ਡਾਕਟਰ ਜਸਕੀਰਤ ਕੌਰ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 2 ਹਰਮੋਨੀਅਮ ਤੇ 1 ਮਾਈਕ ਦੀ ਸੇਵਾ ਭੇਟ ਕੀਤੀ
ਸੁਲਤਾਨਪੁਰ ਲੋਧੀ, 7 ਅਗਸਤ (ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਆਗੂ ਸਤਨਾਮ ਸਿੰਘ ਸਾਬੀ ਪੰਚ ਤਲਵੰਡੀ ਚੌਧਰੀਆਂ ਤੇ ਉਨ੍ਹਾਂ ਦੀ ਬੇਟੀ ਡਾ. ਜਸਕੀਰਤ ਕੌਰ ਵੱਲੋਂ ਨਾਗੀ ਕੰਪਨੀ ਦੇ 2 ਹਰਮੋਨੀਅਮ ਤੇ ਇਕ ਆਧੁਨਿਕ ਮਾਈਕ ਭੇਂਟ ਕਰਨ ਦੀ ਸੇਵਾ ਕੀਤਾ ਕੀਤੀ ਗਈ ਤੇ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ | ਇਸ ਸਮੇਂ ਉਨ੍ਹਾਂ ਨਾਲ ਨੰਬਰਦਾਰ ਜਗੀਰ ਸਿੰਘ ਚੇਅਰਮੈਨ ਦੋਆਬਾ ਮਿਲਕ ਪਲਾਂਟ, ਨਸੀਬ ਸਿੰਘ, ਬਲਦੇਵ ਸਿੰਘ ਦੇਬਾ , ਮੋਹਨ ਸਿੰਘ ਸੰਧੂ ਵੀ ਸਨ | ਇਸ ਮੌਕੇ ਤੇ ਦਫਤਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ , ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ, ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਕਿਸਾਨ ਆਗੂ ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਤੇ ਡਾ.
ਸੁਲਤਾਨਪੁਰ ਲੋਧੀ, 7 ਅਗਸਤ (ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਆਗੂ ਸਤਨਾਮ ਸਿੰਘ ਸਾਬੀ ਪੰਚ ਤਲਵੰਡੀ ਚੌਧਰੀਆਂ ਤੇ ਉਨ੍ਹਾਂ ਦੀ ਬੇਟੀ ਡਾ. ਜਸਕੀਰਤ ਕੌਰ ਵੱਲੋਂ ਨਾਗੀ ਕੰਪਨੀ ਦੇ 2 ਹਰਮੋਨੀਅਮ ਤੇ ਇਕ ਆਧੁਨਿਕ ਮਾਈਕ ਭੇਂਟ ਕਰਨ ਦੀ ਸੇਵਾ ਕੀਤਾ ਕੀਤੀ ਗਈ ਤੇ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ | ਇਸ ਸਮੇਂ ਉਨ੍ਹਾਂ ਨਾਲ ਨੰਬਰਦਾਰ ਜਗੀਰ ਸਿੰਘ ਚੇਅਰਮੈਨ ਦੋਆਬਾ ਮਿਲਕ ਪਲਾਂਟ, ਨਸੀਬ ਸਿੰਘ, ਬਲਦੇਵ ਸਿੰਘ ਦੇਬਾ , ਮੋਹਨ ਸਿੰਘ ਸੰਧੂ ਵੀ ਸਨ | ਇਸ ਮੌਕੇ ਤੇ ਦਫਤਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ , ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ, ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਕਿਸਾਨ ਆਗੂ ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਤੇ ਡਾ. ਜਸਕੀਰਤ ਕੌਰ , ਚੇਅਰਮੈਨ ਜਗੀਰ ਸਿੰਘ ਆਦਿ ਦਾ ਸਨਮਾਨ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਕੀਤਾ ਤੇ ਧੰਨਵਾਦ ਕੀਤਾ |