01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪੈਟਰੋਲ ਪੰਪ ’ਤੇ ਸੁੱਤੇ ਮਜ਼ਦੂਰ ਦਾ ਮੋਬਾਈਲ ਚੋਰੀ, ਸੀ.ਸੀ.ਟੀ.ਵੀ. ਵਿਚ ਕੈਦ ਹੋਏ ਦੋ ਸ਼ੱਕੀ

Ad Position 21
No active advertisement
ਅਜੀਤ ਡੈਸਕ 01-08-2026

ਨਡਾਲਾ, 31 ਜੁਲਾਈ (ਰਘਬਿੰਦਰ ਸਿੰਘ)-ਨਡਾਲਾ ਦੇ ਸੁਭਾਨਪੁਰ ਰੋਡ ਤੇ ਸਥਿਤ ਪੈਟਰੋਲ ਪੰਪ ‘ਤੇ ਪਾਈਪ ਲਾਈਨ ਵਿਛਾਉਣ ਦਾ ਕੰਮ ਕਰ ਰਹੇ ਲੇਬਰ ਦੇ ਇੱਕ ਮਜ਼ਦੂਰ ਦਾ ਮੋਬਾਈਲ ਫ਼ੋਨ ਰਾਤ ਸਮੇਂ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਹੈ, ਜੋ ਪੈਟਰੋਲ ਪੰਪ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ | ਜਾਣਕਾਰੀ ਦਿੰਦਿਆਂ ਮਜ਼ਦੂਰ ਬਲਵਿੰਦਰ ਕੁਮਾਰ ਵਾਸੀ ਬਾਰਾਂਵਲੀ ਰਾਮਪੁਰਾਫੂਲ (ਬਠਿੰਡਾ) ਨੇ ਦੱਸਿਆ ਕੇ ਉਹ ਆਪਣਾ ਕੰਮ ਮੁਕਾਉਣ ਤੋਂ ਬਾਅਦ ਆਪਣੇ ਸਾਥੀ ਨਾਲ ਰਾਤ ਨੂੰ ਪੈਟਰੋਲ ਪੰਪ ‘ਤੇ ਹੀ ਸੁੱਤਾ ਹੋਇਆ ਸੀ | ਇਸ ਦੌਰਾਨ ਉਸ ਦਾ ਮੋਬਾਈਲ ਫ਼ੋਨ ਨੇੜੇ ਹੀ ਚਾਰਜਰ ਲੱਗਾ ਹੋਇਆ ਸੀ | ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ ਦੋ ਸ਼ੱਕੀ ਵਿਅਕਤੀ ਪੈਟਰੋਲ ਪੰਪ ‘ਤੇ ਪਹੁੰਚਦੇ ਹਨ | ਉਨ੍ਹਾਂ ਵਿਚੋਂ ਇੱਕ ਵਿਅਕਤੀ ਪੈਟਰੋਲ ਦੀ ਨੋਜ਼ਲ ਕੋਲ ਖੜ੍ਹਾ ਹੋ ਕੇ ਨਿਗਰਾਨੀ ਕਰਦਾ ਹੈ, ਜਦਕਿ ਦੂਜਾ ਹੌਲੀ-ਹੌਲੀ ਅੱਗੇ ਆਉਂਦਾ ਹੈ ਅਤੇ ਚਾਰਜਰ ਨਾਲ ਲੱਗਾ ਮੋਬਾਈਲ ਫ਼ੋਨ ਚੁੱਕ ਕੇ ਦੋਵੇਂ ਉੱਥੋਂ ਫ਼ਰਾਰ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕੇ ਆਪਣੇ ਮੋਬਾਈਲ ਦੀ ਚੋਰੀ ਸਬੰਧੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਭੁੱਖ ਹੜਤਾਲ
Ad Position 24
No active advertisement