10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ-ਬਾਜਵਾ

ਸੁਲਤਾਨਪੁਰ ਲੋਧੀ, 9 ਅਗਸਤ (ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਤੇ ਭਾਰਤ ਦੇ ਦੂਜੇ ਨਨਕਾਣਾ ਸਾਹਿਬ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੁੱਖ ਲੰਗਰ ਹਾਲ ਦੀ ਰਸੋਈ ਵਿਖੇ ਇਕ ਸਿੱਖ ਸ਼ਰਧਾਲੂ ਬੀਬੀ ਕੁਲਵੰਤ ਕੌਰ ਪਤਨੀ ਜੀਤ ਸਿੰਘ ਨਿਵਾਸੀ ਪਿੰਡ ਦੀਪੇਵਾਲ, ਹਾਲ ਵਾਸੀ ਹਰਿਆਣਾ ਵਲੋਂ ਭੇਟ ਕੀਤੀ ਤਕਰੀਬਨ 11 ਲੱਖ ਰੁਪਏ ਦੀ ਪ੍ਰਸ਼ਾਦੇ ਪਕਾਉਣ ਵਾਲੀ ਆਧੁਨਿਕ ਮਸ਼ੀਨ ਦਾ ਅੱਜ ਸ਼੍ਰੋਮਣੀ ਕਮੇਟੀ ਵਲੋਂ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਵੱਲੋਂ ਉਦਘਾਟਨ ਕੀਤਾ ਗਿਆ | ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸ. ਅਵਤਾਰ ਸਿੰਘ ਦੀ ਦੇਖ ਰੇਖ ‘ਚ ਆਯੋਜਿਤ ਸਮਾਗਮ ਦੌਰਾਨ ਗੁਰਦੁਆਰਾ ਬੇਰ ਸਾਹਿਬ ਦੇ ਹਜ਼ੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ ਤੇ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਨੇ ਸੇਵਕ ਪਰਿਵਾਰ ਦੀ ਚੜ੍ਹਦੀਕਲਾ ਤੇ ਨਵੀਂ ਮਸ਼ੀਨ ਨੂੰ ਚਾਲੂ ਕਰਨ ਸਬੰਧੀ ਅਰਦਾਸ ਕੀਤੀ | ਉਪਰੰਤ ਸੰਗਤਾਂ ਲਈ ਤਾਜੇ ਪ੍ਰਸ਼ਾਦੇ ਪਕਾਉਣ ਦੀ ਆਰੰਭਤਾ ਕੀਤੀ | ਉਪਰੰਤ ਜਥੇ ਕਲਿਆਣ, ਜਥੇ ਜਰਨੈਲ ਸਿੰਘ ਡੋਗਰਾਂਵਾਲ ਅਤੇ ਮੈਨੇਜਰ ਅਵਤਾਰ ਸਿੰਘ ਨੇ ਨਵੀਂ ਮਸ਼ੀਨ ਗੁਰਦੁਆਰਾ ਬੇਰ ਸਾਹਿਬ ਭੇਟ ਕਰਨ ਵਾਲੇ ਪਰਿਵਾਰ ਬੀਬੀ ਕੁਲਵੰਤ ਕੌਰ ਪਤਨੀ ਸਰਦਾਰ ਜੀਤ ਸਿੰਘ ਦੀਪੇਵਾਲ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸੇਵਕ ਪਰਿਵਾਰ ਤੇ ਕਿਰਪਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਕੁੱਲ 25 ਲੱਖ ਦੀ ਸੇਵਾ ਲਈ ਹੈ | ਜਿਸ ਵਿਚੋਂ ਇਕ ਆਧੁਨਿਕ ਨਵਾਂ ਵੱਡਾ ਟਰੈਕਟਰ , ਦੋ ਲੱਖ ਰੁਪਏ ਦੇ ਵੱਖ-ਵੱਖ ਏਅਰ ਕੰਡੀਸ਼ਨਰ ਅਤੇ ਪ੍ਰਸ਼ਾਦੇ ਤਿਆਰ ਕਰਨ ਵਾਲੀ ਆਧੁਨਿਕ ਕਲਸੀ ਦੀ ਮਸ਼ੀਨ ਭੇਟ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਤਕਰੀਬਨ ਦੋ ਮਹੀਨੇ ਵਿਚ ਆਰਡਰ ਤੇ ਤਿਆਰ ਕੀਤੀ ਗਈ ਮਸ਼ੀਨ ਫਿੱਟ ਕਰਵਾਈ ਗਈ | ਜਥੇ ਜਰਨੈਲ ਸਿੰਘ ਡੋਗਰਾਂਵਾਲ ਸੀਨੀਅਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਹ ਮਸ਼ੀਨ ਇਕ ਘੰਟੇ ਵਿਚ 