05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਮੁਲਤਵੀ ਜੇ.ਐਮ.ਡੀ.ਪਰਿਵਾਰ ਭੁਲੱਥ ਵੱਲੋਂ ਮਨਾਇਆ ਤੀਜ ਦਾ ਤਿਉਹਾਰ

ਭੁਲੱਥ, 4 ਅਗਸਤ (ਮਨਜੀਤ ਸਿੰਘ ਰਤਨ)-ਜੇ. ਐਮ.

Ad Position 21
No active advertisement
ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀ ਹੜਤਾਲ ਮੁਲਤਵੀ ਹੋਣ ਉਪਰੰਤ ਸਫ਼ਾਈ ਦਾ ਕੰਮ ਸ਼ੁਰੂ ਕਰਦੇ ਹੋਏ। ਤਸਵੀਰ. ਮੇਹਰ ਚੰਦ ਸਿੱਧੂ 05-08-2026
ਭੁਲੱਥ, 4 ਅਗਸਤ (ਮਨਜੀਤ ਸਿੰਘ ਰਤਨ)-ਜੇ. ਐਮ. ਡੀ.ਪਰਿਵਾਰ ਭੁਲੱਥ ਦੀਆਂ ਮਹਿਲਾਵਾਂ ਵੱਲੋਂ ਤੀਜ ਦਾ ਤਿਉਹਾਰ ਬੜੇ ਉਤਸ਼ਾਹ, ਖ਼ੁਸ਼ੀ ਤੇ ਪੰਜਾਬੀ ਸਭਿਆਚਾਰ ਦੀਆਂ ਰਵਾਇਤਾਂ ਅਨੁਸਾਰ ਮਨਾਇਆ ਗਿਆ | ਇਸ ਮੌਕੇ ਤੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਗਿੱਧਾ, ਬੋਲੀਆਂ ਪਾਈਆਂ, ਲੋਕ ਗੀਤਾਂ ‘ਤੇ ਨੱਚਿਆ ਅਤੇ ਵੱਖ-ਵੱਖ ਮਨੋਰੰਜਕ ਖੇਡਾਂ ਵਿਚ ਭਾਗ ਲਿਆ | ਇਸ ਮੌਕੇ ਤੇ ਮੈਂਬਰ ਕਮਲੇਸ਼ ਮੰਨਣ ਅਤੇ ਪ੍ਰੇਮ ਖੁੱਲਰ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਨਾ ਸਿਰਫ਼ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਵਿਚ ਸਹਾਈ ਹੁੰਦੇ ਹਨ, ਸਗੋਂ ਆਪਸੀ ਸਾਂਝ, ਏਕਤਾ ਅਤੇ ਪਿਆਰ ਨੂੰ ਵੀ ਮਜ਼ਬੂਤ ਕਰਦੇ ਹਨ |ਸਮਾਗਮ ਦੇ ਅੰਤ ਵਿਚ ਵੱਖ-ਵੱਖ ਮਨੋਰੰਜਕ ਮੁਕਾਬਲਿਆਂ ਦੇ ਜੇਤੂਆਂ ਨੂੰ ਆਕਰਸ਼ਕ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਸਾਰੀਆਂ ਮੈਂਬਰਾਂ ਨੂੰ ਯਾਦਗਾਰੀ ਗਿਫ਼ਟ ਭੇਟ ਕੀਤੇ ਗਏ | ਸਮੂਹ ਮੈਂਬਰਾਂ ਨੇ ਇੱਕ-ਦੂਜੇ ਨੂੰ ਤੀਜ ਦੀਆਂ ਮੁਬਾਰਕਾਂ ਦਿੱਤੀਆਂ| ਇਸ ਮੌਕੇ ਰਜਨੀ ਸਭਰਵਾਲ, ਸ਼ਵੇਤਾ ਸਹਿਗਲ, ਸ਼ਿਖਾ ਵੋਹਰਾ, ਪੂਨਮ ਜੁਲਕਾ, ਪੱਲਵੀ ਸਹਿਗਲ, ਰਜਨੀ ਵਧਾਵਨ, ਰਾਧਾ ਰਾਣੀ ਗੁਪਤਾ, ਰਜਨੀ ਸਿੰਗਲਾ, ਦੀਪਕਾ ਸਿੰਗਲਾ, ਪ੍ਰੀਤੀ ਚੌਧਰੀ, ਸਾਕਸ਼ੀ ਵਿਜ, ਸੋਨੀਆ ਵਿਜ, ਮੀਨੂ ਪੁਰੀ, ਪਿ੍ਅੰਕਾ ਵੋਹਰਾ, ਸ਼ਿਵਾਨੀ ਸੇਠੀ, ਚੰਚਲ ਵਿਜ, ਕਵਿਤਾ ਪਾਸੀ, ਕਨਵੀ ਭਾਟੀਆ, ਹਰਮਨ ਚੀਮਾ, ਸਿੰਪੀ ਭਾਟੀਆ, ਮੀਨੂ, ਮੰਨਤ ਭਾਵਿਕਾ ਅਤੇ ਸੋਨਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ.ਸੀ.ਐਫ. ਦੇ ਮੈਂਬਰਾਂ ਦੀ ਮੀਟਿੰਗ ਅਗਲੀ ਖ਼ਬਰ ਸਿਵਲ ਸਰਜਨ ਨੇ ਕਾਲਾ ਸੰਘਿਆਂ ਤੇ ਸੁਲਤਾਨਪੁਰ ਲੋਧੀ ਹਸਪਤਾਲਾਂ ਦੀ ਕੀਤੀ ਜਾਂਚ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮ...
Ad Position 24
No active advertisement