ਸੀ.ਬੀ.ਐਸ.ਈ. ਕਲੱਸਟਰ ਖੇਡਾਂ ਵਿਚ ਸਰਗੁਣ ਕੌਰ ਨੇ ਦੋ ਸੋਨੇ ਦੇ ਤਗਮੇ ਜਿੱਤੇ
ਕਪੂਰਥਲਾ, 10 ਅਗਸਤ (ਸਡਾਨਾ)-ਲਿਟਲ ਏਾਜਲਸ ਕੋ ਐਡ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ.
ਕਪੂਰਥਲਾ, 10 ਅਗਸਤ (ਸਡਾਨਾ)-ਲਿਟਲ ਏਾਜਲਸ ਕੋ ਐਡ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦੀਆਂ 18ਵੀਆਂ ਕਲੱਸਟਰ ਐਥਲੈਟਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਸਰਗੁਣ ਕੌਰ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਡਿਸਕਸ ਥਰੋਅ ਅਤੇ ਸ਼ਾਟਪੁਟ ਵਿਚ ਸੋਨੇ ਦੇ ਤਗਮੇ ਹਾਸਲ ਕੀਤੇ | ਉਸਦੀ ਇਸ ਪ੍ਰਾਪਤੀ ‘ਤੇ ਸਕੂਲ ਪ੍ਰਬੰਧਕਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸੇ ਤਰ੍ਹਾਂ 400 ਮੀਟਰ ਰਿਲੇਅ ਦੌੜ ਵਿਚ ਸਕੂਲ ਦੇ ਅਥਲੀਟਾਂ ਰੂਦਰ ਸਿੰਘ ਨੇਗੀ, ਆਰੀਅਨ ਤੇਜੀ, ਪ੍ਰਤੀਅਕਸ਼ ਜੋਸ਼ੀ ਅਤੇ ਪ੍ਰਤੀਯੂਸ਼ ਨੇ ਚੰਗੇ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ, ਡੀਨ ਪ੍ਰੀਤ ਖਿੰਡਾ ਤੇ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਸਰਗੁਣ ਕੌਰ ਸਮੇਤ ਬਾਕੀ ਅਥਲੀਟਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਦੱਸਿਆ ਕਿ ਸਰਗੁਣ ਕੌਰ ਦੀ ਜਿੱਤ ਉਪਰੰਤ ਉਸਦੀ ਚੋਣ ਕੌਮੀ ਪੱਧਰ ਦੀਆਂ ਖੇਡਾਂ ਲਈ ਵੀ ਹੋ ਗਈ ਹੈ |