ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ‘ਤੀਆਂ ਦਾ ਤਿਉਹਾਰ’ ਮਨਾਇਆ
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ‘ਤੀਆਂ ਦਾ ਤਿਉਹਾਰ’ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਸਭਾ ਦੇ ਮੈਂਬਰਾਂ ਤੋਂ ਇਲਾਵਾ ਹਸਪਤਾਲ ਟਰੱਸਟ ਦੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੰਦਿਰ ਕੰਪਲੈਕਸ ਵਿਖੇ ਤੀਆਂ ਦੇ ਰਵਾਇਤੀ ਰੰਗ ਨੂੰ ਦਰਸਾਉਂਦੀਆਂ ਪੀਂਘਾਂ ਪਾਈਆਂ, ਹਸਪਤਾਲ ਦੀਆਂ ਨਰਸਾਂ ਨੇ ਪੰਜਾਬੀ ਪਹਿਰਾਵੇ ‘ਚ ਸਜ ਕੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ‘ਗਿੱਧਾ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ | ਰਵਾਇਤੀ ਬੋਲੀਆਂ ਤੇ ਗੀਤਾਂ ਨੇ ਸਮਾਗਮ ‘ਚ ਮੌਜੂਦ ਹਾਜ਼ਰੀਨ ਦਾ ਮਨ ਮੋਹ ਲਿਆ | ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਾਰਿਆਂ ਨੂੰ ਇਸ ਰਵਾਇਤੀ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮੰਦਿਰ ਤੇ ਹਸਪਤਾਲ ਦੇ ਡਾਕਟਰ ਤੇ ਸਟਾਫ਼ ਲੋਕ ਭਲਾਈ ਦੇ ਕਾਰਜਾਂ ‘ਚ ਲਗਾਤਾਰ ਰੁੱਝੇ ਰਹਿੰਦੇ ਹਨ, ਜਿਸ ਕਾਰਨ ਰੋਜ਼ਾਨਾ ਦੀ ਭੱਜ-ਦੌੜ ਤੇ ਜ਼ਿੰਮੇਵਾਰੀਆਂ ਦੇ ਚੱਲਦਿਆਂ ਮਾਨਸਿਕ ਤਣਾਅ ਹੋਣਾ ਸੁਭਾਵਿਕ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਭਵਿੱਖ ‘ਚ ਵੀ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਸਾਰਥਕ ਉਪਰਾਲੇ ਜਾਰੀ ਰੱਖੇ ਜਾਣਗੇ | ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਪ੍ਰਸ਼ਾਂਤ ਧੀਮਾਨ, ਭੁਪਿੰਦਰ ਸਿੰਘ ਜੰਡੂ, ਅਸ਼ੋਕ ਧੀਮਾਨ, ਰਵਿੰਦਰ ਸਿੰਘ ਪਨੇਸਰ, ਅਮੋਲਕ ਸਿੰਘ ਝੀਤਾ, ਰੀਤਪ੍ਰੀਤ ਪਾਲ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਸਿੰਘ, ਜਤਿਨ ਰੂਪਰਾਏ, ਹੈਪੀ ਅਨੰਦ, ਡਾ. ਕੋਮਲ ਠਾਕੁਰ, ਡਾ.
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ‘ਤੀਆਂ ਦਾ ਤਿਉਹਾਰ’ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਸਭਾ ਦੇ ਮੈਂਬਰਾਂ ਤੋਂ ਇਲਾਵਾ ਹਸਪਤਾਲ ਟਰੱਸਟ ਦੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੰਦਿਰ ਕੰਪਲੈਕਸ ਵਿਖੇ ਤੀਆਂ ਦੇ ਰਵਾਇਤੀ ਰੰਗ ਨੂੰ ਦਰਸਾਉਂਦੀਆਂ ਪੀਂਘਾਂ ਪਾਈਆਂ, ਹਸਪਤਾਲ ਦੀਆਂ ਨਰਸਾਂ ਨੇ ਪੰਜਾਬੀ ਪਹਿਰਾਵੇ ‘ਚ ਸਜ ਕੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ‘ਗਿੱਧਾ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ | ਰਵਾਇਤੀ ਬੋਲੀਆਂ ਤੇ ਗੀਤਾਂ ਨੇ ਸਮਾਗਮ ‘ਚ ਮੌਜੂਦ ਹਾਜ਼ਰੀਨ ਦਾ ਮਨ ਮੋਹ ਲਿਆ | ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਾਰਿਆਂ ਨੂੰ ਇਸ ਰਵਾਇਤੀ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮੰਦਿਰ ਤੇ ਹਸਪਤਾਲ ਦੇ ਡਾਕਟਰ ਤੇ ਸਟਾਫ਼ ਲੋਕ ਭਲਾਈ ਦੇ ਕਾਰਜਾਂ ‘ਚ ਲਗਾਤਾਰ ਰੁੱਝੇ ਰਹਿੰਦੇ ਹਨ, ਜਿਸ ਕਾਰਨ ਰੋਜ਼ਾਨਾ ਦੀ ਭੱਜ-ਦੌੜ ਤੇ ਜ਼ਿੰਮੇਵਾਰੀਆਂ ਦੇ ਚੱਲਦਿਆਂ ਮਾਨਸਿਕ ਤਣਾਅ ਹੋਣਾ ਸੁਭਾਵਿਕ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਭਵਿੱਖ ‘ਚ ਵੀ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਸਾਰਥਕ ਉਪਰਾਲੇ ਜਾਰੀ ਰੱਖੇ ਜਾਣਗੇ | ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਪ੍ਰਸ਼ਾਂਤ ਧੀਮਾਨ, ਭੁਪਿੰਦਰ ਸਿੰਘ ਜੰਡੂ, ਅਸ਼ੋਕ ਧੀਮਾਨ, ਰਵਿੰਦਰ ਸਿੰਘ ਪਨੇਸਰ, ਅਮੋਲਕ ਸਿੰਘ ਝੀਤਾ, ਰੀਤਪ੍ਰੀਤ ਪਾਲ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਸਿੰਘ, ਜਤਿਨ ਰੂਪਰਾਏ, ਹੈਪੀ ਅਨੰਦ, ਡਾ. ਕੋਮਲ ਠਾਕੁਰ, ਡਾ. ਅਵਿਨਾਸ਼ ਸਿੰਘ ਚੌਹਾਨ, ਡਾ. ਸਮਦੀਸ਼ਾ, ਡਾ. ਜਰਨੈਲ ਸਿੰਘ, ਡਾ. ਦੀਪਾ ਯਾਦਵ, ਕੰਚਨ ਸ਼ਰਮਾ ਸਮੇਤ ਸਭਾ ਦੇ ਹੋਰ ਮੈਂਬਰ ਅਤੇ ਸਟਾਫ਼ ਹਾਜ਼ਰ ਸੀ |