07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਾਤਾਵਰਨ ਪ੍ਰੇਮੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਦੀ ਛੇਵੀਂ ਬਰਸੀ 16 ਨੂੰ ਕੈਨੇਡਾ ’ਚ ਮਨਾਈ ਜਾਵੇਗੀ

ਕਾਲਾ ਸੰਘਿਆਂ, 7 ਅਗਸਤ (ਬਲਜੀਤ ਸਿੰਘ ਸੰਘਾ)-ਕਪੂਰਥਲਾ ਰੋਡ ‘ਤੇ ਇੱਥੋਂ ਕਰੀਬ 4 ਕਿੱਲੋਮੀਟਰ ਦੀ ਦੂਰੀ ‘ਤੇ ਛੇਵੇਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਸਥਿਤ ਇਤਿਹਾਸਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲੇਰਖਾਨਪੁਰ, ਜ਼ਿਲ੍ਹਾ ਕਪੂਰਥਲਾ ਦੇ ਲੰਬਾ ਅਰਸਾ ਮੁੱਖ ਸੇਵਾਦਾਰ ਰਹੇ ਇਲਾਕੇ ਦੀ ਪ੍ਰਮੁੱਖ ਧਾਰਮਿਕ ਸ਼ਖ਼ਸੀਅਤ ਤੇ ਸ਼੍ਰੋਮਣੀ ਵੈਦ ਅਤੇ ਸੇਵਾ ਤੇ ਦਇਆ ਦੇ ਪੁੰਜ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਜੋ ਕਿ 31 ਜੁਲਾਈ 2020 ਨੂੰ ਕਰੋਨਾ ਕਾਲ ਦੌਰਾਨ ਆਪਣੇ ਲੱਖਾਂ ਹੀ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਛੇਵੀਂ ਬਰਸੀ ਜਿੱਥੇ ਬੀਤੀ 31 ਜੁਲਾਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਿਖੇ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ ਹੈ, ਉੱਥੇ ਹੀ ਗੁਰਦੁਆਰਾ ਟਾਹਲੀ ਸਾਹਿਬ ਨਾਲ ਜੁੜੀਆਂ ਵਿਦੇਸ਼ ਤੋਂ ਖਾਸ ਕਰਕੇ ਕੈਨੇਡਾ ਦੀਆਂ ਸੰਗਤਾਂ ਵੱਲੋਂ 14 ਅਗਸਤ ਤੋਂ 16 ਅਗਸਤ ਤੱਕ ਗੁਰਦੁਆਰਾ ਸੁਖਸਾਗਰ ਸਾਹਿਬ 347, ਵੁੱਡ ਸਟਰੀਟ ਨਿਊਵੈਸਟ ਮਨਿਸਟਰ ਬੀਸੀ ਕੈਨੇਡਾ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ | ਇਸ ਬਾਬਤ ਬਾਬਾ ਜੀ ਦੇ ਅਨਿੰਨ ਸ਼ਰਧਾਲੂ ਰਹੇ ਚਰਨਜੀਤ ਸਿੰਘ ਚੰਨਾ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 14 ਅਗਸਤ ਨੂੰ ਬਾਬਾ ਜੀ ਦੀ ਛੇਵੀਂ ਬਰਸੀ ਦੇ ਸੰਦਰਭ ਵਿਚ ਕੈਨੇਡਾ ਦੀਆਂ ਸੰਗਤਾਂ ਵੱਲੋਂ ਗੁਰੂ ਘਰ ਵਿਖੇ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 16 ਅਗਸਤ ਨੂੰ ਸਵੇਰੇ 9 ਵਜੇ ਪਾਏ ਜਾਣਗੇ | ਪ੍ਰਬੰਧਕਾਂ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਹਾਜ਼ਰੀ ਭਰਨ ਤੇ ਬਾਬਾ ਜੀ ਨੂੰ ਸ਼ਰਧਾ ਅਰਪਿਤ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਹੈ | ਜ਼ਿਕਰਯੋਗ ਹੈ ਕਿ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਜਿਨ੍ਹਾਂ ਦਾ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਦੇ ਵਿਚ ਵਡਮੁੱਲਾ ਯੋਗਦਾਨ ਰਿਹਾ ਹੈ, ਨੂੰ ਦੁਨੀਆਂ ਭਰ ਵਿਚ ਸੰਗਤਾਂ ਅਥਾਹ ਮਾਣ ਸਤਿਕਾਰ ਦਿੰਦੇ ਹੋਏ ਪਿਆਰ ਕਰਦੀਆਂ ਸਨ ਤੇ ਉਹੀ ਮਾਣ ਸਤਿਕਾਰ ਉਹਨਾਂ ਦੇ ਜਾਣ ਤੋਂ 6 ਸਾਲ ਬਾਅਦ ਵੀ ਸੰਗਤਾਂ ਦੇ ਵਿਚ ਉਵੇਂ ਦਾ ਉਵੇਂ ਬਰਕਰਾਰ ਹੈ |

Ad Position 21
No active advertisement
ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਜੀ ਦੀ ਫਾਈਲ ਫੋਟੋ | 08-08-2026

Ad Position 22
No active advertisement
ਪਿਛਲੀ ਖ਼ਬਰ ਐਗਰੋਕ੍ਰੈਸਟ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਨੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ ਅਗਲੀ ਖ਼ਬਰ ਡਾਕਟਰ ਜਸਕੀਰਤ ਕੌਰ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 2 ਹਰਮੋਨੀਅਮ ਤੇ 1 ਮਾਈਕ ਦੀ ਸੇਵਾ ਭੇਟ ਕੀਤੀ
Ad Position 24