06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨਿਰਮਲ ਕੁਟੀਆ ਬੂੜੇਵਾਲ ਵਿਖੇ ਬਾਬਾ ਅਮਰਦਾਸ ਦੀ ਬਰਸੀ ਬਣਾਈ ਗਈ

Ad Position 21
No active advertisement
ਅਜੀਤ ਡੈਸਕ 28-07-2026
ਤਲਵੰਡੀ ਚੌਧਰੀਆਂ, 27 ਜੁਲਾਈ (ਪਰਸਨ ਲਾਲ ਭੋਲਾ)-ਉਦਾਸੀਨ ਸੰਪਰਦਾਇ ਬ੍ਰਹਮਲੀਨ ਸ੍ਰੀ ਸ੍ਰੀ108 ਬਾਬਾ ਅਮਰਦਾਸ ਦੀ ਸਾਲਾਨਾ ਬਰਸੀ ਨਿਰਮਲ ਕੁਟੀਆ ਬੂੜੇਵਾਲ ਵਿਖੇ ਸੰਤ ਬਾਬਾ ਨਿਰਮਲ ਦਾਸ ਅਤੇ ਸੇਵਾਦਾਰ ਸੋਨੀ ਵਲੋਂ ਗ੍ਰਾਮ ਪੰਚਾਇਤ, ਨਗਰ ਤੇ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਈ ਗਈ |ਸ਼ਰਧਾਵਾਨ ਸ਼ਰਧਾਲੂਆਂ ਵੱਲੋਂ ਰਖਾਏ ਗਏ 11 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਸੇਵਾਦਾਰ ਸੋਨੀ ਜੀ ਵੱਲੋਂ ਪਾਠ ਰਖਵਾਉਣ ਵਾਲੇ ਸ਼ਰਧਾਵਾਨਾਂ ਨੂੰ ਗੁਰ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ | ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਦੇ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਹਰਪਾਲ ਸਿੰਘ ਹਜ਼ੂਰੀ ਜਥਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ, ਗੁਰਪ੍ਰੀਤ ਸਿੰਘ ਹਜ਼ੂਰੀ ਜਥਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਹੋਰ ਜਥਿਆਂ ਨੇ ਸੰਗਤ ਨੂੰ ਆਪਣੇ ਸ਼ਬਦ ਕੀਰਤਨ ਰਾਹੀਂ ਗੁਰੂ ਘਰ ਨਾਲ ਜੋੜਿਆ | ਇਸ ਧਾਰਮਿਕ ਸਮਾਗਮ ਵਿਚ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟੇ ਵਾਲੇ ਅਤੇ ਬਾਬਾ ਜੈ ਸਿੰਘ ਜੀ ਡੇਰਾ ਸ਼੍ਰੀ ਚੰਦ ਮਹਿਮਦਵਾਲ ਵਾਲੇ ਆਪਣੇ ਜਥਿਆਂ ਨਾਲ ਸੰਗਤਾਂ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ | ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਆਪਣੇ ਸਾਥੀਆਂ ਨਾਲ ਨਿਰਮਲ ਕੁਟੀਆ ਬੂੜੇਵਾਲ ਨਤਮਸਤਕ ਹੋਏ, ਸੰਤ ਬਾਬਾ ਅਮਰਦਾਸ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਅਤੇ ਸੰਤ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ | ਸੰਤ ਬਾਬਾ ਨਿਰਮਲ ਦਾਸ ਵਲੋਂ ਆਏ ਸੰਤ ਮਹਾਂਪੁਰਸ਼ਾਂ, ਰਾਣਾ ਇੰਦਰ ਪ੍ਰਤਾਪ ਸਿੰਘ, ਅਤੇ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਅਤੇ ਬਰਸੀਆਂ ਸੰਗਤ ਦੇ ਸਹਿਯੋਗ ਨਾਲ ਹੀ ਸਫਲਤਾ ਪੂਰਵਕ ਮਨਾਈਆਂ ਜਾਂਦੀਆਂ ਹਨ | ਇਸ ਮੌਕੇ ਤੇ ਸਰਪੰਚ ਜੋਗਿੰਦਰ ਸਿੰਘ ਦੰਦੂਪੁਰ ,ਗੁਰਦਿਆਲ ਸਿੰਘ ਪ੍ਰਧਾਨ, ਸਰਪੰਚ ਆਤਮਾ ਰਾਮ ਬੂੜੇਵਾਲ, ਸਰਪੰਚ ਰੇਸ਼ਮ ਸਿੰਘ ਮੰਗੂਪੁਰ, ਪ੍ਰੀਤਮ ਸਿੰਘ ਧੰਜੂ, ਬਲਵੰਤ ਸਿੰਘ ਜੇ.ਈ., ਬਲਕਾਰ ਸਿੰਘ ਜੇ.ਈ., ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੰਦੂਪੁਰ, ਸਾਬਕਾ ਸਰਪੰਚ ਅਵਤਾਰ ਸਿੰਘ, ਨੰਬਰਦਾਰ ਮੰਗਲ ਭੱਟੀ,ਮਾਸਟਰ ਨਿਰੰਜਨ ਸਿੰਘ, ਕਸ਼ਮੀਰ ਸਿੰਘ ਭੱਟੀ ਸਮਾਜ ਸੇਵੀ, ਅਮਰਜੀਤ ਸਿੰਘ ਸਾਬਕਾ ਸੈਕਟਰੀ, ਮਾਸਟਰ ਜੀਤ ਸਿੰਘ ਟਿੱਬਾ, ਜਸਵਿੰਦਰ ਸਿੰਘ ਧੰਜੂ, ਕਿਸਾਨ ਆਗੂ ਹੁਕਮ ਸਿੰਘ ਨੂਰੋਵਾਲ, ਮਾਸਟਰ ਰੇਸ਼ਮ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ’ਤੇ ਦੋਹਰੀ ਮਾਰ: ਪੰਜਾਬ ਸਰਕਾਰ ਬਿਜਲੀ ਦੇਣ ਵਿਚ ਨਾਕਾਮ, ਕੇਂਦਰ ਸਰਕਾਰ ਖਾਦ ਮੁਹੱਈਆ ਕਰਵਾਉਣ ਵਿਚ ਅਸਫ਼ਲ- ਧਾਲ... ਅਗਲੀ ਖ਼ਬਰ ਡਾ. ਦਵਿੰਦਰਪਾਲ ਸਿੰਘ ਕਾਲੜਾ ਅਕਾਲੀ ਦਲ ਦੀ ਹਲਕੇ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਪਰਮਜੀਤ ਸਿੰਘ ਦੁਆਬਾ ਕੋ ਚੇਅਰਮੈਨ ਬਣ...
Ad Position 24
No active advertisement