10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮੰਡ ਬੁਤਾਲਾ ਵਿਖੇ ਦਰਿਆ ਦੇ ਵਹਾਅ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਪੱਕੇ ਪ੍ਰਬੰਧ ਕੀਤੇ ਜਾਣ-ਗੁਰਦੀਪ ਸਿੰਘ ਭੰਡਾਲ

ਕਪੂਰਥਲਾ, 10 ਅਗਸਤ (ਸਡਾਨਾ)-ਮੰਡ ਬੁਤਾਲਾ ਵਿਖੇ ਦਰਿਆ ਬਿਆਸ ਦੇ ਤੇਜ਼ ਵਹਾਅ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਗਾਤਾਰ ਹੋ ਰਹੇ ਭਾਰੀ ਨੁਕਸਾਨ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ, ਯੂਥ ਆਗੂ ਅਮਨਦੀਪ ਸਿੰਘ ਬੱਲ ਵਲੋਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਮੰਗ ਪੱਤਰ ਸੌਂਪ ਕੇ ਇਸ ਸਮੱਸਿਆ ਦੇ ਪੱਕੇ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ | ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਮੰਡ ਬੁਤਾਲਾ ਵਿਖੇ ਹੜ੍ਹਾਂ ਦੀ ਰੋਕਥਾਮ ਤੇ ਕਿਸਾਨਾਂ ਦੀ ਜ਼ਮੀਨਾਂ ਦੀ ਸੁਰੱਖਿਆ ਲਈ ਸਰਕਾਰੀ ਤੌਰ ‘ਤੇ ਲਗਾਈ ਗਈ ਨੌਚ ਨੂੰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਤੋੜੇ ਜਾਣ ਤੋਂ ਬਾਅਦ ਦਰਿਆ ਦਾ ਪਾਣੀ ਤੇਜ਼ੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵੱਲ ਢਾਹ ਲਗਾ ਰਿਹਾ ਹੈ | ਪ੍ਰਸ਼ਾਸਨ ਵਲੋਂ ਆਰਜ਼ੀ ਤੌਰ ‘ਤੇ ਮਿੱਟੀ ਦੇ ਬੋਰੇ ਲਗਾਕੇ ਰੋਕਥਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਪਰ ਦਰਿਆ ਦੇ ਮੌਜੂਦਾ ਤੇਜ ਵਹਾਅ ਦੇ ਮੱਦੇਨਜ਼ਰ ਇਹ ਪ੍ਰਬੰਧ ਕਾਫੀ ਨਹੀਂ ਹਨ | ਗੁਰਦੀਪ ਭੰਡਾਲ ਨੇ ਕਿਹਾ ਕਿ ਜੇਕਰ ਸਮੇਂ ਸਿਰ ਪੱਕੇ ਅਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨਾਂ ਦੀ ਖੇਤੀਬਾੜੀ ਵਾਲੀ ਕੀਮਤੀ ਜ਼ਮੀਨ ਦਰਿਆ ਬਿਆਸ ਵਿਚ ਰੁੜ ਸਕਦੀ ਹੈ | ਜਦਕਿ ਨੌਚ ਟੁੱਟਣ ਤੋਂ ਬਾਅਦ ਇਕ ਕਿਸਾਨ ਦੀ ਕਰੀਬ ਇਕ ਏਕੜ ਜ਼ਮੀਨ ਬਿਆਸ ਵਿਚ ਰੁੜ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸੁਰੱਖਿਆ ਨੌਚਾ ਨੂੰ ਤੋੜਣ ਵਾਲੇ ਵਿਅਕਤੀਆਂ ਵਿਰੁੱਧ ਜਾਂਚ ਕਰਵਾਕੇ ਸਖ਼ਤ ਕਾਰਵਾਈ ਕੀਤੀ ਜਾਵੇ | ਗੁਰਦੀਪ ਸਿੰਘ ਭੰਡਾਲ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਕਤ ਸਥਾਨ ‘ਤੇ ਤੁਰੰਤ ਸੁਰੱਖਿਆ ਕਾਰਜ ਸ਼ੁਰੂ ਕਰਵਾਏ ਜਾਣ | ਇਸ ਮੌਕੇ ਮੱਖਣ ਸਿੰਘ, ਹਰਵਿੰਦਰ ਸਿੰਘ ਬੱਲ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੱਲ ਤੇ ਹੋਰ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 11-08-2026

Ad Position 22
No active advertisement
ਪਿਛਲੀ ਖ਼ਬਰ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ
Ad Position 24