6 ਹਜ਼ਾਰ ਪ੍ਰਸ਼ਾਦੇ ਤਿਆਰ ਕਰੇਗੀ ਅਤੇ ਰੋਜ਼ਾਨਾ 10 ਘੰਟੇ ਚਲਾਉਣ ’ਤੇ 60 ਹਜ਼ਾਰ ਪ੍ਰਸ਼ਾਦੇ ਤਿਆਰ ਕੀਤੇ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਬੇਰ ਸਾਹਿਬ ਇਕ ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਚੱਲ ਰਹੀ ਹੈ | ਕਲਸੀ ਕੰਪਨੀ ਦੇ ਮੌਕੇ ’ਤੇ ਪੁੱਜੇ ਅਧਿਕਾਰੀ ਗੁਰਦਿਤਾਰ ਸਿੰਘ ਨੇ ਪ੍ਰਸ਼ਾਦੇ ਪਕਾਉਣ ਦੀ ਵਿਧੀ ਬਾਰੇ ਗੁਰਦੁਆਰਾ ਬੇਰ ਸਾਹਿਬ ਦੇ ਸੇਵਾਦਾਰਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਈ | ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਐਡੀਸ਼ਨਲ ਮੈਨੇਜਰ ਚੈਂਚਲ ਸਿੰਘ, ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ, ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ, ਗਿਆਨੀ ਕਰਨਜੀਤ ਸਿੰਘ ਆਹਲੀ ਵਿਦਵਾਨ ਕਥਾਵਾਚਕ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਸੁਖਜਿੰਦਰ ਸਿੰਘ ਭਗਤਪੁਰ, ਜਰਨੈਲ ਸਿੰਘ ਅਕਾਉਂਟੈਂਟ, ਜਸਵਿੰਦਰ ਸਿੰਘ ਥਿੰਦ ਰਿਕਾਰਡ ਕੀਪਰ, ਇੰਦਰਜੀਤ ਸਿੰਘ ਤੇ ਬਲਜਿੰਦਰ ਸਿੰਘ ਸਹਾਇਕ ਰਿਕਾਰਡ ਕੀਪਰ, ਖ਼ਜ਼ਾਨਚੀ ਸੁਖਵਿੰਦਰ ਸਿੰਘ ਥਿੰਦ, ਸਹਾਇਕ ਖ਼ਜ਼ਾਨਚੀ ਪਵਨਦੀਪ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਸਰਾਏ ਜੱਟਾਂ, ਦਲਜੀਤ ਸਿੰਘ ਮੋਮੀ, ਰਾਜ ਸਿੰਘ, ਗੁਰਪ੍ਰੀਤ ਸਿੰਘ ਹੈਬਤਪੁਰ, ਜਗੀਰ ਸਿੰਘ, ਉਕਾਰ ਸਿੰਘ, ਸਲਵੰਤ ਸਿੰਘ ਸਟੋਰ ਕੀਪਰ ਆਦਿ ਹੋਰਨਾਂ ਸ਼ਿਰਕਤ ਕੀਤੀ |

Ad Position 21
No active advertisement
ਪਿੰਡ ਝੰਡੂਵਾਲ ਵਿਖੇ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਕਰਵਾਈ ਗਈ ਅਹਿਮ ਮੀਟਿੰਗ ਦੌਰਾਨ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਮੋਹਤਬਰ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ | ਤਸਵੀਰ. ਲਾਡੀ ਸਟੂਡੀਓ 10-08-2026

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਪੰਜਾਬ ਲਈ ਚੰਗੇ ਸੰਕੇਤ-ਸੰਧੂ, ਗਿੱਲ, ਢਿੱਲੋਂ, ਬੂਲੇ ਅਗਲੀ ਖ਼ਬਰ ਅੱਖਰ ਮੰਚ ਵਲੋਂ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਤਿੰਨ ਪੁਸਤਕਾਂ ਕੀਤੀਆਂ ਲੋਕ ਅਰਪਣ
Ad Position 24