ਭੁਲੱਥ, 18 ਜੁਲਾਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਰਜਿ: ਦੀ ਮਹੀਨਾਵਾਰ ਮੀਟਿੰਗ ਭੋਗਪੁਰ ਰੋਡ ਭੁਲੱਥ ਵਿਖੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਬੇਰੀਆਂ ਵਾਲਾ ਰਾਜਪੁਰ ਵਿਖੇ ਫਕੀਰ ਸਿੰਘ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਮੀਤ ਪ੍ਰਧਾਨ ਪੰਜਾਬ ਸਰਪੰਚ ਸੁਰਿੰਦਰ ਸਿੰਘ ਸ਼ੇਰ ਗਿੱਲ ਖੱਸਣ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਅਮਰੀਕਾ ਸਰਕਾਰ ਨਾਲ ਵਪਾਰ ਸਮਝੌਤਾ ਕਰਨ ਜਾ ਰਹੀ ਹੈ ਤੁਰੰਤ ਰੱਦ ਕਰੇ ਕਿਉਂਕਿ ਇਸਦੇ ਨਾਲ ਦੇਸ਼ ਦੀ ਕਿਸਾਨੀ ਹੋਰ ਘਾਟੇ ਵਿਚ ਜਾਵੇਗੀ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਾਰ ਪੰਜਾਬ ਅੰਦਰ ਮੌਸਮੀ ਬਰਸਾਤ ਬਹੁਤ ਘੱਟ ਹੋ ਰਹੀ ਹੈ, ਜਿਸ ਕਰਕੇ ਖੇਤੀ ਸੈਕਟਰ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਯੂਨੀਅਨ ਮੰਗ ਕਰਦੀ ਹੈ ਕਿ ਜੋ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਉਸਨੂੰ ਬੰਦ ਕਰਕੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਕਿ ਝੋਨੇ ਦੀ ਫ਼ਸਲਾਂ ਨੂੰ ਸੋਕੇ ਤੋਂ ਰਾਹਤ ਮਿਲ ਸਕੇ | ਇਸ ਮੌਕੇ ਕੁਲਬੀਰ ਸਿੰਘ ਖੱਸਣ, ਇੰਸਪੈਕਟਰ ਜਨਕ ਰਾਜ, ਸੁਖਵਿੰਦਰ ਸਿੰਘ ਖੱਸਣ, ਦਲਜੀਤ ਸਿੰਘ ਲਿੱਟਾਂ, ਅਜੀਤ ਸਿੰਘ, ਦਲੀਪ ਸਿੰਘ, ਹਰਦੇਵ ਸਿੰਘ ਮਾਡਲ ਟਾਊਨ, ਭੁਪਿੰਦਰਜੀਤ ਸਿੰਘ ਮਾਨਾ ਤਲਵੰਡੀ, ਮਨਜਿੰਦਰਜੀਤ ਸਿੰਘ, ਦਸਤਾਰ ਸਿੰਘ ਭਗਵਾਨਪੁਰ, ਖੁਸ਼ਪਾਲ ਸਿੰਘ ਬਾਗਵਾਨਪੁਰ, ਮਨਜੀਤ ਸਿੰਘ ਖੱਸਣ, ਸਤਨਾਮ ਸਿੰਘ ਤੇ ਹੋਰ ਹਾਜ਼ਰ ਸਨ |