11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਬੱਚਿਆਂ ਨੇ ਬੈਡਮਿੰਟਨ ਮੈਚ ਵਿਚ ਜਿੱਤੇ ਮੈਡਲ

ਬੇਗੋਵਾਲ,10 ਅਪ੍ਰੈਲ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਜੋ ਚੇਅਰਮੈਨ ਜਸਬੀਰ ਸਿੰਘ ਦੀ ਯੋਗ ਅਗਵਾਈ ਵਿਚ ਪਿਛਲੇ 22 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਦੀ ਸਿੱਖਿਆ ਦੇ ਖੇਤਰ ਵਿਚ ਸੇਵਾ ਕਰ ਰਹੀ ਹੈ ਅਤੇ ਜਿਸ ਦੇ ਵਿਦਿਆਰਥੀ ਬੜੇ ਹੋਣਹਾਰ ਅਤੇ ਮਿਹਨਤੀ ਹਨ, ਅਤੇ ਉਹ ਜ਼ੋਨਲ ਪੱਧਰ ਤੇ ਹੋ ਰਹੀਆਂ ਖੇਡਾਂ ਵਿਚ ਆਪਣੀ ਕਲਾ ਦੇ ਜੌਹਰ ਦਿਖਾ ਕੇ ਹਰ ਨਵੇਂ ਦਿਨ ਗੋਲਡ, ਸਿਲਵਰ ਤੇ ਬਰੋਨਜ਼ ਮੈਡਲ ਹਾਸਲ ਕੀਤੇ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਬਾਰ੍ਹਵੀਂ ਕਾਮਰਸ ਦੇ ਵਿਦਿਆਰਥੀ ਸਕਸ਼ਮ ਸੇਠੀ, ਗੁਰਪ੍ਰੀਤ ਸਿੰਘ, ਪਰਮਪਾਲ ਸਿੰਘ ਅਤੇ ਗਿਆਰ੍ਹਵੀਂ ਕਾਮਰਸ ਦੇ ਵਿਦਿਆਰਥੀ ਤੇਜਵੀਰ ਸਿੰਘ ਨੇ ਜ਼ੋਨਲ ਪੱਧਰੀ ਬੈਡਮਿੰਟਨ ਮੈਚ ਜੋ ਕਿ ਅੰਡਰ-19 ਵਿਚ ਖੇਡੇ ਗਏ, ਵਿਚ ਆਪਣੀ ਬਿਹਤਰੀਨ ਖੇਡ ਕਲਾ ਨਾਲ ਖੇਡ ਕੇ ਦੂਸਰੀ ਪੁਜ਼ੀਸ਼ਨ ਹਾਸਲ ਕਰਕੇ ਸਿਲਵਰ ਮੈਡਲ ਸਕੂਲ ਦੀ ਝੋਲੀ ਪਾਏ ਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ‘ਤੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਚੇਅਰਮੈਨ ਜਸਬੀਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਦਾਮਿਨੀ ਸ਼ਰਮਾ ਜੀ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ | ਖੇਡਾਂ ਸਾਨੂੰ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਭਾਈਚਾਰਾ ਸਿਖਾਉਂਦੀਆਂ ਹਨ | ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ| ਪਿ੍ੰਸੀਪਲ ਮੈਡਮ ਨੇ ਸਕੂਲ ਦੇ ਡੀ.

Ad Position 21
No active advertisement
ਅਜੀਤ ਡੈਸਕ 11-08-2026
ਬੇਗੋਵਾਲ,10 ਅਪ੍ਰੈਲ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਜੋ ਚੇਅਰਮੈਨ ਜਸਬੀਰ ਸਿੰਘ ਦੀ ਯੋਗ ਅਗਵਾਈ ਵਿਚ ਪਿਛਲੇ 22 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਦੀ ਸਿੱਖਿਆ ਦੇ ਖੇਤਰ ਵਿਚ ਸੇਵਾ ਕਰ ਰਹੀ ਹੈ ਅਤੇ ਜਿਸ ਦੇ ਵਿਦਿਆਰਥੀ ਬੜੇ ਹੋਣਹਾਰ ਅਤੇ ਮਿਹਨਤੀ ਹਨ, ਅਤੇ ਉਹ ਜ਼ੋਨਲ ਪੱਧਰ ਤੇ ਹੋ ਰਹੀਆਂ ਖੇਡਾਂ ਵਿਚ ਆਪਣੀ ਕਲਾ ਦੇ ਜੌਹਰ ਦਿਖਾ ਕੇ ਹਰ ਨਵੇਂ ਦਿਨ ਗੋਲਡ, ਸਿਲਵਰ ਤੇ ਬਰੋਨਜ਼ ਮੈਡਲ ਹਾਸਲ ਕੀਤੇ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਬਾਰ੍ਹਵੀਂ ਕਾਮਰਸ ਦੇ ਵਿਦਿਆਰਥੀ ਸਕਸ਼ਮ ਸੇਠੀ, ਗੁਰਪ੍ਰੀਤ ਸਿੰਘ, ਪਰਮਪਾਲ ਸਿੰਘ ਅਤੇ ਗਿਆਰ੍ਹਵੀਂ ਕਾਮਰਸ ਦੇ ਵਿਦਿਆਰਥੀ ਤੇਜਵੀਰ ਸਿੰਘ ਨੇ ਜ਼ੋਨਲ ਪੱਧਰੀ ਬੈਡਮਿੰਟਨ ਮੈਚ ਜੋ ਕਿ ਅੰਡਰ-19 ਵਿਚ ਖੇਡੇ ਗਏ, ਵਿਚ ਆਪਣੀ ਬਿਹਤਰੀਨ ਖੇਡ ਕਲਾ ਨਾਲ ਖੇਡ ਕੇ ਦੂਸਰੀ ਪੁਜ਼ੀਸ਼ਨ ਹਾਸਲ ਕਰਕੇ ਸਿਲਵਰ ਮੈਡਲ ਸਕੂਲ ਦੀ ਝੋਲੀ ਪਾਏ ਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ‘ਤੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਚੇਅਰਮੈਨ ਜਸਬੀਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਦਾਮਿਨੀ ਸ਼ਰਮਾ ਜੀ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ | ਖੇਡਾਂ ਸਾਨੂੰ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਭਾਈਚਾਰਾ ਸਿਖਾਉਂਦੀਆਂ ਹਨ | ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ| ਪਿ੍ੰਸੀਪਲ ਮੈਡਮ ਨੇ ਸਕੂਲ ਦੇ ਡੀ.ਪੀ.ਈ. ਸ਼੍ਰੀ ਨਰਿੰਦਰ ਠਾਕੁਰ ਨੂੰ ਵੀ ਵਧਾਈ ਦਾ ਪਾਤਰ ਦੱਸਿਆ ਤੇ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੀ ਸਭਾ ਵਿਚ ਵੀ ਜੇਤੂ ਬੱਚਿਆਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਸ਼ੂਗਰ ਮਿੱਲ ਦੇ ਕਿਸਾਨਾਂ ਦੀ 18.93 ਕਰੋੜ ਦੀ ਬਕਾਇਆ ਸਬਸਿਡੀ ਦਾ ਮੁੱਦਾ ਵਿਧਾਨ ਸਭਾ ’ਚ ਗੂੰਜਿਆ ਅਗਲੀ ਖ਼ਬਰ ਸਵ: ਊਸ਼ਾ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ
Ad Position 24