22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਵਾਂ ਪਿੰਡ ਭੱਠੇ ਵਿਖੇ ਘਰ ਦੀ ਰਸੋਈ ਤੇ ਗੁਸਲਖਾਨੇ ਥੱਲੇ ਨਾਜਾਇਜ਼ ਸ਼ਰਾਬ ਰੱਖਣ ਲਈ ਬਣਾਈਆਂ ਟੈਂਕੀਆਂ ਲੱਭੀਆਂ

Ad Position 21
No active advertisement
ਅਜੀਤ ਡੈਸਕ 29-07-2026
ਕਪੂਰਥਲਾ, 28 ਜੁਲਾਈ (ਸਡਾਨਾ)-ਆਬਕਾਰੀ ਵਿਭਾਗ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਦੇ ਸਹਿਯੋਗ ਨਾਲ ਨਵਾਂ ਪਿੰਡ ਭੱਠੇ ਵਿਖੇ ਦੋ ਘਰਾਂ ਤੋਂ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਤੇ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਰੈਕਟੀਫਾਈਡ ਸਪਿਰਿਟ ਬਰਾਮਦ ਕੀਤੀ ਹੈ | ਜਦਕਿ ਵਿਭਾਗ ਦੀ ਮੁਹਿੰਮ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ | ਪ੍ਰਾਪਤ ਵੇਰਵੇ ਅਨੁਸਾਰ ਆਬਕਾਰੀ ਅਫ਼ਸਰ ਸੁਖਜੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਤੇ ਜਤਿੰਦਰਪਾਲ ਸਿੰਘ ਨੇ ਪੁਲਿਸ ਟੀਮਾਂ ਨਾਲ ਨਵਾਂ ਪਿੰਡ ਭੱਠੇ ਵਿਖੇ ਛਾਪਾਮਾਰੀ ਕੀਤੀ ਜਿੱਥੇ ਦੋ ਘਰਾਂ ਵਿਚ ਰਸੋਈ ਦੇ ਹੇਠਾਂ ਤੇ ਗੁਸਲਖਾਨੇ ਦੇ ਵਿਚ ਸ਼ਰਾਬ ਛੁਪਾਕੇ ਰੱਖਣ ਲਈ ਜ਼ਮੀਨਦੋਜ਼ ਟੈਂਕੀਆਂ ਬਣਾਈਆਂ ਹੋਈਆਂ ਸਨ ਤੇ ਮੋਟਰਾਂ ਦੀ ਮਦਦ ਨਾਲ ਸ਼ਰਾਬ ਹੇਠੋਂ ਕੱਢੀ ਜਾਂਦੀ ਸੀ ਤੇ ਇਸ ਟੈਂਕੀਆਂ ਵਿਚ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਸਪਿਰਿਟ ਵੀ ਛੁਪਾਕੇ ਰੱਖੀ ਹੋਈ ਸੀ | ਦੋਵਾਂ ਘਰਾਂ ‘ਤੇ ਛਾਪਾਮਾਰੀ ਕਰਕੇ ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਬਣਾਉਣ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਨਜਾਇਜ਼ ਸ਼ਰਾਬ ਵੇਚਣ ਵਾਲੇ ਲੰਬੇ ਸਮੇਂ ਤੋਂ ਆਬਕਾਰੀ ਵਿਭਾਗ ਤੇ ਸਰਕਾਰ ਨੂੰ ਸ਼ਰਾਬ ਵੇਚ ਕੇ ਚੂਨਾ ਲਗਾ ਰਹੇ ਸਨ | ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਤੇ ਸਪਿਰਿਟ ਬਰਾਮਦ ਕੀਤੀ ਗਈ ਹੈ | ਜਦਕਿ ਇਸ ਜਾਂਚ ਮੁਹਿੰਮ ਤੇ ਬਰਾਮਦਗੀ ਦਾ ਸਿਲਸਿਲਾ ਅਜੇ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਨ ਸਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਵਿਅਕਤੀ ਜ਼ਖਮੀ
Ad Position 24