ਆਨੰਦ ਕਾਲਜ ਦਾ ਬੀ.ਬੀ.ਏ. ਤੇ ਬੀ.ਕਾਮ ਦਾ ਨਤੀਜਾ ਸ਼ਾਨਦਾਰ ਰਿਹਾ
ਕਪੂਰਥਲਾ, 10 ਅਗਸਤ (ਸਡਾਨਾ)-ਆਈ. ਕੇ.
ਕਪੂਰਥਲਾ, 10 ਅਗਸਤ (ਸਡਾਨਾ)-ਆਈ.ਕੇ. ਗੁਜਰਾਲ ਪੀ.ਟੀ.ਯੂ. ਵਲੋਂ ਐਲਾਨੇ ਗਏ ਨਤੀਜਿਆਂ ਵਿਚ ਆਨੰਦ ਕਾਲਜ ਦੇ ਬੀ.ਬੀ.ਏ. ਤੇ ਬੀ.ਕਾਮ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬੀ.ਬੀ.ਏ ਦੇ ਛੇਵੇਂ ਸਮੈਸਟਰ ਦੀ ਵਿਦਿਆਰਥਣ ਸੁਖਨਦੀਪ ਕੌਰ ਨੇ 9.04 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਪਹਿਲਾ ਸਥਾਨ ਲਿਆ | ਜਦਕਿ ਦਿਲਰੂਪ ਕੌਰ, ਮਨਿੰਦਰ ਕੌਰ ਤੇ ਅੰਜਲੀ ਨੇ 8.80 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਦੂਸਰਾ ਤੇ ਅਰਸ਼ ਕੰਬੋਜ ਨੇ 8.56 ਐਸ.ਜੀ.ਪੀ.ਏ. ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਬੀ.ਕਾਮ ਛੇਵੇਂ ਸਮੈਸਟਰ ਦੀ ਨਿਹਾਰਿਕਾ ਸਹੋਤਾ ਤੇ ਨੇਹਾ ਨੇ 8.32ਐਸ.ਜੀ.ਪੀ.ਏ. ਅੰਕ ਲੈ ਕੇ ਪਹਿਲਾ, ਅਨਮੋਲਪ੍ਰੀਤ ਕੌਰ ਨੇ 8.08 ਅੰਕ ਲੈ ਕੇ ਦੂਸਰਾ ਤੇ ਮਨਪ੍ਰੀਤ ਤੇ ਅਰਸ਼ਦੀਪ ਸਿੰਘ ਨੇ 7.80 ਐਸ.ਜੀ.ਪੀ.ਏ. ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਵਿਦਿਆਰਥੀਆਂ ਦੇ ਇਸ ਨਤੀਜੇ ‘ਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।