22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦੋ ਥਾਣਿਆਂ ਵਿਚ ਗੰਨਮੈਨ ਤਾਇਨਾਤ ਕਰਨ ਲਈ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਰਕਾਰ ਨੂੰ ਕੀਤੀ ਪੇਸ਼ਕਸ਼

Ad Position 21
No active advertisement
ਅਜੀਤ ਡੈਸਕ 29-07-2026

ਸੁਲਤਾਨਪੁਰ ਲੋਧੀ, 28 ਜੁਲਾਈ (ਨਰੇਸ਼ ਹੈਪੀ)-ਰਾਜ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗਵਰਨਰ ਪੰਜਾਬ, ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਆਦਿ ਨੂੰ ਪੱਤਰ ਲਿਖ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਸੁਲਤਾਨਪੁਰ ਲੋਧੀ ਅਤੇ ਲੋਹੀਆਂ ਖ਼ਾਸ ਥਾਣਿਆਂ ਵਿਚ ਤਾਇਨਾਤ ਕਰਨ ਦੀ ਪੇਸ਼ਕਸ਼ ਕਰ ਦਿੱਤੀ ਹੈ | ਸੰਤ ਸੀਚੇਵਾਲ ਨੇ ਪੱਤਰ ਰਾਹੀਂ ਕਪੂਰਥਲਾ ਅਤੇ ਜਲੰਧਰ ਜ਼ਿਲਿ੍ਹਆਂ ਨਾਲ ਸੰਬੰਧਿਤ ਇਲਾਕਿਆਂ ਲੋਹੀਆਂ ਤੇ ਸੁਲਤਾਨਪੁਰ ਲੋਧੀ ਵਿਖੇ ਲਗਾਤਾਰ ਹੋ ਰਹੀਆਂ ਵਾਰਦਾਤਾਂ ਵੱਲ ਵਿਸ਼ੇਸ਼ ਰੂਪ ਵਿਚ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ | ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਾ ਦੇ ਕਿਨਾਰੇ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸਾਡੀ ਸੁਰੱਖਿਆ ਵਿਚ ਜੋ 6 ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ, ਉਨ੍ਹਾਂ ਵਿਚੋਂ ਤਿੰਨ ਸੁਰੱਖਿਆ ਜਵਾਨ ਅਸੀਂ ਲੋਹੀਆਂ ਖ਼ਾਸ ਬਾਣੇ ਨੂੰ ਅਤੇ ਤਿੰਨ ਸੁਲਤਾਨਪੁਰ ਲੋਧੀ ਥਾਣੇ ਨੂੰ ਦੇਣਾ ਚਾਹੰੁਦੇ ਹਾਂ ਤਾਂ ਜੋ ਇਹ ਜਵਾਨ ਲੋਕਾਂ ਦੀ ਹਿਫ਼ਾਜ਼ਤ ਕਰ ਸਕਣ | ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲੋਂ ਸਾਡੇ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਲੋੜ ਹੈ | ਇਸ ਸੰਬੰਧੀ ਅਸੀਂ ਪਹਿਲਾਂ ਵੀ ਪੱਤਰ ਲਿਖਿਆ ਸੀ ਜਦੋਂ ਮਲਸੀਆਂ ਪੁਲੀਸ ਚੌਕੀ ਵਿਚ ਜਵਾਨ ਬਹੁਤ ਘੱਟ ਸਨ ਅਤੇ ਇਸ ਇਲਾਕੇ ਵਿਚ ਅਪਰਾਧ ਦੀਆਂ ਗਤੀਵਿਧੀਆਂ ਵਧਣ ਨਾਲ ਲੋਕ ਔਖੇ ਹਨ ਉਨ੍ਹਾਂ ਪੱਤਰ ਵਿਚ ਡੀ.ਜੀ.ਪੀ. ਨੂੰ ਲਿਖਿਆ ਹੈ ਕਿ ਅਸੀਂ ਆਪਣੀ ਸਵੈਇੱਛਾ ਨਾਲ ਹੀ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ’ਚ ਪਟੀਸ਼ਨ, ਪੈਲੇਟ ਗੰਨ ’ਤੇ ਰੋਕ ਲਗਾਉਣ ਦੀ ਮੰਗ ਅਗਲੀ ਖ਼ਬਰ ਕਾਰ ਵਲੋਂ ਫੇਟ ਮਾਰਨ ਕਾਰਨ ਨੌਜਵਾਨ ਦੀ ਹੋਈ ਮੌਤ ਸਬੰਧੀ ਕੇਸ ਦਰਜ
Ad Position 24