05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚੇਅਰਮੈਨ ਬਣਨ ਨਾਲ ਕੰਢੀ ਖੇਤਰ ‘ਚ ‘ਆਪ’ ਹੋਰ ਮਜ਼ਬੂਤ ਹੋਵੇਗੀ: ਮਨਜੀਤ ਸਿੰਘ, ਹਰਜਿੰਦਰ ਸਿੰਘ

ਡਡਵਿੰਡੀ, 4 ਅਗਸਤ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸੈਨ ਸਮਾਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਹੋਣ ਤੋਂ ਬਾਅਦ ਬਲਾਕ ਸੰਮਤੀ ਮੈਂਬਰ ਹੁਸ਼ਿਆਰ ਸਿੰਘ ਦੇ ਗ੍ਰਹਿ ਵਿਖੇ ਪੁੱਜ ਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ ਮਨਿਆਲਾ ਅਤੇ ਆਪ ਆਗੂ ਬਲਵਿੰਦਰ ਸਿੰਘ ਨੇ ਸ਼ਾਲ ਭੇਟ ਕਰਕੇ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਕਾਰਜਕਾਲ ਦੀ ਕਾਮਨਾ ਕੀਤੀ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰ ਸਿੰਘ ਨੂੰ ਸੈਨ ਸਮਾਜ ਵੈੱਲਫੇਅਰ ਬੋਰਡ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਉਨ੍ਹਾਂ ਦੀ ਸਮਾਜ ਸੇਵਾ, ਲੋਕਾਂ ਨਾਲ ਪਿਆਰ ਅਤੇ ਪਾਰਟੀ ਪ੍ਰਤੀ ਸਮਰਪਣ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰ ਸਿੰਘ ਦੀ ਨਿਯੁਕਤੀ ਨਾਲ ਸੈਨ ਸਮਾਜ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਇਸ ਨਾਲ ਹਲਕੇ ਦੇ ਕੰਡੀ ਖੇਤਰ ਵਿਚ ਆਮ ਆਦਮੀ ਪਾਰਟੀ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ ਹੁਸ਼ਿਆਰ ਸਿੰਘ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਸਮਾਜ ਦੇ ਹਿਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨੁਮਾਇੰਦਗੀ ਕਰਨਗੇ | ਇਸ ਮੌਕੇ ਸਰਪੰਚ ਹਰਮਨਦੀਪ ਕੌਰ, ਸੁਪਨਦੀਪ ਸਿੰਘ, ਸਾਹਿਬ ਸਿੰਘ ਸੰਧੂ ਚੱਠਾ, ਵਿਕਰਮ ਸਿੰਘ ਅਤੇ ਕੁੰਵਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 05-08-2026

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ, ਸੰਦੀਪ ਕੌਰ ਚੀਮਾ ਨੇ ਸੰਭਾਲੀ ਕਮਾਨ ਅਗਲੀ ਖ਼ਬਰ ਰੂਸ ’ਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਤੁਰੰਤ ਦਖ਼...
Ad Position 24
No active advertisement