22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਭੁੱਖ ਹੜ੍ਹਤਾਲ 9ਵੇਂ ਦਿਨ ’ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 29-07-2026

ਕਪੂਰਥਲਾ, 28 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਵਲੋਂ ਲੀਗਲ ਏਡ ਡਿਫੈਂਸ ਕਾਉਂਸਲ ਨੀਤੀ ਦੇ ਵਿਰੋਧ ਵਿਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਐਸ.ਐਸ. ਮੱਲੀ ਦੀ ਅਗਵਾਈ ਵਿਚ ਚੱਲ ਰਹੀ ਭੁੱਖ ਹੜ੍ਹਤਾਲ ਅੱਜ 9ਵੇਂ ਦਿਨ ਵਿਚ ਦਾਖਲ ਹੋ ਗਈ | ਬਾਰ ਦੇ ਅੱਜ ਸਾਬਕਾ ਪ੍ਰਧਾਨ ਸੁਰੇਸ਼ ਕਾਲੀਆ, ਸਾਬਕਾ ਸਕੱਤਰ ਸੁਰੇਸ਼ ਅਰੋੜਾ, ਸਾਬਕਾ ਸਕੱਤਰ ਦਰਸ਼ਨ ਸਿੰਘ, ਗੁਲਸ਼ਨ ਲਾਲ ਸ਼ਰਮਾ, ਡੇਵਿਡ ਜ਼ੋਨ, ਅਕਸ਼ਿਤ ਕਾਲੀਆ, ਜਸਮੀਤ ਮਠਾਰੂ, ਅੰਤਰਜੋਤ ਸਿੰਘ ਕੰਗ, ਦੀਪਿਕਾ ਸ਼ੀਤਲ, ਪੂਜਾ ਨੇਗੀ, ਮਨਪ੍ਰੀਤ ਕੌਰ, ਅਮਰਪਾਲ ਸਿੰਘ (ਸਾਰੇ ਐਡਵੋਕੇਟ) ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਭੁੱਖ ਹੜ੍ਹਤਾਲ ‘ਤੇ ਬੈਠੇ | ਇਸ ਮੌਕੇ ਬੋਲਦਿਆਂ ਐਡਵੋਕੇਟ ਐਸ.ਐਸ. ਮੱਲੀ ਨੇ ਭੁੱਖ ਹੜ੍ਹਤਾਲ ‘ਤੇ ਬੈਠੇ ਬਾਰ ਦੇ ਮੈਂਬਰਾਂ ਤੇ ਉਨ੍ਹਾਂ ਦਾ ਸਮਰਥਨ ਦੇਣ ਵਾਲੇ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਲੀਗਲ ਏਡ ਡਿਫੈਂਸ ਕਾਉਂਸਲ ਨੀਤੀ ਨੂੰ ਵਾਪਸ ਨਹੀਂ ਲਿਆ ਜਾਂਦਾ, ਉਹ ਉਦੋਂ ਤੱਕ ਆਪਣਾ ਸੰਘਰਸ਼ ਤੇ ਨੌ ਵਰਕ ਅੰਦੋਲਨ ਜਾਰੀ ਰੱਖਣਗੇ | ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਵਕੀਲ ਭਾਈਚਾਰਾ ਆਪਣੇ ਸਵੈ ਸਨਮਾਨ, ਸੁਤੰਤਰਤਾ ਅਤੇ ਪੇਸ਼ੇ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ ਤੇ ਲੀਗਲ ਏਡ ਡਿਫੈਂਸ ਕਾਉਂਸਲ ਨੀਤੀ ਨੂੰ ਵਾਪਸ ਕਰਵਾਉਣ ਲਈ ਦਿ੍ੜਤਾ ਨਾਲ ਸੰਘਰਸ਼ ਕਰੇਗਾ | ਭੁੱਖ ਹੜ੍ਹਤਾਲ ਨੂੰ ਸਮਰਥਨ ਦੇਣ ਦੇਣ ਵਾਲੇ ਬਾਰ ਦੇ ਮੈਂਬਰਾਂ ਵਿਚ ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਜੇ.ਜੇ.ਐਸ. ਅਰੋੜਾ, ਐਡਵੋਕੇਟ ਰਾਜਬੀਰ ਬਾਵਾ, ਐਡਵੋਕੇਟ ਸੰਦੀਪ ਸਿੰਘ ਵਾਲੀਆ, ਐਡਵੋਕਟ ਦਰਸ਼ਨ ਸਿੰਘ, ਐਡਵੋਕੇਟ ਮਨਦੀਪ ਤੇਜੀ, ਐਡਵੋਕੇਟ ਐਮ.ਆਰ. ਕਾਲੀਆ, ਐਡਵੋਕੇਟ ਐਨ.ਐਸ. ਨੂਰ, ਐਡਵੋਕੇਟ ਪਰਮਜੀਤ ਸਿੰਘ ਲਿੱਧੜ, ਐਡਵੋਕੇਟ ਐਸ.ਪੀ.ਐਸ. ਖਿੰਡਾ, ਐਡਵੋਕੇਟ ਸੁਖਵਿੰਦਰ ਸਿੰਘ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਬਾਰ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਹੜ੍ਹਤਾਲ ਕਾਰਨ ਅਦਾਲਤੀ ਕੰਮ ਬਿਲਕੁੱਲ ਠੱਪ ਹੋ ਕੇ ਰਹਿ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਸਫ਼ਾਈ ਸੇਵਕਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਖ਼ਿਲਾਫ਼ ਭੁਲੱਥ ’ਚ ਪੁਤਲਾ ਸਾੜ ਕੇ ਹੜਤਾਲ ਦੀ... ਅਗਲੀ ਖ਼ਬਰ ਬਰਨਾਲਾ ਘਟਨਾ ਤੇ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੂਸਰੇ ਦਿਨ ਵੀ ਜਾਰੀ, ਨਿਗਮ ਕਾਮਿਆਂ ਨ...
Ad Position 24