06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਤੀਆਂ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 23-07-2026
ਬੇਗੋਵਾਲ, 22 ਜੁਲਾਈ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਜਿੱਥੇ ਸਮਾਜ ਸੇਵੀ ਕੰਮਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਉੱਥੇ ਹੀ ਅਲੋਪ ਹੁੰਦੇ ਜਾ ਰਹੇ ਪੁਰਾਤਨ ਸਭਿਆਚਾਰ ਦੇ ਅੰਗ ਧੀਆਂ ਦੇ ਤਿਉਹਾਰ ਨੂੰ ਅਜੋਕੀ ਪੀੜੀ ਵਿਚ ਮੁੜ ਸੁਰਜੀਤ ਰੱਖਣ ਲਈ ਧੀਆਂ ਦਾ ਤਿਉਹਾਰ ਸਥਾਨਕ ਕਸਬੇ ਦੇ ਇੱਕ ਰਿਜ਼ੋਰਟ ਵਿਚ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ, ਸਕੱਤਰ ਬਲਜਿੰਦਰ ਕੁਮਾਰ ਗਾਂਧੀ ਦੀ ਅਗਵਾਈ ਹੇਠ ਤੇ ਕਲੱਬ ਦੇ ਸੀਨੀਅਰ ਮੈਂਬਰ ਰਾਕੇਸ਼ ਕੁਮਾਰ ਸਡਾਨਾ, ਸਤਨਾਮ ਕੌਰ ਤੇ ਕਿਰਨਦੀਪ ਕੌਰ ਦੇ ਵੱਡੇ ਸਹਿਯੋਗ ਨਾਲ ਮਨਾਇਆ ਗਿਆ | ਜਦਕਿ ਸਮਾਗਮ ਵਿਚ ਡਾ. ਅੰਮਿ੍ਤਪਾਲ ਸਿੰਘ ਅਤੇ ਡਾ. ਅੰਮਿ੍ਤਪਾਲ ਕੌਰ ਤੇ ਮਨਦੀਪ ਕੌਰ ਅਰੋੜਾ ਭੋਗਪੁਰ ਤੋਂ ਵਿਸ਼ੇਸ਼ ਤੌਰ ਤੇ ਪੁੱਜੇ | ਇਸ ਤਿਉਹਾਰ ਨੂੰ ਮਨਾਉਣ ਸਮੇਂ ਰੋਟਰੀ ਕਲੱਬ ਬੇਗੋਵਾਲ ਗਰੇਟਰ ਦੇ ਸਮੂਹ ਪਰਿਵਾਰ ਤੇ ਪੁੱਜੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦੀਆਂ ਇਸਤਰੀਆਂ ਵੱਲੋਂ ਪਾਏ ਗਏ ਪੰਜਾਬੀ ਸਭਿਆਚਾਰਕ ਨੂੰ ਦਰਸਾਉਂਦੇ ਪਹਿਰਾਵੇ, ਸੋਲੋ ਡਾਂਸ ਗਿੱਧਾ ਭੰਗੜਾ ਬੱਚਿਆਂ ਦੀਆਂ ਗੇਮਾਂ ਦੇ ਸਵਾਲ ਜਵਾਬ ਤੇ ਹੋਰ ਪੇਸ਼ ਕੀਤੀਆਂ ਪੇਸ਼ਕਾਰੀਆਂ ਪੰਜਾਬੀ ਸਭਿਆਚਾਰ ਨੂੰ ਖ਼ੂਬ ਦਰਸਾ ਰਹੀਆਂ ਸਨ | ਇਸ ਸਮੇਂ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਨੇ ਦੱਸਿਆ ਕਿ ਇਹ ਤਿਉਹਾਰ ਮਨਾਉਣ ਦਾ ਮਨੋਰਥ ਕੇਵਲ ਤੇ ਕੇਵਲ ਇੱਕ ਮਨੋਰੰਜਨ ਨਹੀਂ ਸੀ ਬਲਕਿ ਪੁਰਾਤਨ ਇਸ ਤੀਆਂ ਦੇ ਤਿਉਹਾਰ ਨੂੰ ਮੁੜ ਸੁਰਜੀਤ ਰੱਖਣ ਲਈ ਇੱਕ ਉਪਰਾਲਾ ਸੀ | ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਜਿੱਥੇ ਕਲੱਬ ਮੈਂਬਰਾਂ ਦਾ ਵੱਡਾ ਸਹਿਯੋਗ ਰਿਹਾ ਉੱਥੇ ਸਡਾਨਾ ਪਰਿਵਾਰ ਸਤਨਾਮ ਕੌਰ ਤੇ ਕਿਰਨਦੀਪ ਕੌਰ ਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਦੇ ਸੁਚੱਜੇ ਪ੍ਰਬੰਧਾਂ ਨਾਲ ਇਹ ਸਮਾਗਮ ਯਾਦਗਾਰੀ ਹੋਰ ਨਿੱਬੜਿਆ ਹੈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਚੇਅਰਮੈਨ ਵਿੱਦਿਆ ਸਾਗਰ, ਰਕੇਸ਼ ਕੁਮਾਰ ਸਡਾਨਾ, ਬਲਜਿੰਦਰ ਗਾਂਧੀ, ਭੁਪਿੰਦਰ ਸਿੰਘ ਰਾਜੂ, ਧਰਮਪਾਲ ਸਰਾਫ, ਜਨਕ ਸਿੰਘ, ਚੇਤਨ ਢੀਂਗਰਾ, ਰੂਪ ਸਿੰਘ ਖਾਸਰੀਆ, ਲਖਵਿੰਦਰ ਸਿੰਘ ਫੌਜੀ, ਮਾਸਟਰ ਦਲਜੀਤ ਸਿੰਘ ਪਟਵਾਲੀਆ, ਸਤਨਾਮ ਕੌਰ, ਭੁਪਿੰਦਰ ਕੌਰ, ਨਰਿੰਦਰ ਕੌਰ ਤੇ ਰਾਧਿਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇਕਰ ਕਿਸਾਨਾਂ ਦੇ ਹਿਤਾਂ ਨੂੰ ਅੱਖੋਂ ਪਰੋਖੇ ਕਰਕੇ ਕੋਈ ਸਮਝੌਤਾ ਕੀਤਾ ਗਿਆ ਤਾਂ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ
Ad Position 24
No active advertisement