਵਾਹਨ ਨੂੰ ਬਰਾਮਦ ਕਰਨ ਲਈ ਕੋਈ ਕਾਰਵਾਈ ਕੀਤੀ | ਉਸਨੇ ਮੰਗ ਕੀਤੀ ਕਿ ਇਸ ਮਾਮਲੇ ਦਾ ਕੇਸ ਦਰਜ ਕਰਕੇ ਉਸਨੂੰ ਇਨਸਾਫ਼ ਦੁਆਇਆ ਜਾਵੇ | ਇਸ ਸਬੰਧੀ ਜਦੋਂ ਐਸ.ਪੀ. ਮਾਧਵੀ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਤੇ ਥਾਣਾ ਸਿਟੀ ਮੁਖੀ ਨੂੰ ਤੁਰੰਤ ਕੇਸ ਦਰਜ ਤੇ ਮਾਮਲੇ ਦੀ ਜਾਂਚ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਈ-ਰਿਕਸ਼ਾ ਚਾਲਕ ਦੀ ਅਣਪਛਾਤੇ ਲੁਟੇਰੇ ਕੁੱਟਮਾਰ ਕਰਕੇ ਨਗਦੀ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਔਰਤਾਂ ਨੂੰ ਦਿੱਤੇ ਜਾਣ ਵਾਲੇ ਪਦਮਾ ਐਵਾਰਡਜ਼ ਲਈ ਸਿਫ਼ਾਰਸ਼ਾਂ 31 ਜੁਲਾਈ ਤੱਕ ਭੇਜੀਆਂ ਜਾਣ-ਅਕਾਸ਼ ਬਾਂਸਲ
Ad Position 24