ਭੰਡਾਲ ਬੇਟ, 31 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਡੇਰਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸਮੂਹ ਐਨ.ਆਰ.ਆਈ. ਵੀਰਾਂ, ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਤੇ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਮਹਾਨ ਗੁਰਮਤਿ ਸਮਾਗਮ ਡੇਰਾ ਮੁਖੀ ਮਹੰਤ ਮਹਾਤਮਾ ਮੁਨੀ ਦੀ ਦੇਖਰੇਖ ਹੇਠ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗਾਂ ਤੋਂ ਉਪਰੰਤ ਖੁੱਲੇ੍ਹ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਰਾਗੀ ਭਾਈ ਭੁਪਿੰਦਰ ਸਿੰਘ ਵਡਾਲਾ, ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏਪੁਰ ਵਾਲੇ, ਕਥਾਵਾਚਕ ਭਾਈ ਸ਼ੁਭਕਰਨ ਸਿੰਘ ਸੈਫਲਾਬਾਦ, ਪੰਥ ਪ੍ਰਸਿੱਧ ਢਾਡੀ ਭਾਈ ਸਰੂਪ ਸਿੰਘ ਕੰਡਿਆਣਾ, ਢਾਡੀ ਭਾਈ ਅੰਮਿ੍ਤ ਸਿੰਘ ਨੱਥੂ ਚਾਹਲ, ਸੰਤ ਸੁਖਜੀਤ ਸਿੰਘ ਸੀਚੇਵਾਲ ਆਦਿ ਨੇ ਹਾਜ਼ਰ ਸੰਗਤਾਂ ਨੂੰ ਨਾਮ ਗੁਰਬਾਣੀ ਅਤੇ ਗੁਰ ਇਤਿਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਸਟੇਟ ਸਕੱਤਰ ਦੀ ਸੇਵਾ ਭਾਈ ਅਮੋਲਕ ਸਿੰਘ ਸੰਧੂ ਅਤੇ ਭਾਈ ਗੁਰਦੀਪ ਸਿੰਘ ਕਾਨਪੁਰੀ ਵੱਲੋਂ ਨਿਭਾਈ ਗਈ | ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਂਬਾਦ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਵਾਲੇ, ਸੰਤ ਬਾਬਾ ਜ਼ੋਰਾਵਰ ਸਿੰਘ ਡੇਰਾ ਰਾਜਪਾਲ ਖਡੂਰ ਸਾਹਿਬ, ਸੰਤ ਬਾਬਾ ਗੁਰਮੇਜ ਸਿੰਘ ਸੈਦਰਾਣਾ, ਬਾਬਾ ਅਮਰਦੇਵ ਕਪੂਰਥਲਾ, ਸੰਤ ਬਾਬਾ ਰਜਿੰਦਰ ਦਾਸ ਉੱਪਲ, ਬਾਬਾ ਪ੍ਰੇਮਾ ਨੰਦ ਜੀ, ਬਾਬਾ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਬਲਵਿੰਦਰ ਸਿੰਘ ਕਪੂਰਥਲਾ, ਬਾਬਾ ਤਰਸੇਮ ਦਾਸ ਅਚਲ ਸਾਹਿਬ ਵਾਲੇ, ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸੰਤ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਤੋਂ ਇਲਾਵਾ ਐਚ.ਐਸ. ਵਾਲੀਆ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਸਾਬਕਾ ਐਮ.ਐਲ.ਏ. ਨਵਤੇਜ ਸਿੰਘ ਚੀਮਾ, ਰਣਜੀਤ ਸਿੰਘ ਖੋਜੇਵਾਲ ਹਲਕਾ ਇੰਚਾਰਜ ਕਪੂਰਥਲਾ ਭਾਜਪਾ, ਸੁਖਜੀਤ ਸਿੰਘ ਬਿੱਲਾ ਧਾਲੀਵਾਲ, ਨਿਰਵੈਰ ਸਿੰਘ ਸੁਰਖਪੁਰ, ਗੁਰਪ੍ਰੀਤ ਸਿੰਘ ਸੋਨਾ, ਪਾਲਾ ਕਪੂਰਥਲਾ ਤੋਂ ਇਲਾਵਾ ਸੰਤ ਬਾਬਾ ਮਹੰਤ ਪਰਮਾਨੰਦ ਜੀ ਤੇ ਹੋਰ ਹਾਜ਼ਰ ਸਨ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਾਰੀ | ਇਸ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਤੇ ਖੀਰ ਪੂੜੇ ਦੇ ਲੰਗਰ ਲਗਾਏ ਗਏ | ਇਸ ਮੌਕੇ ਮੁੱਖ ਸੇਵਾਦਾਰ ਮਹੰਤ ਮਹਾਤਮਾ ਮੁਨੀ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |