22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਘਰ-ਘਰ ਕੂੜ ਚੁੱਕਣ ਵਾਲੇ ਨੌਜਵਾਨ ਦੀ ਦੋ ਨੌਜਵਾਨਾਂ ਨੇ ਕੁੱਟਮਾਰ ਕਰਕੇ ਨਕਦੀ ਖੋਹੀ

Ad Position 21
No active advertisement
ਅਜੀਤ ਡੈਸਕ 29-07-2026

ਕਪੂਰਥਲਾ, 28 ਜੁਲਾਈ (ਅਮਨਜੋਤ ਸਿੰਘ ਵਾਲੀਆ)-ਸੰਤਪੁਰਾ ਗਲੀ ਨੰਬਰ ਦੋ ਵਿਚ ਘਰ-ਘਰ ਕੂੜਾ ਚੁੱਕ ਰਹੇ ਇਕ ਨੌਜਵਾਨ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਕੁੱਟਮਾਰ ਕਰਕੇ ਉਸ ਕੋਲੋਂ ਚਾਰ ਹਜ਼ਾਰ ਰੁਪਏ ਦੀ ਨਕਦੀ ਕਥਿਤ ਤੌਰ ‘ਤੇ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਨੌਜਵਾਨ ਰਮਨ ਪੁੱਤਰ ਦੇਬੀ ਵਾਸੀ ਮਹਿਤਾਬਗੜ੍ਹ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਨੌਜਵਾਨ ਰਮਨ ਨੇ ਦੱਸਿਆ ਕਿ ਉਹ ਘਰ-ਘਰ ਜਾ ਕੇ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਤੇ ਅੱਜ ਜਦੋਂ ਉਹ ਸੰਤਪੁਰਾ ਦੇ ਗਲੀ ਨੰਬਰ ਦੋ ਵਿਚ ਗਿਆ ਤਾਂ ਉੱਥੇ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਉਸ ਦੀ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਤੇ ਉਸ ਵਲੋਂ ਘਰ-ਘਰ ਤੋਂ ਇਕੱਠੇ ਕੀਤੇ ਚਾਰ ਹਜ਼ਾਰ ਰੁਪਏ ਦੀ ਨਕਦੀ ਵੀ ਖੋਹ ਕੇ ਫ਼ਰਾਰ ਹੋ ਗਏ | ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਜਸ਼ਨ ਵਲੋਂ ਉਸਦਾ ਇਲਾਜ ਜਾਰੀ ਹੈ ਤੇ ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਚੱਬੇਵਾਲ ਨੇ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜ਼ੀ ਨਾਲ ਫ਼ੀਸਾਂ ’ਚ ਵਾਧੇ ਦਾ ਮਾਮਲਾ ਲੋਕ ਸਭਾ ’ਚ ਚੁੱਕਿਆ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਸਫ਼ਾਈ ਸੇਵਕਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਖ਼ਿਲਾਫ਼ ਭੁਲੱਥ ’ਚ ਪੁਤਲਾ ਸਾੜ ਕੇ ਹੜਤਾਲ ਦੀ...
Ad Position 24