06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੰਨੇ ਦੀ ਸਬਸਿਡੀ ਨੂੰ ਲੈ ਕੇ ਵਫ਼ਦ ਐੱਸ. ਡੀ. ਐੱਮ. ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 28-07-2026
ਫਗਵਾੜਾ, 27 ਜੁਲਾਈ (ਹਰਜੋਤ ਸਿੰਘ ਚਾਨਾ)-ਕਿਸਾਨਾਂ ਵਲੋਂ ਸਪਲਾਈ ਕੀਤੇ ਗੰਨੇ ਦੀ ਸਬਸਿਡੀ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਦੇ ਖਾਤਿਆਂ ‘ਚ ਨਾ ਆਉਣ ਦੇ ਸਬੰਧ ‘ਚ ਕਿਸਾਨਾਂ ਦਾ ਵਫ਼ਦ ਅੱਜ ਐਸ. ਡੀ. ਐਮ. ਨਵਜੋਤ ਸ਼ਰਮਾ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕਮਲਜੀਤ ਸਿੰਘ, ਨਰਦੀਪ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਖੰਡ ਮਿੱਲ ਫਗਵਾੜਾ ਨੂੰ ਹਰੇਕ ਪਿੜਾਈ ਸੀਜ਼ਨ ‘ਚ ਗੰਨਾ ਸਪਲਾਈ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ 2025-26 ‘ਚ ਕਿਸਾਨਾਂ ਵਲੋਂ ਸਪਲਾਈ ਕੀਤੇ ਗੰਨੇ ਦੀ ਜਿਹੜੀ ਸਰਕਾਰ ਦੁਆਰਾ 68.50 ਰੁਪਏ ਦੀ ਸਬਸਿਡੀ ਅਦਾ ਕਰਨੀ ਸੀ ਉਹ ਸਾਡੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਨਹੀਂ ਪ੍ਰਾਪਤ ਹੋਈ ਜਦਕਿ ਸਰਕਾਰ ਨੇ ਇਸ ਰਕਮ ਨੂੰ ਸਮੇਂ ਨਾਲ ਦੇਣ ਦਾ ਵਾਅਦਾ ਕੀਤਾ ਸੀ | ਉਨ੍ਹਾਂ ਮੰਗ ਕੀਤੀ ਕਿ ਖੰਡ ਮਿੱਲ ਫਗਵਾੜਾ ਦੇ ਗੰਨਾ ਕਾਸ਼ਤਕਾਰਾ ਨੂੰ ਸਬਸਿਡੀ ਰਕਮ ਤੁਰੰਤ ਜਾਰੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਕਾਬੂ ਅਗਲੀ ਖ਼ਬਰ ਪਿ੍ੰ: ਗੁਰਮੀਤ ਪਲਾਹੀ ਨੂੰ ‘ਸਾਹਿਤ ਸਦਭਾਵਨਾ ਪੁਰਸਕਾਰ ’ਤੇ ਡਾ. ਤਿਰਲੋਕ ਸਿੰਘ ਆਨੰਦ ਨੂੰ ‘ਫੈਲੋਸ਼ਿਪ’ ਦਿੱਤੀ ਜਾਵੇਗੀ-...
Ad Position 24
No active advertisement