05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਐਕਟਿਵਾ ਨੂੰ ਚਾਬੀ ਲਵਾਉਣ ਆਏ ਵਿਅਕਤੀ ਨੂੰ ਕੀਤਾ ਕਾਬੂ

ਕਪੂਰਥਲਾ, 4 ਅਗਸਤ (ਅਮਨਜੋਤ ਸਿੰਘ ਵਾਲੀਆ)-ਸਤਨਰਾਇਣ ਬਾਜ਼ਾਰ ਵਿਚ ਇਕ ਐਕਟਿਵਾ ਨੂੰ ਚਾਬੀ ਲਵਾਉਣ ਆਏ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਮੌਕੇ ‘ਤੇ ਪਹੁੰਚੇ ਪੀ. ਸੀ.

Ad Position 21
No active advertisement
ਪੁਲਿਸ ਵਲੋਂ ਬਰਾਮਦ ਕੀਤੀ ਐਕਟਿਵਾ | ਤਸਵੀਰ. ਤਿਲਕਰਾਜ 05-08-2026
ਕਪੂਰਥਲਾ, 4 ਅਗਸਤ (ਅਮਨਜੋਤ ਸਿੰਘ ਵਾਲੀਆ)-ਸਤਨਰਾਇਣ ਬਾਜ਼ਾਰ ਵਿਚ ਇਕ ਐਕਟਿਵਾ ਨੂੰ ਚਾਬੀ ਲਵਾਉਣ ਆਏ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਮੌਕੇ ‘ਤੇ ਪਹੁੰਚੇ ਪੀ.ਸੀ.ਆਰ. ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਐਕਟਿਵਾ ਸਵਾਰ ਜੋ ਕਿ ਚਾਬੀ ਬਣਵਾਉਣ ਆਇਆ ਹੋਇਆ, ਐਕਟਿਵਾ ਦੀ ਨਾ ਮੂਹਰੇ ਨੰਬਰ ਪਲੇਟ ਹੈ ਨਾ ਪਿੱਛੇ ਨੰਬਰ ਪਲੇਟ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਔਜਲਾ ਫਾਟਕ ਪਾਸੋਂ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਐਕਟਿਵਾ ਉਸ ਨੇ ਜਲੰਧਰ ਦੇ ਇਕ ਡੀਲਰ ਤੋਂ ਖਰੀਦੀ ਹੈ ਤੇ ਉਹ ਐਕਟਿਵਾ ਦੀ ਡਿੱਗੀ ਦੀ ਚਾਬੀ ਬਣਵਾਉਣ ਆਇਆ ਸੀ ਅਤੇ ਇਹ ਐਕਟਿਵਾ ਉਸ ਦੀ ਹੈ | ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਐਕਟਿਵਾ ਸਮੇਤ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ | ਇਸ ਮੌਕੇ ਏ.ਐਸ.ਆਈ. ਮੰਗਾ ਸਿੰਘ, ਏ.ਐਸ.ਆਈ. ਹਰਜੀਤ ਸਿੰਘ, ਏ.ਐਸ.ਆਈ. ਪਰਮਜੀਤ ਸਿੰਘ ਮੌਕੇ ‘ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੇਸੀਟੀ ਮਿੱਲ ਦੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿਧਾਨ ਸਭਾ ’ਚ ਧਾਲੀਵਾਲ ਨੇ ਚੁੱਕੀ ਆਵਾਜ਼ ਅਗਲੀ ਖ਼ਬਰ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਨ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ 28 ਤਗਮੇ ਜਿੱਤੇ
Ad Position 24
No active advertisement